ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹਿਮਾਚਲ ਦੇ ਧਰਮਸ਼ਾਲਾ ਕ੍ਰਿਕਟ ਸਟੇਡੀਅਮ ‘ਚ ਖੇਡੇ ਜਾਣ ਵਾਲੇ ਟੈਸਟ ਮੈਚ ਨੂੰ ਭਾਵੇਂ ਹੀ ਬਦਲ ਦਿੱਤਾ ਗਿਆ ਹੈ ਪਰ ਕ੍ਰਿਕਟ ਪ੍ਰੇਮੀਆਂ ਲਈ ਖੁਸ਼ਖਬਰੀ ਹੈ। 31 ਮਾਰਚ ਤੋਂ ਇੰਡੀਅਨ ਪ੍ਰੀਮੀਅਰ ਲੀਗ (IPL) ਦੇ 2 ਮੈਚ ਧਰਮਸ਼ਾਲਾ ਸਟੇਡੀਅਮ ‘ਚ ਖੇਡੇ ਜਾਣਗੇ।
ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਦੀ ਟੀਮ ਪੰਜਾਬ ਕਿੰਗਜ਼ ਇਹ ਮੈਚ ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਨਾਲ ਖੇਡੇਗੀ।
2019 ਤੋਂ ਬਾਅਦ ਪਹਿਲੀ ਵਾਰ, ਆਈਪੀਐਲ ਟੂਰਨਾਮੈਂਟ ਭਾਰਤ ਵਿੱਚ ਆਪਣੇ ਪੁਰਾਣੇ ਹੋਮ ਅਤੇ ਅਵੇ ਫਾਰਮੈਟ ਵਿੱਚ ਵਾਪਸ ਆਵੇਗਾ। 31 ਮਾਰਚ ਤੋਂ 12 ਮਈ ਤੱਕ ਚੱਲਣ ਵਾਲੇ ਆਈਪੀਐਲ ਵਿੱਚ ਲੀਗ ਪੜਾਅ ਵਿੱਚ 70 ਮੈਚ ਖੇਡੇ ਜਾਣਗੇ। ਸਾਰੀਆਂ 10 ਟੀਮਾਂ ਦੇ ਘਰੇਲੂ ਮੈਦਾਨ- ਮੁੰਬਈ, ਦਿੱਲੀ, ਕੋਲਕਾਤਾ, ਹੈਦਰਾਬਾਦ, ਜੈਪੁਰ, ਬੈਂਗਲੁਰੂ, ਚੇਨਈ, ਲਖਨਊ, ਅਹਿਮਦਾਬਾਦ ਅਤੇ ਮੋਹਾਲੀ- ਤੋਂ ਇਲਾਵਾ ਕੁਝ ਮੈਚ ਗੁਹਾਟੀ ਅਤੇ ਧਰਮਸ਼ਾਲਾ ਵਿੱਚ ਖੇਡੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਸ਼ੁੱਕਰਵਾਰ ਨੂੰ ਜਾਰੀ ਆਈਪੀਐੱਲ ਸ਼ਡਿਊਲ ਮੁਤਾਬਕ ਪੰਜਾਬ ਕਿੰਗਜ਼ ਦੇ 2 ਮੈਚ 17 ਮਈ ਅਤੇ 19 ਮਈ ਨੂੰ ਧਰਮਸ਼ਾਲਾ ‘ਚ ਖੇਡੇ ਜਾਣਗੇ। 17 ਮਈ ਨੂੰ ਪੰਜਾਬ ਕਿੰਗਜ਼ ਦੇ ਖਿਡਾਰੀ ਦਿੱਲੀ ਕੈਪੀਟਲਜ਼ ਖਿਲਾਫ ਮੈਦਾਨ ‘ਚ ਉਤਰਨਗੇ। 18 ਮਈ ਦੇ ਆਰਾਮ ਤੋਂ ਬਾਅਦ ਪੰਜਾਬ ਕਿੰਗਜ਼ ਦੀ ਟੀਮ 19 ਮਈ ਨੂੰ ਰਾਜਸਥਾਨ ਰਾਇਲਜ਼ ਨਾਲ ਭਿੜੇਗੀ। ਇਹ ਪਹਿਲੀ ਵਾਰ ਹੋਵੇਗਾ ਕਿ ਸਾਲ 2013 ਤੋਂ ਬਾਅਦ ਪਹਿਲੀ ਵਾਰ ਧਰਮਸ਼ਾਲਾ ਸਟੇਡੀਅਮ ‘ਚ ਆਈਪੀਐੱਲ ਦੇ ਮੈਚ ਹੋਣ ਜਾ ਰਹੇ ਹਨ। ਜਿਸ ਕਾਰਨ ਕ੍ਰਿਕਟ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ।