Turmeric Aloevera gel skin: ਹਲਦੀ ਅਤੇ ਐਲੋਵੇਰਾ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਦੋਵਾਂ ਦੇ ਮਿਸ਼ਰਨ ਨਾਲ ਸਕਿਨ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਹਲਦੀ ਅਤੇ ਐਲੋਵੇਰਾ ਪੈਕ ਨਾਲ ਤੁਹਾਡੀ ਸਕਿਨ ਦੇ ਕਿੱਲ-ਮੁਹਾਸੇ ਦੂਰ ਹੋ ਸਕਦੇ ਹਨ। ਨਾਲ ਹੀ ਇਹ ਸਕਿਨ ਦੇ ਡੈੱਡ ਸੈੱਲਜ਼ ਨੂੰ ਹਟਾ ਕੇ ਤੁਹਾਡੇ ਚਿਹਰੇ ‘ਤੇ ਨਿਖਾਰ ਲਿਆਉਂਦਾ ਹੈ। ਐਲੋਵੇਰਾ ਦੀ ਮਦਦ ਨਾਲ ਤੁਹਾਡੀ ਸਕਿਨ ਹਾਈਡ੍ਰੇਟ ਰਹਿੰਦੀ ਹੈ ਅਤੇ ਹਲਦੀ ਇਸ ਨੂੰ ਤਾਜ਼ਾ ਰੱਖਦੀ ਹੈ। ਦਰਅਸਲ, ਹਲਦੀ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ, ਜਿਸ ‘ਚ ਐਂਟੀਇੰਫਲਾਮੇਟਰੀ ਗੁਣ ਹੁੰਦੇ ਹਨ। ਉੱਥੇ ਹੀ ਐਲੋਵੇਰਾ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੀ ਹੈ। ਇਸ ‘ਚ ਵਿਟਾਮਿਨ ਬੀ, ਜ਼ਿੰਕ ਅਤੇ ਮੈਗਨੀਸ਼ੀਅਮ ਪਾਏ ਜਾਂਦੇ ਹਨ, ਜਿਸ ਦੀ ਮਦਦ ਨਾਲ ਸਕਿਨ ਗਲੋਇੰਗ ਅਤੇ ਆਕਰਸ਼ਕ ਦਿਖਾਈ ਦਿੰਦੀ ਹੈ।
ਸਕਿਨ ਲਈ ਐਲੋਵੇਰਾ ਅਤੇ ਹਲਦੀ ਦੇ ਫਾਇਦੇ
ਸਕਿਨ ਨੂੰ ਬਣਾਏ ਗਲੋਇੰਗ: ਐਲੋਵੇਰਾ ਅਤੇ ਹਲਦੀ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸਕਿਨ ਨੂੰ ਸਾਫ਼ ਕਰਕੇ ਇਸਨੂੰ ਨੈਚੂਰਲ ਚਮਕ ਦਿੰਦੇ ਹਨ। ਐਲੋਵੇਰਾ ਸਕਿਨ ਨੂੰ ਹਾਈਡਰੇਟ ਰੱਖਦੀ ਹੈ ਅਤੇ ਹਲਦੀ ਇਸ ਨੂੰ ਗਲੋਇੰਗ ਬਣਾਉਂਦੀ ਹੈ। ਤੁਸੀਂ ਇਨ੍ਹਾਂ ਦੋਵਾਂ ਦੇ ਮਿਸ਼ਰਣ ਦੀ ਵਰਤੋਂ ਹਫ਼ਤੇ ‘ਚ ਇੱਕ ਵਾਰ ਕਰ ਸਕਦੇ ਹੋ।
ਕਿਵੇਂ ਕਰੀਏ ਵਰਤੋਂ: ਇਸਦੇ ਲਈ ਤੁਸੀਂ 1 ਚੌਥਾਈ ਚੱਮਚ ਹਲਦੀ ਪਾਊਡਰ, 1 ਚੱਮਚ ਐਲੋਵੇਰਾ ਜੈੱਲ ਅਤੇ ਅੱਧਾ ਚੱਮਚ ਸ਼ਹਿਦ ਲੈ ਕੇ ਇਸ ਦਾ ਪੇਸਟ ਤਿਆਰ ਕਰੋ। ਇਸ ਨੂੰ ਹਲਕੇ ਹੱਥਾਂ ਨਾਲ ਚਿਹਰੇ ‘ਤੇ ਲਗਾਓ ਅਤੇ ਮਸਾਜ ਕਰੋ। ਇਸ ਨਾਲ ਤੁਹਾਡੀ ਸਕਿਨ ਨੂੰ ਬਹੁਤ ਆਰਾਮ ਮਿਲਦਾ ਹੈ ਅਤੇ ਫਿਰ ਪਾਣੀ ਨਾਲ ਸਕਿਨ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਧਿਆਨ ਰਹੇ ਕਿ ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਤੁਸੀਂ ਸ਼ਹਿਦ ਦੀ ਬਜਾਏ ਦਹੀਂ ਦੀ ਵਰਤੋਂ ਕਰ ਸਕਦੇ ਹੋ।
ਸਕਿਨ ਨੂੰ ਬਣਾਏ ਜਵਾਨ: ਸਕਿਨ ਨੂੰ ਜਵਾਨ ਬਣਾਈ ਰੱਖਣ ਲਈ ਤੁਸੀਂ ਐਲੋਵੇਰਾ ਅਤੇ ਹਲਦੀ ਪਾਊਡਰ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੇ ਚਿਹਰੇ ‘ਤੇ ਮੌਜੂਦ ਬਰੀਕ ਲਾਈਨਾਂ ਅਤੇ ਝੁਰੜੀਆਂ ਦੂਰ ਹੋ ਜਾਂਦੇ ਹਨ ਅਤੇ ਸਕਿਨ ਆਕਰਸ਼ਕ ਅਤੇ ਜਵਾਨ ਦਿਖਾਈ ਦਿੰਦੀ ਹੈ। ਹਲਦੀ ਦੇ ਐਂਟੀ-ਏਜਿੰਗ ਗੁਣ ਤੁਹਾਡੇ ਚਿਹਰੇ ਨੂੰ ਕੱਸਣ ‘ਚ ਮਦਦ ਕਰਦੇ ਹਨ।
ਕਿਵੇਂ ਕਰੀਏ ਵਰਤੋਂ: ਇਸਦੇ ਲਈ ਇੱਕ ਟਮਾਟਰ, 1 ਚੌਥਾਈ ਚੱਮਚ ਹਲਦੀ ਪਾਊਡਰ ਅਤੇ 1 ਚੱਮਚ ਚੰਦਨ ਪਾਊਡਰ ਮਿਲਾ ਕੇ ਇੱਕ ਫੇਸ ਪੈਕ ਤਿਆਰ ਕਰੋ। ਇਸ ਪੇਸਟ ਨੂੰ ਆਪਣੇ ਚਿਹਰੇ ‘ਤੇ ਸਮਾਨ ਰੂਪ ਨਾਲ ਲਗਾਓ। ਇਸ ਨੂੰ ਲਗਭਗ 15 ਮਿੰਟ ਤੱਕ ਲੱਗਾ ਰਹਿਣ ਦਿਓ ਅਤੇ ਫਿਰ ਕੋਸੇ ਪਾਣੀ ਨਾਲ ਆਪਣਾ ਚਿਹਰਾ ਧੋ ਲਓ।
Pimples ਨੂੰ ਕਰੇ ਦੂਰ: ਪਿੰਪਲਸ ਕਾਰਨ ਤੁਹਾਡੀ ਸਕਿਨ ਆਇਲੀ ਅਤੇ ਬੇਜਾਨ ਨਜ਼ਰ ਆਉਂਦੀ ਹੈ। ਇਸ ਨਾਲ ਤੁਹਾਡੀ ਸਕਿਨ ‘ਚ ਦਾਗ-ਧੱਬੇ, ਮੁਹਾਸੇ ਅਤੇ ਖੁਸ਼ਕੀ ਵਰਗੀਆਂ ਸਕਿਨ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਐਲੋਵੇਰਾ ਜੈੱਲ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸਕਿਨ ਨੂੰ ਅੰਦਰੋਂ ਸਾਫ਼ ਕਰਦੇ ਹਨ।
ਕਿਵੇਂ ਕਰੀਏ ਵਰਤੋਂ: ਫੇਸ ਪੈਕ ਬਣਾਉਣ ਲਈ ਇਕ ਚੱਮਚ ਐਲੋਵੇਰਾ ਜੈੱਲ, ਇਕ ਚੌਥਾਈ ਚੱਮਚ ਹਲਦੀ ਪਾਊਡਰ, ਇਕ ਚੱਮਚ ਸ਼ਹਿਦ ਮਿਲਾ ਕੇ ਫੇਸ ਪੈਕ ਤਿਆਰ ਕਰੋ। ਇਸ ਮਿਸ਼ਰਣ ਨੂੰ ਪੂਰੇ ਚਿਹਰੇ ਅਤੇ ਗਰਦਨ ‘ਤੇ ਲਗਾਓ। ਫਿਰ ਗਿੱਲੇ ਕੱਪੜੇ ਨਾਲ ਚਿਹਰਾ ਧੋ ਲਓ। ਇਸ ਨੂੰ ਹਫ਼ਤੇ ‘ਚ ਤਿੰਨ ਤੋਂ ਚਾਰ ਵਾਰ ਦੁਹਰਾਓ।
ਸਕਿਨ ਨੂੰ ਪੋਸ਼ਣ ਦੇਵੇ: ਕਈ ਵਾਰ, ਤੁਹਾਡੀ ਸਕਿਨ ‘ਤੇ ਦਾਗ-ਧੱਬੇ ਨਾ ਹੋਣ ਦੇ ਬਾਵਜੂਦ, ਚਿਹਰੇ ‘ਤੇ ਸੁੰਦਰਤਾ ਅਤੇ ਚਮਕ ਨਜ਼ਰ ਨਹੀਂ ਆਉਂਦੀ। ਅਜਿਹੇ ‘ਚ ਕਈ ਪ੍ਰੋਡਕਟਸ ਦੀ ਵਰਤੋਂ ਕਰਨ ਤੋਂ ਬਾਅਦ ਵੀ ਤੁਹਾਡਾ ਨਿਖ਼ਾਰ ਫਿੱਕਾ ਨਜ਼ਰ ਆਉਂਦਾ ਹੈ। ਇਸ ਦੇ ਲਈ ਤੁਸੀਂ ਐਲੋਵੇਰਾ ਅਤੇ ਹਲਦੀ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਸਕਿਨ ‘ਚ ਨਿਖਾਰ ਆਉਂਦਾ ਹੈ।
ਕਿਵੇਂ ਕਰੀਏ ਵਰਤੋਂ: ਐਲੋਵੇਰਾ ਅਤੇ ਹਲਦੀ ਦਾ ਫੇਸ ਪੈਕ ਬਣਾਉਣ ਲਈ ਤੁਸੀਂ ਇੱਕ ਛੋਟਾ ਚੱਮਚ ਹਲਦੀ, ਇੱਕ ਚੱਮਚ ਮੁਲਤਾਨੀ ਮਿੱਟੀ, ਇੱਕ ਚੱਮਚ ਦਹੀਂ ਅਤੇ ਅੱਧਾ ਚੱਮਚ ਐਲੋਵੇਰਾ ਜੈੱਲ ਲਓ। ਇਨ੍ਹਾਂ ਸਭ ਨੂੰ ਇੱਕ ਬਾਊਲ ‘ਚ ਲੈ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇਸ ਨੂੰ ਚਿਹਰੇ ਅਤੇ ਗਰਦਨ ਦੇ ਸਾਰੇ ਹਿੱਸੇ ‘ਤੇ ਲਗਾਓ ਅਤੇ 15 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਇਸ ਮਾਸਕ ਨੂੰ ਪਾਣੀ ਨਾਲ ਸਾਫ਼ ਕਰੋ।
ਇਸ ਤੋਂ ਇਲਾਵਾ ਤੁਹਾਨੂੰ ਫੇਸ ਪੈਕ ‘ਚ ਹਲਦੀ ਦੀ ਵਰਤੋਂ ਬਹੁਤ ਘੱਟ ਮਾਤਰਾ ‘ਚ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਇਸ ਤੋਂ ਇਲਾਵਾ ਚਿਹਰੇ ‘ਤੇ ਕੋਈ ਵੀ ਪੈਕ ਲਗਾਉਣ ਤੋਂ ਪਹਿਲਾਂ ਉਸ ਦਾ ਪੈਚ ਟੈਸਟ ਜ਼ਰੂਰ ਕਰੋ। ਜੇਕਰ ਇਸ ਤੋਂ ਐਲਰਜੀ ਹੋਵੇ ਤਾਂ ਤੁਰੰਤ ਇਸ ਦੀ ਵਰਤੋਂ ਬੰਦ ਕਰ ਦਿਓ। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਕਿਨ ਦੀ ਸਮੱਸਿਆ ਹੈ ਤਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲਓ।