ਸਰਦੀ ਤੋਂ ਬਚਣ ਲਈ ਲੋਕ ਬਹੁਤ ਸਾਰੇ ਕੱਪੜਿਆਂ ਨੂੰ ਪਹਿਨਦੇ ਹਨ। ਮੋਟੇ-ਮੋਟੇ ਕੱਪੜੇ ਪਹਿਨ ਕੇ ਠੰਡ ਨੂੰ ਰੋਕ ਲੈਂਦੇ ਹਨ। ਕਾਫੀ ਲੋਕ ਠੰਡ ਤੋਂ ਬਚਣ ਲਈ ਸੌਂਦੇ ਸਮੇਂ ਜੁਰਾਬਾਂ ਪਹਿਨ ਕੇ ਸੌਂਦੇ ਹਨ। ਜੁਰਾਬਾਂ ਪਹਿਨ ਕੇ ਸੌਣ ਨਾਲ ਸਰੀਰ ਵਿਚ ਬਲੱਡ ਸਰਕੁਲੇਸ਼ਨ ‘ਤੇ ਪ੍ਰਭਾਵ ਪੈਂਦਾ ਹੈ।ਇੰਨਾ ਹੀ ਨਹੀਂ ਅਜਿਹਾ ਕਰਨ ਨਾਲ ਸਰੀਰ ਦਾ ਤਾਪਮਾਨ ਤੇਜ਼ੀ ਨਾਲ ਵਧਦਾ ਹੈ ਜਿਸ ਦੀ ਵਜ੍ਹਾ ਨਾਲ ਤੁਹਾਨੂੰ ਬੈਚੇਨੀ ਮਹਿਸੂਸ ਹੋ ਸਕਦੀ ਹੈ, ਨਾਲ ਹੀ ਸਾਹ ਲੈਣ ਵਿਚ ਵੀ ਮੁਸ਼ਕਲ ਆਉਂਦੀ ਹੈ। ਆਓ ਜਾਣਦੇ ਹਾਂ ਜੁਰਾਬਾਂ ਪਾ ਕੇ ਸੌਣ ਨਾਲ ਕੀ ਨੁਕਸਾਨ ਹੋ ਸਕਦੇ ਹਨ-
ਬਲੱਡ ਸਰਕੁਲੇਸ਼ਨ ‘ਚ ਪ੍ਰੇਸ਼ਾਨੀ
ਰਾਤ ਵਿਚ ਜੁਰਾਬਾਂ ਪਹਿਨ ਕੇ ਸੌਣ ਨਾਲ ਬਲੱਡ ਸਰਕੁਲੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਜਦੋਂ ਤੁਸੀਂ ਰਾਤ ਵਿਚ ਜੁਰਾਬਾਂ ਪਹਿਨ ਕੇ ਸੌਂਦੇ ਹੋ ਤਾਂ ਇਸ ਦੀ ਵਜ੍ਹਾ ਨਾਲ ਬਲੱਡ ਫਲੋਅ ਘੱਟ ਹੋ ਸਕਦਾ ਹੈ ਜਿਸ ਕਾਰਨ ਤੁਹਾਨੂੰ ਪੈਰਾਂ ਵਿਚ ਤੁਹਾਨੂੰ ਝਰਨਾਹਟ ਦਾ ਅਹਿਸਾਸ ਹੋਵੇਗਾ, ਇਸ ਕਾਰਨ ਤੁਹਾਨੂੰ ਅਕੜਾਅ ਦੀ ਸਮੱਸਿਆ ਵੀ ਹੋ ਸਕਦੀ ਹੈ।
ਸਰੀਰ ਦਾ ਤਾਪਮਾਨ ਵੱਧ ਸਕਦਾ ਹੈ
ਜੇਕਰ ਤੁਸੀਂ ਰਾਤ ਵਿਚ ਜੁਰਾਬਾਂ ਪਹਿਨ ਕੇ ਸੌਂਦੇ ਹੋ ਤਾਂ ਇਸ ਵਜ੍ਹਾ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਵੱਧ ਸਕਦਾ ਹੈ ਤੇ ਇਹ ਓਵਰਹੀਟਿੰਗ ਦੀ ਵਜ੍ਹਾ ਵੀ ਬਣ ਸਕਦਾ ਹੈ। ਜਦੋਂ ਤੁਹਾਡੇ ਸਰੀਰ ਦਾ ਤਾਪਮਾਨ ਵੱਧ ਜਾਵੇਗਾ ਤਾਂ ਤੁਹਾਨੂੰ ਬੈਚੇਨੀ ਦੀ ਸਮੱਸਿਆ ਹੋ ਸਕਦੀ ਹੈ।
ਸਕਿਨ ਐਲਰਜੀ
ਜੇਕਰ ਤੁਸੀਂ ਪੂਰੇ ਦਿਨ ਜੁਰਾਬਾਂ ਪਹਿਨ ਕੇ ਸੌਂਦੇ ਹੋ ਤਾਂ ਉਸ ਵਿਚ ਬਹੁਤ ਸਾਰੀ ਧੂੜ, ਮਿੱਟੀ ਦੇ ਗੰਦਗੀ ਚਿਪਕ ਜਾਂਦੀ ਹੈ। ਜਦੋਂ ਤੁਸੀਂ ਇਨ੍ਹਾਂ ਜੁਰਾਬਾਂ ਨੂੰ ਪਹਿਨ ਕੇ ਸੌ ਜਾਂਦੇ ਹੋ ਤਾਂ ਇਸ ਵਿਚ ਲੱਗੀ ਗੰਦਗੀ ਦੀ ਵਜ੍ਹਾ ਨਾਲ ਸਕਿਨ ਐਲਰਜੀ ਵੀ ਹੋ ਸਕਦੀ ਹੈ।
ਹਾਰਟ ‘ਤੇ ਪੈਂਦਾ ਹੈ ਬੁਰਾ ਅਸਰ
ਰਾਤ ਵਿਚ ਜੁਰਾਬਾਂ ਪਹਿਨ ਕੇ ਸੌਣ ਨਾਲ ਤੁਹਾਡੇ ਦਿਲ ‘ਤੇ ਵੀ ਬੁਰਾ ਅਸਰ ਪੈਂਦਾ ਹੈ। ਜਦੋਂ ਤੁਸੀਂ ਜ਼ਿਆਦਾ ਦੇਰ ਜੁਰਾਬਾਂ ਪਹਿਨ ਕੇ ਸੌਂਦੇ ਹੋ ਤਾਂ ਇਸ ਨਾਲ ਪੈਰਾਂ ਦੀਆਂ ਨਸਾਂ ‘ਤੇ ਦਬਾਅ ਪੈਂਦਾ ਹੈ ਜਿਸ ਕਾਰਨ ਹਾਰਟ ਨੂੰ ਬਲੱਡ ਨੂੰ ਪੰਪ ਕਰਨ ਵਿਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਿਸ ਨਾਲ ਦਿਲ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਨੀਂਦ ਵਿਚ ਪ੍ਰੇਸ਼ਾਨੀ
ਰਾਤ ਵਿਚ ਜੁਰਾਬਾਂ ਪਹਿਨ ਕੇ ਸੌਣ ਨਾਲ ਤੁਹਾਨੂੰ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਵੀ ਹੋ ਸਕਦੀ ਹੈ। ਜਦੋਂ ਤੁਸੀਂ ਬਹੁਤ ਜ਼ਿਆਦਾ ਟਾਈਟ ਜੁਰਾਬਾਂ ਪਹਿਨ ਕੇ ਸੌਂਦੇ ਹੋ ਤਾਂ ਤੁਸੀਂ ਅਸਹਿਜ ਮਹਿਸੂਸ ਕਰ ਸਕਦੇ ਹੋ। ਇਸ ਲਈ ਬੇਹਤਰ ਇਹੀ ਹੈ ਕਿ ਰਾਤ ਵਿਚ ਜੁਰਾਬਾਂ ਪਹਿਨ ਕੇ ਨਾ ਸੋਵੋ।
ਇਨ੍ਹਾਂ ਸਭ ਦੇ ਬਾਵਜੂਦ ਵੀ ਜੇਕਰ ਜੁਰਾਬਾਂ ਪਹਿਨ ਕੇ ਸੌਣਾ ਪਵੇ ਤਾਂ ਇਹ ਧਿਆਨ ਰੱਖੋ ਕਿ
- ਜੁਰਾਬਾਂ ਜ਼ਿਆਦਾ ਟਾਈਟ ਨਹੀਂ ਹੋਣੀਆਂ ਚਾਹੀਦੀਆਂ।
- ਜੁਰਾਬਾਂ ਸਾਫ-ਸੁਥਰੀਆਂ ਹੋਣੀਆਂ ਚਾਹੀਦੀਆਂ ਹਨ।
- ਜੇਕਰ ਤੁਸੀਂ ਪੂਰੇ ਦਿਨ ਜੁਰਾਬਾਂ ਪਹਿਨਦੇ ਹੋ ਤਾਂ ਉਨ੍ਹਾਂ ਜੁਰਾਬਾਂ ਨੂੰ ਰਾਤ ਵਿਚ ਪਹਿਨ ਕੇ ਨਾ ਸੋਵੋ।
- ਜੁਰਾਬਾਂ ਪਹਿਨਣ ਤੋਂ ਪਹਿਲਾਂ ਪੈਰਾਂ ਦੀ ਚੰਗੀ ਤਰ੍ਹਾਂ ਤੋਂ ਮਾਲਿਸ਼ ਕਰੋ, ਅਜਿਹਾ ਕਰਨ ਨਾਲ ਤੁਹਾਡੇ ਪੈਰ ਗਰਮ ਰਹਿਣਗੇ ਤੇ ਤੁਹਾਨੂੰ ਠੰਡ ਨਹੀਂ ਲੱਗੇਗੀ।
- ਤੁਸੀਂ ਲਾਇਲਾਨ ਦੀ ਜਗ੍ਹਾ ਕਾਟਨ ਦੀਆਂ ਜੁਰਾਬਾਂ ਪਹਿਨ ਕੇ ਸੋਵੋ।
ਵੀਡੀਓ ਲਈ ਕਲਿੱਕ ਕਰੋ : –