Weight Gain Shake: ਅੱਜ ਬਹੁਤ ਸਾਰੇ ਲੋਕ ਸਰੀਰ ਦਾ ਭਾਰ ਵੱਧਣ ਨਾਲ ਪ੍ਰੇਸ਼ਾਨ ਹਨ। ਕੁਝ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਆਪਣੇ ਘੱਟ ਭਾਰ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਦੁਬਲਾ-ਪਤਲਾ ਸਰੀਰ ਹੋਣ ਕਾਰਨ ਵਿਅਕਤੀ ਦੀ ਸ਼ਖਸੀਅਤ ਖ਼ਰਾਬ ਹੁੰਦੀ ਹੈ। ਇਸ ਦੇ ਨਾਲ ਹੀ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਸਰੀਰ ਵਿਚ ਕਮਜ਼ੋਰੀ, ਥਕਾਵਟ, ਸੁਸਤੀ ਆਦਿ ਵਧਦੀਆਂ ਹਨ। ਤਾਂ ਆਓ ਅਸੀਂ ਤੁਹਾਨੂੰ ਅਜਿਹੇ ਸ਼ੇਕ ਦੇ ਬਾਰੇ ਦੱਸਦੇ ਹਾਂ ਜਿੱਥੋਂ ਤੁਹਾਨੂੰ ਸਹੀ ਭਾਰ ਪਾਉਣ ਦੇ ਨਾਲ-ਨਾਲ ਸਾਰੇ ਲੋੜੀਂਦੇ ਪੋਸ਼ਕ ਤੱਤ ਵੀ ਮਿਲਣਗੇ। ਤਾਂ ਆਓ ਜਾਣਦੇ ਹਾਂ ਕੇਲੇ ਦਾ ਸ਼ੇਕ ਬਣਾਉਣ ਦਾ ਤਰੀਕਾ…
ਸਮੱਗਰੀ
- ਦੁੱਧ – 1 ਗਲਾਸ
- Peanut Butter – 2 ਚੱਮਚ
- ਕੇਲਾ – 2
- ਦਾਲਚੀਨੀ ਪਾਊਡਰ – 2 ਚੱਮਚ
ਗਾਰਨਿਸ਼ ਲਈ
- ਸੁੱਕੇ ਮੇਵੇ – 2 ਚੱਮਚ (ਕੱਟੇ ਹੋਏ)
- ਬਰਫ – 4-5 ਕਿਊਬ
ਬਣਾਉਣ ਦਾ ਤਰੀਕਾ
- ਸਾਰੀ ਸਮੱਗਰੀ ਨੂੰ ਮਿਕਸਰ ਗ੍ਰਾਈਡਰ ਵਿਚ ਪਾਓ ਅਤੇ ਇਕ ਮੁਲਾਇਮ ਪੇਸਟ ਤਿਆਰ ਕਰੋ।
- ਤਿਆਰ ਸ਼ੇਕ ਨੂੰ ਗਿਲਾਸ ‘ਚ ਕੱਢ ਕੇ ਬਰਫ ਅਤੇ ਡ੍ਰਾਈ ਫਰੂਟਸ ਨਾਲ ਗਾਰਨਿਸ਼ ਕਰੋ।
- ਤੁਹਾਡਾ ਸਿਹਤਮੰਦ Banana ਸ਼ੇਕ ਤਿਆਰ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਕੁਝ ਹੀ ਦਿਨਾਂ ‘ਚ ਫਰਕ ਨਜ਼ਰ ਆਉਣ ਲੱਗੇਗਾ।
ਕਿਵੇਂ ਹੈ ਫ਼ਾਇਦੇਮੰਦ ?
- ਕੇਲੇ ਵਿਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਅਤੇ ਇਸ ਦੇ ਸੇਵਨ ਨਾਲ ਭਾਰ ਵਧਣ ਵਿਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਪੇਟ ਨਾਲ ਜੁੜੀਆਂ ਬੀਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। ਦਿਲ ਅਤੇ ਦਿਮਾਗ ਸਿਹਤਮੰਦ ਰਹਿਣ ਨਾਲ ਦਿਨ ਭਰ ਸਰੀਰ ‘ਚ ਐਨਰਜੀ ਮਿਲਦੀ ਹੈ।
- ਸਰੀਰ ਨੂੰ ਸਹੀ ਵਜ਼ਨ ਦੇਣ ਲਈ Peanut Butter ਦਾ ਸੇਵਨ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ਨਾਲ ਸਰੀਰ ਨੂੰ ਜ਼ਰੂਰੀ ਤੱਤ ਮਿਲਣ ਦੇ ਨਾਲ-ਨਾਲ ਭਾਰ ਵਧਾਉਣ ਵਿਚ ਵੀ ਸਹਾਇਤਾ ਕਰਦਾ ਹੈ।
- ਕੈਲਸ਼ੀਅਮ, ਪ੍ਰੋਟੀਨ ਨਾਲ ਭਰਪੂਰ ਦੁੱਧ ਨੂੰ ਕੇਲੇ ‘ਚ ਮਿਲਾ ਕੇ ਪੀਣ ਨਾਲ ਭਾਰ ਵਧਣ ‘ਚ ਮਦਦ ਮਿਲਦੀ ਹੈ। ਹੱਡੀਆਂ ਅਤੇ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ।
- ਪਤਲੇ ਲੋਕਾਂ ਨੂੰ ਸਹੀ ਭਾਰ ਪਾਉਣ ਲਈ ਹਰ ਰੋਜ਼ 1 ਮੁੱਠੀ ਭਰ ਸੁੱਕੇ ਮੇਵੇ ਖਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਇਸ ਨੂੰ ਸ਼ੇਕ ‘ਚ ਮਿਲਾ ਕੇ ਪੀਣ ਨਾਲ ਵੀ ਫਾਇਦੇਮੰਦ ਹੁੰਦਾ ਹੈ। ਇਸਦੇ ਸੇਵਨ ਦੇ ਨਾਲ ਸਰੀਰ ਨੂੰ ਸਹੀ ਭਾਰ ਮਿਲਣ ਦੇ ਨਾਲ ਸਾਰੇ ਜ਼ਰੂਰੀ ਤੱਤ ਮਿਲਦੇ ਹਨ। ਇਸ ਤਰ੍ਹਾਂ ਬੀਮਾਰੀਆਂ ਹੋਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ।