ਹਿਮਾਚਲ ਪ੍ਰਦੇਸ਼ ‘ਚ ਨੌਕਰੀ ਦੇਣ ਦੇ ਨਾਂ ‘ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਨੌਕਰੀ ਦੇਣ ਦੇ ਬਦਲੇ ਪਰਵਾਣੂ ਦੀ ਇੱਕ ਪ੍ਰਾਈਵੇਟ ਕੰਪਨੀ ਨੇ ਕਰੀਬ 100 ਲੋਕਾਂ ਤੋਂ ਹਜ਼ਾਰਾਂ ਰੁਪਏ ਠੱਗ ਲਏ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਨੇ ਸ਼ਿਮਲਾ ਦੇ ਭਰੜੀ ਸੀਆਈਡੀ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਹੈ।
ਉਕਤ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਨੌਕਰੀ ਦਿਵਾਉਣ ਦੇ ਬਹਾਨੇ ਉਸ ਨਾਲ ਪੈਸੇ ਦੀ ਠੱਗੀ ਮਾਰੀ ਗਈ ਹੈ। ਮੰਡੀ ਜ਼ਿਲੇ ਦੇ ਬਲਦਵਾੜਾ ਉਪਮੰਡਲ ਦੇ ਪਿੰਡ ਖਲਿਆਣਾ ਦੇ ਨੌਜਵਾਨ ਹਰਕਿਸ਼ਨ ਲਾਲ ਦਾ ਦਸੰਬਰ ਮਹੀਨੇ ‘ਚ ਇਕ ਫੋਨ ਆਇਆ ਸੀ, ਜਿਸ ‘ਚ ਪ੍ਰੀਤੀ ਨਾਂ ਦੀ ਲੜਕੀ ਨੇ ਦੱਸਿਆ ਕਿ ਉਹ ਟੈਲੀਕਾਮ ਸੈਕਟਰ ਪਰਵਾਣੂ ‘ਚ ਗੱਲ ਕਰ ਰਹੀ ਹੈ। ਉਹ ਨਾਰਥ-ਵੇਅ ਇਨੋਵੇਸ਼ਨ ਪ੍ਰਾਈਵੇਟ ਲਿਮਟਿਡ ਪਲਾਟ ਨੰਬਰ-8 ਸੈਕਟਰ ਵਨ ਪਰਵਾਣੂ ਵਿੱਚ ਕੰਮ ਕਰਦੀ ਹੈ। ਕਾਲਰ ਨੇ ਹਰਕਿਸ਼ਨ ਨੂੰ ਦੱਸਿਆ ਕਿ ਉਸਦੀ ਕੰਪਨੀ ਵਿੱਚ ਡਾਟਾ ਆਪਰੇਟਰ ਅਤੇ ਸਿਸਟਮ ਆਪਰੇਟਰ ਦੀਆਂ ਅਸਾਮੀਆਂ ਖਾਲੀ ਹਨ। ਸ਼ਿਕਾਇਤਕਰਤਾ ਹਰਕਿਸ਼ਨ ਦਾ ਕਹਿਣਾ ਹੈ ਕਿ ਉਸ ਨੇ ਆਪਣਾ ਰੈਜ਼ਿਊਮੇ ਉਪਰੋਕਤ ਕੰਪਨੀ ਨੂੰ ਭੇਜਿਆ ਸੀ। ਇਸ ਤੋਂ ਇਲਾਵਾ ਉਸ ਕੋਲੋਂ 48,200 ਰੁਪਏ ਦੀ ਵੀ ਮੰਗ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਕੰਪਨੀ ਨੂੰ ਦੇਵੇਂਦਰ ਠਾਕੁਰ, ਕਮਲ ਸਿੰਘ, ਨੀਲਮ ਚੌਹਾਨ, ਪ੍ਰੀਤੀ ਅਤੇ ਕਮਲ ਸੋਨੀ ਨਾਮਕ ਵਿਅਕਤੀ ਚਲਾ ਰਹੇ ਹਨ, ਜਿਸ ਵਿੱਚ ਦੇਵੇਂਦਰ ਠਾਕੁਰ ਬਤੌਰ ਡਾਇਰੈਕਟਰ ਕੰਮ ਕਰਦਾ ਹੈ। ਸ਼ਿਕਾਇਤਕਰਤਾ ਹਰਕਿਸ਼ਨ ਨੇ ਪੁਲਿਸ ਨੂੰ ਦੱਸਿਆ ਕਿ ਉਕਤ ਕੰਪਨੀ ‘ਚ ਨੌਕਰੀ ਦਿਵਾਉਣ ਦੇ ਨਾਂਅ ‘ਤੇ ਕਰੀਬ 100 ਤੋਂ 120 ਲੋਕਾਂ ਨਾਲ ਠੱਗੀ ਮਾਰੀ ਗਈ ਹੈ> ਸੂਬੇ ਦੇ ਸੀਆਈਡੀ ਦੇ ਏਡੀਜੀਪੀ ਸਤਵੰਤ ਅਟਵਾਲ ਤ੍ਰਿਵੇਦੀ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਸੀਆਈਡੀ ਭਰੜੀ ਸ਼ਿਮਲਾ ਪੁਲfਸ ਸਟੇਸ਼ਨ ਵਿੱਚ ਆਈਪੀਸੀ 420 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।