ਹਿਮਾਚਲ ‘ਚ ਦੋ ਦਿਨਾਂ ਦੀ ਬਰਫਬਾਰੀ ਤੋਂ ਬਾਅਦ ਅੱਜ ਤੋਂ ਅਗਲੇ 72 ਘੰਟਿਆਂ ਤੱਕ ਸੂਬੇ ਭਰ ‘ਚ ਮੌਸਮ ਸਾਫ ਰਹੇਗਾ। ਪਰ, 18 ਅਤੇ 19 ਤਰੀਕ ਨੂੰ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਪਿਛਲੇ 48 ਘੰਟਿਆਂ ਦੌਰਾਨ ਉੱਚੇ ਇਲਾਕਿਆਂ ‘ਚ ਹੋਈ ਤਾਜ਼ਾ ਬਰਫਬਾਰੀ ਕਾਰਨ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। 4 ਰਾਸ਼ਟਰੀ ਅਤੇ 2 ਰਾਜ ਮਾਰਗਾਂ ਸਮੇਤ 276 ਸੜਕਾਂ ਬੰਦ ਹਨ। ਇਸ ਕਾਰਨ 220 ਤੋਂ ਵੱਧ ਰੂਟਾਂ ’ਤੇ ਟਰਾਂਸਪੋਰਟ ਸੇਵਾਵਾਂ ਵਿੱਚ ਵਿਘਨ ਪਿਆ ਹੈ। ਇਸ ਕਾਰਨ ਵਿਸ਼ੇਸ਼ ਤੌਰ ’ਤੇ ਮਰੀਜ਼ਾਂ ਅਤੇ ਗਰਭਵਤੀ ਔਰਤਾਂ ਨੂੰ ਹਸਪਤਾਲ ਪੁੱਜਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਬਰਫ਼ ਜਮ੍ਹਾਂ ਹੋਣ ਕਾਰਨ ਸੜਕ ਸ਼ੀਸ਼ੇ ਵਾਂਗ ਜੰਮ ਗਈ ਹੈ। ਇਸ ਨਾਲ ਸੜਕਾਂ ‘ਤੇ ਤਿਲਕਣ ਵਧ ਗਈ ਹੈ। ਪੀਡਬਲਯੂਡੀ ਨੇ ਕੁਝ ਸੜਕਾਂ ਨੂੰ ਆਵਾਜਾਈ ਲਈ ਖੋਲ੍ਹਿਆ ਵੀ ਹੈ, ਪਰ ਫਿਰ ਵੀ ਇਨ੍ਹਾਂ ‘ਤੇ ਸਫਰ ਕਰਨਾ ਜੋਖਮ ਭਰਿਆ ਹੋ ਸਕਦਾ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਸਾਰਿਆਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਸਲਾਹ ਜਾਰੀ ਕੀਤੀ ਹੈ।