ਹਿਮਾਚਲ ਦੇ ਅੰਬ ‘ਚ ਪੁਲਿਸ ਨੇ ਪਤੀ-ਪਤਨੀ ਨੂੰ 5.70 ਗ੍ਰਾਮ ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਦੋਵੇਂ ਹਮੀਰਪੁਰ ਦੇ ਰਹਿਣ ਵਾਲੇ ਹਨ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਸ਼ੁੱਕਰਵਾਰ ਰਾਤ ਨੂੰ ਨਾਰੀਅਨ ਰੋਡ ’ਤੇ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਜੋੜਾ ਹੁਸ਼ਿਆਰਪੁਰ ਤੋਂ ਅੰਬ ਵੱਲ ਵੱਡੀ ਮਾਤਰਾ ਵਿੱਚ ਚੂਰਾ ਪੋਸਤ ਲੈ ਕੇ ਆ ਰਿਹਾ ਹੈ। ਜਿਸ ‘ਤੇ ਪੁਲਿਸ ਨੇ ਕਾਂਸਟੇਬਲ ਅਨੁਸ਼ ਕੁਮਾਰ, ਏਐਸਆਈ ਰਜਿੰਦਰਾ ਸਿੰਘ, ਕਾਂਸਟੇਬਲ ਵਿਕਾਸ ਕੁਮਾਰ, ਮਹਿਲਾ ਕਾਂਸਟੇਬਲ ਰੀਤੂ ਅਤੇ ਹੋਮਗਾਰਡ ਮਨਜੀਤ ਸਿੰਘ ਨੂੰ ਨਾਲ ਲੈ ਕੇ ਨਾਕਾਬੰਦੀ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਕੁਝ ਦੇਰ ਬਾਅਦ ਅੰਬ ਚੌਂਕ ਵਾਲੇ ਪਾਸੇ ਤੋਂ ਇੱਕ ਕਾਰ ਆਈ। ਕਾਰ ਵਿੱਚ ਅਨਿਲ ਕੁਮਾਰ ਅਤੇ ਸਪਨਾ ਕੁਮਾਰੀ ਵਾਸੀ ਹਮੀਰਪੁਰ ਸਵਾਰ ਸਨ। ਜਦੋਂ ਦੋਵਾਂ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੇ ਸਪਨਾ ਦੇ ਸਵੈਟਰ ਦੀ ਜੇਬ ‘ਚੋਂ 5.70 ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ।