Heat-related red alert : ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਵਿਚ ਤਾਪਮਾਨ ਵਧਣ ਦੀ ਸੰਭਵਾਨਾ ਹੈ। ਪੂਰੇ ਦੇਸ਼ ਵਿਚ ਲੂ ਨੇ ਤ੍ਰਾਹੀ ਮਚਾਈ ਹੋਈ ਹੈ। ਇਹ ਵੀ ਅਨੁਮਾਨ ਹੈ ਕਿ ਅਗਲੇ 4-5 ਦਿਨਾਂ ਤਕ ਦੇਸ਼ ਵਿਚ ਭਿਅੰਕਰ ਲੂ ਚੱਲੇਗੀ ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਸਹਿਣ ਕਰਨੀ ਪੈ ਸਕਦੀ ਹੈ। ਇਸੇ ਲਈ ਮੌਸਮ ਵਿਭਾਗ ਨੇ ਉੱਤਰ ਭਾਰਤ ਦੇ ਕੁਝ ਰਾਜਾਂ ਵਿਚ ਲੂ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਇਸ ਸੀਜਨ ਵਿਚ ਅਜਿਹਾ ਪਹਿਲੀ ਵਾਰ ਹੈ ਜਦੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੌਸਮ ਲਗਭਗ ਠੀਕ ਹੀ ਰਿਹਾ ਸੀ ਕਿਉਂਕਿ ਵਿਚ-ਵਿਚਾਲੇ ਹਵਾਵਾਂ ਵੀ ਚੱਲਦੀਆਂ ਰਹੀਆਂ ਤੇ ਲੌਕਡਾਊਨ ਕਾਰਨ ਵਾਹਨ ਵੀ ਨਹੀਂ ਚੱਲ ਰਹੇ ਸਨ ਜਿਸ ਕਾਰਨ ਪ੍ਰਦੂਸ਼ਣ ਤੋਂ ਵੀ ਬਚਾਅ ਰਿਹਾ ਅਤੇ ਤਾਪਮਾਨ ਵੀ ਇੰਨਾ ਨਹੀਂ ਵਧ ਸਕਿਆ।Heat-related red alertਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਵਿਚ ਤਾਪਮਾਨ ਵਧਣ ਦੀ ਸੰਭਵਾਨਾ ਹੈ। ਪੂਰੇ ਦੇਸ਼ ਵਿਚ ਲੂ ਨੇ ਤ੍ਰਾਹੀ ਮਚਾਈ ਹੋਈ ਹੈ। ਇਹ ਵੀ ਅਨੁਮਾਨ ਹੈ ਕਿ ਅਗਲੇ 4-5 ਦਿਨਾਂ ਤਕ ਦੇਸ਼ ਵਿਚ ਭਿਅੰਕਰ ਲੂ ਚੱਲੇਗੀ ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਸਹਿਣ ਕਰਨੀ ਪੈ ਸਕਦੀ ਹੈ। ਇਸੇ ਲਈ ਮੌਸਮ ਵਿਭਾਗ ਨੇ ਉੱਤਰ ਭਾਰਤ ਦੇ ਕੁਝ ਰਾਜਾਂ ਵਿਚ ਲੂ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਇਸ ਸੀਜਨ ਵਿਚ ਅਜਿਹਾ ਪਹਿਲੀ ਵਾਰ ਹੈ ਜਦੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੌਸਮ ਲਗਭਗ ਠੀਕ ਹੀ ਰਿਹਾ ਸੀ ਕਿਉਂਕਿ ਵਿਚ-ਵਿਚਾਲੇ ਹਵਾਵਾਂ ਵੀ ਚੱਲਦੀਆਂ ਰਹੀਆਂ ਤੇ ਲੌਕਡਾਊਨ ਕਾਰਨ ਵਾਹਨ ਵੀ ਨਹੀਂ ਚੱਲ ਰਹੇ ਸਨ ਜਿਸ ਕਾਰਨ ਪ੍ਰਦੂਸ਼ਣ ਤੋਂ ਵੀ ਬਚਾਅ ਰਿਹਾ ਅਤੇ ਤਾਪਮਾਨ ਵੀ ਇੰਨਾ ਨਹੀਂ ਵਧ ਸਕਿਆ।
ਦੇਸ਼ ਦੇ ਉੱਤਰੀ ਹਿੱਸਿਆਂ ਵਿਚ ਤਾਪਮਾਨ ਦੇ 45 ਡਿਗਰੀ ਸੈਲਸੀਅਸ ਤੋਂ ਵਧ ਹੋਣ ਤੋਂ ਬਾਅਦ ਮੌਸਮ ਵਿਭਾਗ ਨੇ ਦਿੱਲੀ, ਹਰਿਆਣਾ, ਪੰਜਾਬ, ਚੰਡੀਗੜ੍ਹ ਤੇ ਰਾਜਸਥਾਨ ਵਿਚ ਅਗਲੇ ਦੋ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਥੇ ਅਗਲੇ 2-3 ਦਿਨਾਂ ਵਿਚ ਤਾਪਮਾਨ 47 ਤੋਂ 48 ਡਿਗਰੀ ਸੈਲਸੀਅਸ ਤਕ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼ ਵਿਚ ਚੱਲਣ ਵਾਲੀ ਲੂ ਦੀ ਸੰਭਾਵਨਾ ਨੂੰ ਦੇਖਦੇ ਹੋਏ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨ ਤਕ ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਤੇ ਤੇਲੰਗਨਾ ਵਿਚ ਲੂ ਚੱਲੇਗੀ। ਗੁਜਰਾਤ, ਓਡੀਸ਼ਾ, ਛੱਤੀਸਗੜ੍ਹ, ਸੈਂਟਰਲ ਮਹਾਰਾਸ਼ਟਰ, ਉਤਰੀ ਕਰਨਾਟਕ ਵਿਚ ਵੀ ਅਗਲੇ 3-4 ਦਿਨਾਂ ਤਕ ਲੂ ਦਾ ਪ੍ਰਕੋਪ ਦਿਖ ਸਕਦਾ ਹੈ ਤੇ ਰਾਜਧਾਨੀ ਦਿੱਲੀ ਵਿਚ ਸੋਮਵਾਰ ਨੂੰ ਤਾਪਮਾਨ 45 ਡਿਗਰੀ ਤਕ ਪੁੱਜ ਸਕਦਾ ਹੈ।
ਮੌਸਮ ਵਿਭਾਗ ਅਨੁਸਾਰ 28 ਮਈ ਨੂੰ ਗਰਮੀ ਤੋਂ ਥੋੜ੍ਹੀਰਾਹਤ ਮਿਲ ਸਕਦੀ ਹੈ। 28 ਮਈ ਦੀ ਰਾਤ ਤੋਂ ਵੈਸਟਰਨ ਡਿਸਟਰਬੈਂਸ ਦਾ ਅਸਰ ਦਿਖੇਗਾ। ਇਸ ਤੋਂ ਬਾਅਦ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਦਿੱਲੀ ਐੱਨ. ਸੀ. ਆਰ. 29-30 ਮਈ ਨੂੰ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਨ੍ਹੇਰੀ ਚੱਲਣ ਦੀ ਵੀ ਸੰਭਾਵਨਾ ਹੈ।