ਸਰਹੱਦ ਪਾਰੋਂ ਤਸਕਰੀ ਅਤੇ ਘੁਸਪੈਠ ਨੂੰ ਰੋਕਣ ਲਈ ਚੱਲ ਰਹੇ ਆਪ੍ਰੇਸ਼ਨ ਦੇ ਹਿੱਸੇ ਵਜੋਂ, ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਛੋਟਾ ਡਰੋਨ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਬੀਐਸਐਫ ਦੇ ਬੁਲਾਰੇ ਅਨੁਸਾਰ ਬੀਐਸਐਫ ਨੇ ਸ਼ਾਮ ਵੇਲੇ ਸਰਹੱਦੀ ਪਿੰਡ ਮੁਹਾਵਾ ਵਿੱਚ ਡਰੋਨ ਦੀ ਆਵਾਜ਼ ਮਹਿਸੂਸ ਕੀਤੀ ਅਤੇ ਕਾਰਵਾਈ ਕੀਤੀ।

heroin and Drone boarder
ਇਸ ਤੋਂ ਬਾਅਦ ਸੀ.ਆਈ. ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ, ਜਿਸ ਵਿੱਚ ਹੈਰੋਇਨ ਦੀ ਉਕਤ ਖੇਪ ਬੰਨ੍ਹੀ ਹੋਈ ਸੀ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਬਰਾਮਦ ਕੀਤਾ ਗਿਆ ਡਰੋਨ ਕਵਾਡਕਾਪਟਰ ਜਿਸਦਾ ਮਾਡਲ DJI Mavic 3 ਕਲਾਸਿਕ ਹੈ, ਚੀਨ ਵਿੱਚ ਨਿਰਮਿਤ ਹੈ। ਫਿਲਹਾਲ ਡਰੋਨ ਅਤੇ ਖੇਪ ਨੂੰ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।