ਰਾਜਧਾਨੀ ਸ਼ਿਮਲਾ ਦੇ ਰਾਮਪੁਰ ‘ਚ ਨਾਜਾਇਜ਼ ਸ਼ਰਾਬ ਦੇ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਨੇ ਝਖੜੀ ‘ਚ ਇਕ ਵਿਅਕਤੀ ਕੋਲੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਫੜੀਆਂ ਹਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਪੁਸ਼ਟੀ ਕਰਦਿਆਂ DSP ਸ਼ਿਵਾਨੀ ਮੇਹਲਾ ਨੇ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਐਸਐਚਓ ਸ਼ੇਰ ਸਿੰਘ ਆਪਣੀ ਟੀਮ ਨਾਲ ਝਖੜੀ ਵਿੱਚ ਗਸ਼ਤ ’ਤੇ ਸਨ। ਟੀਮ ਨੇ ਜਦੋਂ ਝਾਖੜੀ ਦੇ ਰੇਹੜੀ ਬਜ਼ਾਰ ਪਹੁੰਚੀ ਤਾਂ ਟੀਮ ਨੇ ਬਰਾਮਦਗੀ ਦੀ ਕਾਰਵਾਈ ਕੀਤੀ। ਪੁਲਿਸ ਨੇ ਅਸ਼ਵਨੀ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ VPO ਕਿਆਓ ਤਹਿਸੀਲ ਰਾਮਪੁਰ ਦੇ ਕਬਜ਼ੇ ‘ਚੋਂ 12 ਬੋਤਲਾਂ ਦੇਸੀ ਸ਼ਰਾਬ ਮਾਰਕਾ ਊਨਾ ਬਰਾਮਦ ਕਰਕੇ ਉਸਦੇ ਖਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਇਸ ਦੇ ਨਾਲ ਹੀ ਸੋਲਨ ਜ਼ਿਲੇ ਦੀ ਕਸੌਲੀ ਸਬ-ਡਿਵੀਜ਼ਨ ‘ਚ ਪੁਲਸ ਨੇ ਇਕ ਘਰ ‘ਤੇ ਛਾਪਾ ਮਾਰ ਕੇ 114 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਪੁਲੀਸ ਨੇ ਸ਼ਰਾਬ ਤਸਕਰੀ ਦੇ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।