ਹਿਮਾਚਲ ਪ੍ਰਦੇਸ਼ ਦੇ ਮਨਾਲੀ ਜ਼ਿਲ੍ਹੇ ਦੇ ਜਗਤਸੁਖ ਪਿੰਡ ਵਿੱਚ ਵੀਰਵਾਰ ਰਾਤ ਬੱਦਲ ਫਟ ਗਿਆ। ਇਸ ਤੋਂ ਬਾਅਦ ਨਾਲ ਲੱਗਦੇ ਨਾਲੇ ਤੋਂ ਮਲਬਾ ਸੜਕ ‘ਤੇ ਆ ਗਿਆ, ਜਿਸ ਕਾਰਨ ਸੜਕ ‘ਤੇ ਜਾਮ ਲੱਗ ਗਿਆ ਅਤੇ ਮਲਬੇ ਨਾਲ 6 ਦੇ ਕਰੀਬ ਵਾਹਨ ਨੁਕਸਾਨੇ ਗਏ। ਇਸ ਦੇ ਨਾਲ ਹੀ ਰਾਤ ਨੂੰ ਇੰਨਾ ਮਲਬਾ ਅਤੇ ਹੜ੍ਹ ਦੇਖ ਕੇ ਲੋਕ ਡਰ ਗਏ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 24 ਜੁਲਾਈ ਤੱਕ ਕੁਝ ਇਲਾਕਿਆਂ ‘ਚ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਕੁਝ ਇਲਾਕਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ, ਜਿਸ ਕਾਰਨ ਦਰਿਆ ਨਾਲਿਆਂ ‘ਚ ਹੜ੍ਹ ਆਉਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਮੁਤਾਬਕ 26 ਜੁਲਾਈ ਤੱਕ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਸੂਬੇ ਵਿੱਚ ਖ਼ਰਾਬ ਮੌਸਮ ਅਤੇ ਸੜਕਾਂ ਦੀ ਖ਼ਰਾਬ ਹਾਲਤ ਦੇ ਮੱਦੇਨਜ਼ਰ ਕਈ ਸਬ-ਡਿਵੀਜ਼ਨਾਂ ਵਿੱਚ ਸਕੂਲ 22 ਜੁਲਾਈ ਤੱਕ ਬੰਦ ਕਰ ਦਿੱਤੇ ਗਏ ਹਨ। ਭਾਰੀ ਬਰਸਾਤ ਨੇ ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਤਬਾਹੀ ਮਚਾਈ ਹੈ। ਸ਼ਿਮਲਾ ਜ਼ਿਲ੍ਹੇ ਦੇ ਨਨਖੜੀ ਵਿੱਚ ਇੱਕ ਤਿੰਨ ਮੰਜ਼ਿਲਾ ਮਕਾਨ ਦੇਖਦੇ ਹੀ ਦੇਖਦੇ ਢਹਿ ਗਿਆ। ਖੁਸ਼ਕਿਸਮਤੀ ਨਾਲ, ਘਰ ਪਹਿਲਾਂ ਹੀ ਖਾਲੀ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਸੂਬੇ ‘ਚ ਪਿਛਲੇ ਹਫਤੇ ਹੋਈ ਭਾਰੀ ਬਾਰਿਸ਼ ਤੋਂ ਬਾਅਦ 11 ਦਿਨਾਂ ਤੋਂ 676 ਸੜਕਾਂ ਬੰਦ ਹਨ। 720 ਤੋਂ ਵੱਧ ਰੂਟਾਂ ’ਤੇ ਬੱਸ ਸੇਵਾਵਾਂ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਠੱਪ ਪਈਆਂ ਹਨ। ਲੋਕਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਪੇਂਡੂ ਖੇਤਰਾਂ ਦੇ ਸੰਪਰਕ ਮਾਰਗ ਬੰਦ ਹੋਣ ਕਾਰਨ ਸੇਬ ਦੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। 1,138 ਬਿਜਲੀ ਦੇ ਟਰਾਂਸਫਾਰਮਰ ਵੀ ਬੰਦ ਪਏ ਹਨ, ਜਿਸ ਕਾਰਨ ਲੋਕਾਂ ਨੂੰ ਇੱਕ ਹਫ਼ਤੇ ਤੱਕ ਹਨੇਰੇ ਵਿੱਚ ਰਹਿਣਾ ਪਿਆ। ਸੂਬੇ ਵਿੱਚ ਭਾਰੀ ਮੀਂਹ ਕਾਰਨ 4,808 ਕਰੋੜ ਰੁਪਏ ਦੀ ਸਰਕਾਰੀ ਅਤੇ 4,808 ਕਰੋੜ ਰੁਪਏ ਤੋਂ ਵੱਧ ਦੀ ਨਿੱਜੀ ਜਾਇਦਾਦ ਤਬਾਹ ਹੋ ਗਈ ਹੈ। ਸੂਬੇ ਵਿੱਚ ਮੌਜੂਦਾ ਮਾਨਸੂਨ ਸੀਜ਼ਨ ਦੌਰਾਨ 138 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 38 ਲੋਕਾਂ ਦੀ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਮੌਤ ਹੋ ਗਈ। 12 ਲੋਕ ਅਜੇ ਵੀ ਲਾਪਤਾ ਹਨ।