alexander graham bell birth anniversary: ਐਲਗਜ਼ੈਡਰ ਗ੍ਰਾਹਮ ਬੇਲ ਦਾ ਜਨਮ ਅੱਜ ਦੇ ਦਿਨ ਯਾਨੀ 3 ਮਾਰਚ 1847 ਨੂੰ ਹੋਇਆ ਸੀ ਅਤੇ ਪੂਰੀ ਦੁਨੀਆਂ ਉਨ੍ਹਾਂ ਨੂੰ ਟੈਲੀਫੋਨ ਦੇ ਖੋਜਕਰਤਾ ਦੇ ਰੂਪ ‘ਚ ਹੀ ਜਾਣਦੀ ਹੈ ਅਤੇ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਗ੍ਰਾਹਮ ਬੇਲ ਨੇ ਨਾ ਸਿਰਫ ਟੈਲੀਫੋਨ ਬਲਕਿ ਕਮਿਊਨੀਕੈਸ਼ਨ ਤਕਨੋਲੋਜੀ ਦੇ ਖੇਤਰ ‘ਚ ਵੀ ਕਈ ਹੋਰ ਉਪਯੋਗੀ ਅਵਿਸ਼ਕਾਰ ਕੀਤੇ ਹਨ।
ਟੈਲੀਫੋਨ ਦਾ ਖੋਜੀ ਐਲਗਜ਼ੈਡਰ ਗ੍ਰਾਹਮ ਬੇਲ ਦਾ ਜਨਮ ਸਕਾਟਲੈਂਡ ਦੇ ਐਡੀਨਬਰਗ ਵਿੱਚ ਹੋਇਆ ਸੀ। ਗ੍ਰਾਹਮ ਬੇਲ ਦੇ ਵਿਲੱਖਣ ਹੁਨਰ ਦਾ ਪਤਾ ਇੰਝ ਲਗਾਇਆ ਜਾ ਸਕਦਾ ਹੈ ਕਿ ਉਹ ਸਿਰਫ 13 ਸਾਲਾਂ ਦੀ ਉਮਰ ‘ਚ ਗ੍ਰੈਜੁਏਟ ਹੋ ਗਏ ਅਤੇ ਸਿਰਫ 16 ਸਾਲਾਂ ਦੀ ਉਮਰ ‘ਚ ਉਹ ਇੱਕ ਵਧੀਆ ਮਿਊਜ਼ਿਕ ਅਧਿਆਪਕ ਬਣ ਗਏ ਸੀ। 1874 ‘ਚ ਗ੍ਰਾਹਮ ਬੇਲ ਇੱਕ ਇਲੈਕਟ੍ਰੀਸ਼ਨ ਥਾਮਸ ਵਾਟਸਨ ਨਾਲ ਕੰਮ ਕਰਨ ਲੱਗੇ ਅਤੇ ਜਿਸ ਤੋਂ ਬਾਅਦ ਇਨ੍ਹਾਂ ਦੋਨਾਂ ‘ਚ ਇੱਕ ਗਹਿਰਾ ਰਿਸ਼ਤਾ ਬਣ ਗਿਆ। ਇਸ ਤੋਂ ਬਾਅਦ ਦੋਨਾਂ ਨੇ ਹਾਰਮੋਨਿਕ ਟੈਲੀਗ੍ਰਾਫੀ ਅਤੇ ਵਾਈਸ ਟ੍ਰਾਂਸ ਮੀਟਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ 10 ਮਾਰਚ 1876 ਨੂੰ ਗ੍ਰਾਹਮ ਬੇਲ ਨੇ ਦੁਨੀਆਂ ਦੇ ਪਹਿਲੇ ਟੈਲੀਫੋਨ ਤੇ ਇੱਕ ਦੂਜੇ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਗ੍ਰਾਹਮ ਬੇਲ ਤੇ ਥਾਮਸ ਦੋਨੋਂ ਅਲੱਗ-ਅਲੱਗ ਕਮਰਿਆਂ ‘ਚ ਸਨ ਤੇ ਇਸ ਦੌਰਾਨ ਅਚਾਨਕ ਗ੍ਰਾਹਮ ਬੇਲ ਤੇ ਐਸਿਡ ਡਿੱਗ ਗਿਆ ਅਤੇ ਉਨ੍ਹਾਂ ਨੇ ਮਦਦ ਲਈ ਥਾਮਸ ਵਾਟਸਨ ਨੂੰ ਬੋਲਿਆ ਅਤੇ ਉਸਦੀ ਆਵਾਜ਼ ਸੁਣਦੇ ਹੀ ਵਾਟਸਨ ਗ੍ਰਾਹਮ ਕੋਲ ਭੱਜ ਕੇ ਆਏ। ਵਾਟਸਨ ਨੇ ਗ੍ਰਾਹਮ ਬੇਲ ਨੂੰ ਦੱਸਿਆ ਦੀ ਤਾਰ ਕਾਰਨ ਉਨ੍ਹਾਂ ਦੀ ਆਵਾਜ ਦੂਜੇ ਕਮਰੇ ਵਿੱਚ ਸਾਫ਼ ਸੁਣ ਰਹੀ ਸੀ। ਇਹ ਗੱਲ ਸੁਣਦੇ ਹੀ ਗ੍ਰਾਹਮ ਬੇਲ ਆਪਣੇ ਦਰਦ ਨੂੰ ਭੁੱਲ ਗਏ ਅਤੇ ਖੁਸ਼ੀ ਨਾਲ ਨੱਚਣ ਲੱਗੇ। ਉਸ ਸਮੇਂ ਦੁਨੀਆਂ ਦੀ ਪਹਿਲੇ ਟੈਲੀਫੋਨ ਦੀ ਖੋਜ ਬਹੁਤ ਹੀ ਸਫਲ ਤਰੀਕੇ ਨਾਲ ਹੋਇਆ।