Albert Einstein Death Anniversary: ਅਲਬਰਟ ਆਈਨਸਟਾਈਨ ਦਾ ਜਨਮ ਜਰਮਨੀ ਦੇ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇੱਕ ਇੰਜੀਨੀਅਰ ਅਤੇ ਸੇਲਜਮੈਨ ਸਨ। ਉਨ੍ਹਾਂ ਦੀ ਮਾਂ ਪੌਲੀਨ ਆਈਨਸਟਾਈਨ ਸੀ। ਹਾਲਾਂਕਿ ਆਈਨਸਟਾਈਨ ਨੂੰ ਸ਼ੁਰੂ ਸ਼ੁਰੂ ਵਿੱਚ ਬੋਲਣ ਵਿੱਚ ਮੁਸ਼ਕਿਲ ਹੁੰਦੀ ਸੀ ਪਰ ਉਹ ਪੜ੍ਹਾਈ ਵਿੱਚ ਅਵਲ ਸਨ। ਉਨ੍ਹਾਂ ਦੀ ਮਾਤ-ਭਾਸ਼ਾ ਜਰਮਨ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਇਟਾਲੀਅਨ ਅਤੇ ਅੰਗਰੇਜ਼ੀ ਵੀ ਸਿੱਖੀ। ਅਲਬਰਟ ਆਈਨਸਟਾਈਨ ਨੂੰ ਮਾਸ ਐਨਰਜੀ Equation ਲਈ ਵੀ ਜਾਣਿਆ ਜਾਂਦਾ ਹੈ ਜਿਸ ਨੇ ਬਾਅਦ ‘ਚ ਐਟਮ ਬੰਬ ਬਣਾਉਣ ਵਾਲੀ ਸਭ ਤੋਂ ਪ੍ਰਸਿੱਧ Equation ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਸਾਲ 1921 ‘ਚ ਅਲਬਰਟ ਆਈਨਸਟਾਈਨ ਨੂੰ ਨੋਬਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਉਨ੍ਹਾਂ ਨੂੰ ਦੁਨੀਆਂ ਦੇ ਸਭ ਤੋਂ ਸੂਝਵਾਨ ਵਿਅਕਤੀਆਂ ਵਿੱਚ ਗਿਣਿਆ ਜਾਂਦਾ ਹੈ। ਇਤਿਹਾਸ ਇਹ ਮੰਨਦਾ ਹੈ ਕਿ ਮੁਸ਼ਕਲਾਂ ਨਾਲ ਲੜਨ ਵਾਲੇ, ਵਰਤਮਾਨ ਨੂੰ ਜੀਣ ਵਾਲੇ, ਵਾਰ-ਵਾਰ ਅਸਫਲ ਹੋਣ ਤੋਂ ਬਾਅਦ ਵੀ ਫਿਰ ਤੋਂ ਕੋਸ਼ਿਸ਼ ਕਰਨ ਵਾਲੇ ਹੀ ਮਹਾਨ ਬਣੇ ਹਨ ਅਤੇ ਦੁਨੀਆਂ ਉਨ੍ਹਾਂ ਨੂੰ ਅੱਜ ਵੀ ਯਾਦ ਕਰਦੀ ਹੈ। ਸਾਲ 1955 ਵਿੱਚ ਆਈਨਸਟੀਨ ਬਿਮਾਰ ਹੋ ਗਏ ਅਤੇ 18 ਅਪ੍ਰੈਲ ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਇਸ ਸਮੇਂ ਦੌਰਾਨ ਉਨ੍ਹਾਂ ਦੀ ਉਮਰ ਲਗਭਗ 75 ਸਾਲ ਦੀ ਸੀ। ਉਸਦੀ ਮੌਤ ਤੇ ਸ਼ਰਧਾਂਜਲੀ ਪੇਸ਼ ਕਰਦੇ ਹੋਏ ਕਿਹਾ ਕਿ ਯਹੂਦੀ ਜਾਤੀ ਨੇ ਆਪਣੇ ਤਾਜ ਦਾ ਸਭ ਤੋਂ ਵੱਧ ਚਮਕਦਾ ਹੀਰਾ ਗਵਾ ਲਿਆ ਹੈ। ਉਸ ਦੇ ਸਹਿਕਾਰੀ ਪ੍ਰੋਫੈਸਰ ਲਿਊਪੋਲਡ ਇਨਫ਼ੇਲਡ ਨੇ ਆਪਣੀ ਸਵੈ-ਜੀਵਨੀ ਵਿੱਚ ਉਸਦੇ ਸੰਬੰਧ ਵਿੱਚ ਲਿਖਿਆ ਹੈ ਕਿ ਮੈਂ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਆਈਨਸਟੀਨ ਤੋਂ ਬਹੁਤ ਕੁੱਝ ਸਿੱਖਿਆ ਹੈ।