Toned Milk diet plan: ਤੁਸੀਂ ਅਕਸਰ ਵਜ਼ਨ ਘਟਾਉਣ ਦੇ ਸ਼ੌਕੀਨ ਲੋਕਾਂ ਨੂੰ ਦੁੱਧ ਤੋਂ ਦੂਰ ਭੱਜਦੇ ਦੇਖਿਆ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁੱਧ ਵਿਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਤੁਹਾਡੇ ਸਰੀਰ ਵਿਚੋਂ ਟੋਕਸਿਨਸ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਜੇ ਤੁਸੀਂ ਸੋਚ ਇਹ ਰਹੇ ਹੋ ਕਿ ਸਿਰਫ ਦੁੱਧ ਪੀਣ ਨਾਲ ਤੁਹਾਡਾ ਸਰੀਰ ਕਮਜ਼ੋਰ ਹੋ ਜਾਵੇਗਾ ਤਾਂ ਅਜਿਹਾ ਨਹੀਂ ਹੈ। ਦੁੱਧ ਵਿਚ ਉਹ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਦੇ ਵਿਕਾਸ ਅਤੇ ਸਿਹਤ ਲਈ ਜ਼ਰੂਰੀ ਹਨ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਦੁੱਧ ਨਾਲ ਬਣਿਆ ਅਜਿਹਾ ਡਾਇਟ ਪਲਾਨ ਜਿਸ ਨਾਲ ਤੁਸੀਂ ਬਹੁਤ ਜਲਦੀ ਆਪਣਾ ਭਾਰ ਘਟਾ ਸਕਦੇ ਹੋ। ਤੁਹਾਨੂੰ ਇਸ ਡਾਇਟ ਪਲੈਨ ਨੂੰ ਸਿਰਫ 2-3 ਹਫ਼ਤਿਆਂ ਲਈ ਅਪਣਾਉਣਾ ਪਏਗਾ। ਤਾਂ ਆਓ ਜਾਣਦੇ ਹਾਂ ਹੁਣ ਡਾਇਟ ਪਲੈਨ ਬਾਰੇ…
ਪਹਿਲੇ ਹਫ਼ਤੇ ਦਾ ਡਾਇਟ ਪਲੈਨ: ਸਵੇਰੇ ਉੱਠਣ ਤੋਂ ਬਾਅਦ ਪਹਿਲਾਂ 1 ਗਲਾਸ ਗੁਣਗੁਣੇ ਪਾਣੀ ‘ਚ 1 ਚਮਚਾ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ। ਸਵੇਰ ਦੇ ਨਾਸ਼ਤੇ ਵਿੱਚ ਤੁਸੀਂ ਇੱਕ ਗਲਾਸ ਟੌਨਡ ਦੁੱਧ ਪੀਓ। ਇਸਦੇ ਨਾਲ ਤੁਸੀਂ ਇੱਕ ਉਬਲਿਆ ਆਂਡਾ ਅਤੇ 1 ਮਲਟੀਗ੍ਰੇਨ ਬਰੈੱਡ ਵੀ ਖਾਓ। ਬਰੈੱਡ ਵਿਚ ਮੱਖਣ ਦੀ ਵਰਤੋਂ ਨਾ ਕਰੋ। ਦੁਪਹਿਰ ਦੇ ਖਾਣੇ ‘ਚ ਤੁਹਾਨੂੰ 1 ਗਲਾਸ ਸਬਜ਼ੀ ਵਾਲੀ ਸਮੂਦੀ ਪੀਣੀ ਪੀਣੀ ਹੈ। ਇਸਦੇ ਨਾਲ ਤੁਸੀਂ ਜੈਤੂਨ ਦੇ ਤੇਲ ਵਿੱਚ ਪੱਕੀਆਂ ਸਬਜ਼ੀਆਂ ਨੂੰ ਘੱਟ ਸੇਕ ‘ਤੇ ਪਕਾ ਕੇ ਖਾ ਸਕਦੇ ਹੋ। ਭੋਜਨ ਵਿਚ ਨਮਕ ਦੀ ਮਾਤਰਾ ਬਹੁਤ ਘੱਟ ਰੱਖੋ। ਸ਼ਾਮ ਨੂੰ ਇਕ ਗਲਾਸ ਟੌਨਡ ਦੁੱਧ ਪੀਓ। ਰਾਤ ਦੇ ਖਾਣੇ ‘ਚ ਦਾਲ ਦੇ ਨਾਲ 1 ਜਾਂ 2 ਰੋਟੀਆਂ ਖਾਓ। ਜੇ ਹੋ ਸਕੇ ਤਾਂ ਰਾਤ ਦਾ ਖਾਣਾ 7 ਵਜੇ ਤੱਕ ਕਰ ਲਓ। ਸੌਣ ਤੋਂ ਅੱਧੇ ਘੰਟੇ ਪਹਿਲਾਂ ਇਕ ਗਲਾਸ ਡਬਲ ਟੌਨਡ ਦੁੱਧ ਪੀਓ।
ਦੂਜੇ ਹਫ਼ਤੇ ਲਈ ਡਾਇਟ ਪਲੈਨ: ਸਵੇਰੇ ਉੱਠਣ ਤੋਂ ਬਾਅਦ ਇਕ ਗਲਾਸ ਗੁਣਗੁਣਾ ਪਾਣੀ ਪੀਓ ਅਤੇ ਤਾਜ਼ਾ ਹੋਣ ਤੋਂ ਬਾਅਦ ਇਕ ਕੱਪ ਗ੍ਰੀਨ ਟੀ ਪੀਓ। ਗ੍ਰੀਨ ਟੀ ਵਿਚ ਚੀਨੀ ਦੀ ਵਰਤੋਂ ਬਿਲਕੁਲ ਨਾ ਕਰੋ। ਸਵੇਰ ਦੇ ਨਾਸ਼ਤੇ ਵਿੱਚ 1 ਗਲਾਸ ਟੌਨਡ ਦੁੱਧ ਪੀਓ। ਇਸ ਦੇ ਨਾਲ 1 ਉਬਲਿਆ ਆਂਡਾ ਅਤੇ 1 ਕੇਲਾ ਖਾਓ। ਜੇ ਤੁਸੀਂ ਚਾਹੋ ਤਾਂ ਆਂਡੇ ਦੀ ਭੁਰਜੀ ਵੀ ਖਾ ਸਕਦੇ ਹੋ, ਪਰ ਇਸ ਵਿਚ ਜ਼ਿਆਦਾ ਤੇਲ ਦੀ ਵਰਤੋਂ ਨਾ ਕਰੋ। ਜੇ ਤੁਸੀਂ ਸ਼ਾਕਾਹਾਰੀ ਹੋ ਤੁਸੀਂ ਲੋ ਫੈਟ ਵਾਲੇ ਪਨੀਰ ਦੀ ਭੁਰਜੀ ਵੀ ਲੈ ਸਕਦੇ ਹੋ। ਦੁਪਹਿਰ ਦੇ ਖਾਣੇ ਵਿਚ ਤੁਸੀਂ ਆਪਣੀ ਪਸੰਦੀਦਾ ਸਬਜ਼ੀਆਂ ਨਾਲ 2 ਰੋਟੀਆਂ ਲੈ ਸਕਦੇ ਹੋ। ਸਬਜ਼ੀਆਂ ਨੂੰ ਘੱਟ ਤੇਲ ਵਿਚ ਬਣੀਆਂ ਹੋਣੀਆਂ ਚਾਹੀਦੀਆਂ ਹਨ। ਸ਼ਾਮ ਨੂੰ ਇਕ ਗਲਾਸ ਟੌਨਡ ਦੁੱਧ ਪੀਓ। ਰਾਤ ਦੇ ਖਾਣੇ ਲਈ ਤੁਸੀਂ 1 ਕੱਪ ਚਿਕਨ ਸੂਪ ਜਾਂ ਸਬਜ਼ੀਆਂ ਦਾ ਸੂਪ ਲੈ ਸਕਦੇ ਹੋ। ਮੱਖਣ ਦੀ ਵਰਤੋਂ ਬਿਲਕੁਲ ਨਾ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਡਬਲ ਟੌਨਡ ਵਾਲੇ ਦੁੱਧ ਵਿਚ ਅੱਧਾ ਚਮਚ ਹਲਦੀ ਦਾ ਮਿਲਾ ਕੇ ਪੀਓ।
ਤੀਜੇ ਹਫ਼ਤੇ ਦਾ ਡਾਇਟ ਪਲੈਨ: ਸਵੇਰੇ ਇਕ ਗਲਾਸ ਕੋਸੇ ਪਾਣੀ ਵਿਚ ਇਕ ਚੱਮਚ ਸ਼ਹਿਦ ਅਤੇ 1 ਨਿੰਬੂ ਦਾ ਰਸ ਮਿਲਾ ਕੇ ਪੀਓ। ਨਾਸ਼ਤੇ ਵਿੱਚ 1 ਕੱਪ ਟੌਨਡ ਦੁੱਧ ਪੀਓ। 2 ਉਬਾਲੇ ਹੋਏ ਆਂਡੇ ਅਤੇ 4 ਭਿੱਜੇ ਹੋਏ ਬਦਾਮ ਵੀ ਖਾਓ। ਜੇ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਸੀਂ ਇਕ ਚਮਚਾ ਸ਼ਹਿਦ ਮਿਲਾ ਕੇ ਅੱਧੀ ਕੌਲੀ ਓਟਸ ਦੀ ਖਾ ਸਕਦੇ ਹੋ। ਦੁਪਹਿਰ ਦੇ ਖਾਣੇ ਵਿਚ ਤੁਸੀਂ ਇਕ ਗ੍ਰਿਲਡ ਸਬਜ਼ੀ ਵਾਲਾ ਸੈਂਡਵਿਚ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਕ ਕੌਲੀ ਫਰੂਟ ਸੇਲੇਡ ਦੀ ਲੈ ਸਕਦੇ ਹੋ। ਸ਼ਾਮ ਨੂੰ ਇਕ ਗਲਾਸ ਟੌਨਡ ਦੁੱਧ ਪੀਓ ਅਤੇ 3-4 ਭਿੱਜੇ ਹੋਏ ਬਦਾਮ ਖਾਓ। ਰਾਤ ਦੇ ਖਾਣੇ ਲਈ ਤੁਸੀਂ ਮਸ਼ਰੂਮਾਂ ਨਾਲ ਬਣੇ ਸੂਪ ਨੂੰ ਪੀ ਸਕਦੇ ਹੋ ਜਾਂ ਤੁਸੀਂ ਸਬਜ਼ੀਆਂ ਅਤੇ ਟੂਫੂ ਨਾਲ ਬਣੇ ਸੂਪ ਵੀ ਲੈ ਸਕਦੇ ਹੋ। ਸੌਣ ਤੋਂ ਪਹਿਲਾਂ ਇਕ ਕੱਪ ਫੈਟ ਫ੍ਰੀ ਦੁੱਧ ਵਿਚ ਅੱਧਾ ਚਮਚ ਹਲਦੀ ਮਿਲਾ ਕੇ ਪੀਓ।
ਮਿਲਕ ਡਾਇਟ ਦੌਰਾਨ ਇਨ੍ਹਾਂ ਚੀਜ਼ਾਂ ਨੂੰ ਰੱਖੋ ਧਿਆਨ ‘ਚ
- ਇਸ ਖੁਰਾਕ ਦੇ ਦੌਰਾਨ ਖੰਡ ਦੀ ਵਰਤੋਂ ਬਿਲਕੁਲ ਵੀ ਨਾ ਕਰੋ। ਮਿੱਠਾ ਖਾਣ ਦਾ ਮਨ ਹੋਣ ‘ਤੇ ਸ਼ਹਿਦ ਦੀ ਹੀ ਵਰਤੋਂ ਕਰੋ।
- ਸੀਮਤ ਮਾਤਰਾ ਵਿਚ ਨਮਕ ਦੀ ਵਰਤੋਂ ਕਰੋ ਕਿਉਂਕਿ ਨਮਕ ਭੋਜਨ ਦੀ ਲਾਲਸਾ ਨੂੰ ਵਧਾਉਂਦਾ ਹੈ।
- 3 ਹਫਤਿਆਂ ਤੋਂ ਵੱਧ ਸਮੇਂ ਲਈ ਇਸ ਡਾਇਟ ਪਲੈਨ ਦੀ ਪਾਲਣਾ ਨਾ ਕਰੋ।
- ਜੇ ਤੁਹਾਨੂੰ ਸਰੀਰ ਵਿਚ ਕੋਈ ਬਿਮਾਰੀ ਹੈ ਜਾਂ ਵਿਟਾਮਿਨ ਦੀ ਘਾਟ ਹੈ, ਤਾਂ ਇਹ ਡਾਇਟ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲਓ।