Summer skin care tips: ਅਜੋਕੇ ਸਮੇਂ ਵਿੱਚ ਹਰ ਕੋਈ ਆਪਣੇ ਆਪ ਨੂੰ ਸੁੰਦਰ ਦਿਖਾਉਣਾ ਚਾਹੁੰਦਾ ਹੈ। ਕੁੜੀਆਂ ਹੋਵੇ ਜਾਂ ਮੁੰਡੇ ਸਾਰੇ ਆਪਣੀ ਸਕਿਨ ਦੀ ਦੇਖਭਾਲ ਲਈ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ। ਚਾਹੇ ਲੜਕਾ ਹੋਵੇ ਜਾਂ ਲੜਕੀ, ਸਾਰਿਆਂ ਦੀ ਜ਼ਿੰਦਗੀ ‘ਚ ਪਿੰਪਲਸ ਦੀ ਪਰੇਸ਼ਾਨੀ ਜ਼ਰੂਰ ਆਉਂਦੀ ਹੈ। ਜਦੋਂ ਵੀ ਤੁਹਾਡੇ ਚਿਹਰੇ ‘ਤੇ ਪਿੰਪਲਸ ਆਉਣ ਤਾਂ ਇਸਤੋਂ ਜਲਦੀ ਛੁਟਕਾਰਾ ਪਾਉਣ ਲਈ ਇਸਨੂੰ ਗਲਤੀ ਨਾਲ ਵੀ ਨਾ ਛੇੜੋ, ਬਲਕਿ ਇਸਨੂੰ ਥੋੜ੍ਹਾ ਸਮਾਂ ਦਿਓ। ਤੁਸੀਂ ਕੁਝ ਘਰੇਲੂ ਉਪਾਏ ਅਪਣਾ ਕੇ ਇਨ੍ਹਾਂ ਨੂੰ ਕੁਝ ਦਿਨਾਂ ‘ਚ ਖ਼ਤਮ ਵੀ ਕਰ ਸਕਦੇ ਹੋ। ਪਿੰਪਲ ਦੀ ਸਮੱਸਿਆ ਦਿਖਣ ਦੇ ਇੱਕ ਘੰਟੇ ਬਾਅਦ ਤੋਂ ਲੈ ਕੇ ਇਕ ਦਿਨ ਬਾਅਦ ਤਕ, ਅਜਿਹਾ ਰੁਟੀਨ ਫੋਲੋ ਕਰੋ।
ਪਿੰਪਲ ਨਜ਼ਰ ਆਉਣ ‘ਤੇ ਫੌਰਨ ਟੀ-ਟ੍ਰੀ ਆਇਲ ਅਤੇ ਐਲੋਵੇਰਾ ਜੈਲ ਮਿਲਾ ਕੇ ਲਗਾ ਲਓ। ਟੀ-ਟ੍ਰੀ ਆਇਲ ਅਤੇ ਐਲੋਵੇਰਾ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ।
ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰਾ ਧੋਵੋ ਅਤੇ ਫਿਰ ਪਿੰਪਲ ‘ਤੇ ਸਫੈਦ ਟੂਥਪੇਸਟ ਲਗਾ ਲਓ। ਧਿਆਨ ਰੱਖੋ ਹਮੇਸ਼ਾ ਪਿੰਪਲ ਲਈ ਸਫੈਦ ਟੂਥਪੇਸਟ ਦਾ ਹੀ ਪ੍ਰਯੋਗ ਕਰੋ।
ਜੇਕਰ ਅਚਾਨਕ ਕਿਤੇ ਜਾਣਾ ਪੈ ਜਾਵੇ ਤਾਂ ਪਿੰਪਲ ਲੁਕਾਉਣ ਲਈ ਤੁਸੀਂ ਇਸ ‘ਤੇ ਕੰਸੀਲਰ ਲਗਾ ਸਕਦੇ ਹੋ। ਇਸ ਨਾਲ ਪਿੰਪਲ ਲੁਕ ਜਾਵੇਗਾ ਅਤੇ ਇਸ ਨਾਲ ਹੋਣ ਵਾਲੀ ਰੈਡਨੈਸ ਵੀ ਖ਼ਤਮ ਹੋ ਜਾਵੇਗੀ।
ਇਸਤੋਂ ਇਲਾਵਾ ਤੁਸੀਂ ਪਿੰਪਲ ‘ਤੇ ਨਿੰਮ ਜਾਂ ਤੁਲਸੀ ਨਾਲ ਬਣੇ ਪੇਸਟ ਦਾ ਪ੍ਰਯੋਗ ਵੀ ਕਰ ਸਕਦੇ ਹੋ। ਪਿੰਪਲ ਆਉਣ ‘ਤੇ ਤੇਲ ਮਸਾਲਿਆਂ ਅਤੇ ਡੇਅਰੀ ਪ੍ਰੋਡਕਟਸ ਤੋਂ ਦੂਰ ਰਹੋ। ਸੌਣ ਤੋਂ ਪਹਿਲਾਂ ਮੇਕਅਪ ਸਾਫ਼ ਕਰਕੇ ਚਿਹਰਾ ਜ਼ਰੂਰ ਧੋਵੋ।