Women Period reason: ਫਿਲਮਾਂ, ਇਸ਼ਤਿਹਾਰਾਂ ਅਤੇ ਦੁਕਾਨਾਂ ‘ਤੇ ਪੀਰੀਅਡਜ਼ ਸ਼ਬਦ ਆਮ ਤੌਰ ‘ਤੇ ਸੁਣਨ ਨੂੰ ਮਿਲਦਾ ਹੈ ਪਰ ਫਿਰ ਵੀ ਬਹੁਤ ਸਾਰੀਆਂ ਕੁੜੀਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਮਾਹਵਾਰੀ ਜਾਂ ਪੀਰੀਅਡਜ਼ ਕੀ ਹੁੰਦੇ ਹਨ। ਪੇਂਡੂ ਖੇਤਰਾਂ ‘ਚ ਇਸ ਨੂੰ ਇੱਕ ਬਿਮਾਰੀ ਵਜੋਂ ਦੇਖਿਆ ਜਾਂਦਾ ਹੈ ਜੋ ਕਿ ਗਲਤ ਹੈ। ਇਸ ‘ਚ ਸਿਰਫ਼ ਪੁਰਸ਼ ਹੀ ਨਹੀਂ ਬਲਕਿ 80% ਔਰਤਾਂ ਵੀ ਸ਼ਾਮਲ ਹਨ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਾਹਵਾਰੀ ਯਾਨਿ ਪੀਰੀਅਡਜ਼ ਕੀ ਹੁੰਦੇ ਹਨ।
80% ਕੁੜੀਆਂ ਅੱਜ ਵੀ ਅਣਜਾਣ: Teenagers ਕੁੜੀਆਂ ਨੂੰ ਜਦੋਂ ਪਹਿਲੀ ਵਾਰ ਮਾਹਵਾਰੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਚਲਦਾ ਕਿ ਕੀ ਹੋ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਕੁੜੀਆਂ ਨੂੰ ਪੀਰੀਅਡਜ਼ ਆਉਣ ਤੋਂ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ।
ਸਿਰਫ਼ ਕੁੜੀਆਂ ਨੂੰ ਹੀ ਕਿਉਂ ਆਉਂਦੇ ਹਨ ਪੀਰੀਅਡਜ਼: ਕੁੜੀਆਂ ਨੂੰ ਪੀਰੀਅਡਜ਼ ਸ਼ੁਰੂ ਹੋਣ ਦਾ ਮਤਲਬ ਹੈ ਕਿ ਉਨ੍ਹਾਂ ਦੀ ਓਵਰੀ ਹੁਣ ਅੰਡੇ ਬਣਾਉਣ ਲਈ ਵਿਕਸਤ ਹੋ ਗਈ ਹੈ ਜੋ ਕਿ ਪ੍ਰੈਗਨੈਂਸੀ ਲਈ ਬਹੁਤ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਸਿਰਫ਼ ਕੁੜੀਆਂ ਨੂੰ ਹੀ ਪੀਰੀਅਡਸ ਆਉਂਦੇ ਹਨ।
ਹਰ ਮਹੀਨੇ ਕਿਉਂ ਆਉਂਦੇ ਹਨ Periods: ਦਰਅਸਲ ਔਰਤਾਂ ਦੀ ਓਵਰੀ ‘ਚ ਲੱਖਾਂ ਅੰਡੇ ਮੌਜੂਦ ਹੁੰਦੇ ਹਨ। ਜਦੋਂ ਕੁੜੀ ਜਵਾਨੀ ‘ਚ ਪਹੁੰਚ ਜਾਂਦੀ ਹੈ ਤਾਂ ਮਹੀਨੇ ‘ਚ ਇੱਕ ਵਾਰ ਅੰਡਾ ਪੱਕਦਾ ਹੈ ਅਤੇ ਓਵਰੀ ਤੋਂ ਬੱਚੇਦਾਨੀ ‘ਚ ਆਉਂਦਾ ਹੈ। ਫਿਰ ਪ੍ਰੈਗਨੈਂਸੀ ਦੀ ਤਿਆਰੀ ‘ਚ ਬੱਚੇਦਾਨੀ ਦਾ ਅੰਦਰਲਾ ਹਿੱਸਾ ਮੋਟਾ ਹੋਣ ਲੱਗਦਾ ਹੈ। ਜੇਕਰ ਆਂਡਾ ਫਰਟੀਲਾਈਜ ਯਾਨਿ ਕਿਸੀ ਸਪਰਮ ਨਾਲ fertilized ਨਹੀਂ ਹੁੰਦਾ ਤਾਂ ਇਹ ਬੱਚੇਦਾਨੀ ‘ਚ ਨਹੀਂ ਰਹਿੰਦਾ ਅਤੇ ਬੱਚੇਦਾਨੀ ਦੀ ਕੰਧ ਤੋਂ ਖੂਨ ਦੇ ਰੂਪ ‘ਚ ਵੈਜਾਇਨਾ ‘ਚੋਂ ਬਾਹਰ ਆਉਂਦਾ ਹੈ। ਇਸ ਪ੍ਰਕਿਰਿਆ ਨੂੰ ਮਾਹਵਾਰੀ ਕਿਹਾ ਜਾਂਦਾ ਹੈ।
ਪ੍ਰੈਗਨੈਂਸੀ ‘ਚ ਕਿਉਂ ਰੁਕ ਜਾਂਦੇ ਹਨ Periods: ਉੱਥੇ ਹੀ ਜਦੋਂ ਆਂਡਾ fertilized ਹੋ ਜਾਂਦਾ ਹੈ ਤਾਂ ਇਹ ਬੱਚੇਦਾਨੀ ਦੀ ਪਰਤ ਨਾਲ ਜੁੜ ਕੇ ਵਧਣਾ ਸ਼ੁਰੂ ਕਰ ਦਿੰਦਾ ਹੈ ਅਤੇ ਝੜਦਾ ਨਹੀਂ ਹੈ ਇਸ ਲਈ ਡਿਲੀਵਰੀ ਹੋਣ ਤੱਕ (ਪੂਰੇ 9 ਮਹੀਨਿਆਂ ਲਈ) Periods ਰੁਕ ਜਾਂਦੇ ਹਨ।
Periods Irregular ਹੋਣ ਦਾ ਕਾਰਨ ਕੀ ਹੈ: ਆਮ ਤੌਰ ‘ਤੇ ਮਾਹਵਾਰੀ ਚੱਕਰ 21 ਤੋਂ 35 ਦਿਨਾਂ ਤੱਕ ਦਾ ਹੋ ਸਕਦਾ ਹੈ ਪਰ ਜ਼ਰੂਰੀ ਨਹੀਂ ਕਿ ਹਰ ਕੁੜੀ ਦਾ Periods ਚੱਕਰ ਇੱਕੋ ਜਿਹਾ ਹੋਵੇ। ਪਹਿਲੇ ਪੀਰੀਅਡਜ਼ ਦਾ ਚੱਕਰ ਲੰਬਾ ਹੋਣਾ ਸੁਭਾਵਿਕ ਹੈ ਜੋ ਵਧਦੀ ਉਮਰ ਦੇ ਨਾਲ-ਨਾਲ ਛੋਟਾ ਅਤੇ ਨਿਯਮਤ ਹੋ ਜਾਂਦਾ ਹੈ। ਕਿਉਂਕਿ ਇਸ ‘ਚ ਹਾਰਮੋਨਸ ਦੀ ਵੱਡੀ ਭੂਮਿਕਾ ਹੁੰਦੀ ਹੈ ਇਸ ਲਈ ਕਈ ਵਾਰ ਇਸ ‘ਚ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ ਜਿਵੇਂ ਕਿ ਪੀਰੀਅਡਜ਼ ਦੇਰ ਨਾਲ ਆਉਣਾ, ਘੱਟ ਆਉਣਾ, ਲਾਈਟ ਬਲੀਡਿੰਗ ਆਦਿ।
ਕੀ ਹੁੰਦਾ ਹੈ ਮੇਨੋਪੌਜ਼: 45 ਤੋਂ 55 ਸਾਲ ਦੀ ਉਮਰ ‘ਚ ਔਰਤਾਂ ਨੂੰ ਪੀਰੀਅਡ ਆਉਣੇ ਬੰਦ ਹੋ ਜਾਂਦੇ ਹਨ ਜਿਸ ਨੂੰ ਮੇਨੋਪੌਜ਼ ਕਿਹਾ ਜਾਂਦਾ ਹੈ। ਦਰਅਸਲ ਇੱਕ ਉਮਰ ਦੇ ਬਾਅਦ ਔਰਤਾਂ ਦੀ ਓਵਰੀ ਅੰਡੇ ਬਣਾਉਣਾ ਬੰਦ ਕਰ ਦਿੰਦੀ ਹੈ ਅਤੇ ਫਿਰ ਬੱਚੇਦਾਨੀ ਦੀ ਲਾਈਨਿੰਗ ਵੀ ਮੋਟੀ ਨਹੀਂ ਹੁੰਦੀ ਹੈ। ਓਦੋਂ ਮਾਹਵਾਰੀ ਨਹੀਂ ਹੁੰਦੀ ਜਿਸ ਦਾ ਮਤਲਬ ਇਹ ਵੀ ਹੈ ਕਿ ਔਰਤਾਂ ਹੁਣ ਮਾਂ ਨਹੀਂ ਬਣ ਪਾਉਣਗੀਆਂ।