devegowda loses confidence vote: ਸਾਲ 1997 ‘ਚ ਸੰਯੁਕਤ ਮੋਰਚੇ ਦੀ ਸਰਕਾਰ ਸੀ ਅਤੇ ਜਨਤਾ ਦਲ ਦੇ HD ਦੇਵਗੌੜਾ ਪ੍ਰਧਾਨਮੰਤਰੀ ਸੀ। ਉਨ੍ਹਾਂ ਦੀ ਪਾਰਟੀ ਨੂੰ ਲੋਕਸਭਾ ਦੀ ਸਿਰਫ 46 ਸੀਟਾਂ ਮਿਲੀਆਂ ਸੀ। ਇਸ ਤੋਂ ਬਾਅਦ ਵੀ ਉਹ 13 ਪਾਰਟੀਆਂ ਦੇ ਸਮਰਥਨ ਨਾਲ PM ਬਣੇ ਸਨ। ਉਨ੍ਹਾਂ ਨੂੰ ਪ੍ਰਧਾਨਮੰਤਰੀ ਬਣੇ ਕਰੀਬ 10 ਮਹੀਨੇ ਹੋ ਚੁੱਕੇ ਸਨ। ਅੱਜ ਦੇ ਦਿਨ ਯਾਨੀ 11 ਅਪ੍ਰੈਲ ਨੂੰ ਦੇਵਗੌੜਾ ਸਰਕਾਰ ਨੂੰ ਵਿਸ਼ਵਾਸ ਮਤ ਸਾਬਤ ਕਰਨਾ ਸੀ ਪਰ ਉਹ ਇਸ ਨੂੰ ਸਾਬਤ ਨਹੀਂ ਕਰ ਸਕੇ। ਦਰਅਸਲ ਸੰਯੁਕਤ ਮੋਰਚਾ ਸਰਕਾਰ ਨੂੰ ਸਮਰਥਨ ਦੇ ਰਹੀ ਕਾਂਗਰਸ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ।
ਇਸ ਤੋਂ ਬਾਅਦ ਸਦਨ ਵਿੱਚ ਪੇਸ਼ ਹੋਏ ਵਿਸ਼ਵਾਸ ਮਤ ਪ੍ਰਸਤਾਵ ਦੇ ਪੱਖ ਵਿੱਚ ਸਿਰਫ਼ 158 ਮੈਬਰਾਂ ਨੇ ਵੋਟ ਕੀਤਾ ਅਤੇ ਵਿਰੋਧ ਵਿੱਚ 292 ਵੋਟ ਪਏ। ਇਸ ਤੋਂ ਬਾਅਦ ਮੁੜ ਸੰਯੁਕਤ ਮੋਰਚੇ ਦੀ ਸਰਕਾਰ ਬਣੀ ਤੇ ਇਸ ਤੋਂ ਬਾਅਦ ਵੀ ਕਾਂਗਰਸ ਨੇ ਸਮਰਥਨ ਦਿੱਤਾ ਸੀ। 21 ਅਪ੍ਰੈਲ 1997 ਨੂੰ ਜਨਤਾ ਦਲ ਦੇ ਹੀ ਇੰਦਰ ਕੁਮਾਰ ਗੁਜਰਾਲ ਨੇ ਦੇਸ਼ ਦੇ ਨਵੇਂ ਪ੍ਰਧਾਨਮੰਤਰੀ ਦੀ ਸਹੁੰ ਚੁੱਕੀ ਸੀ। ਹਾਲਾਂਕਿ ਉਹਨਾਂ ਨੂੰ ਵੀ 6 ਮਹੀਨਿਆਂ ਦੇ ਅੰਦਰ ਹੀ ਅਸਤੀਫਾ ਦੇਣਾ ਪਿਆ ਸੀ। ਦੱਸਣਯੋਗ ਹੈ ਕਿ 1996 ‘ਚ ਦੇਸ਼ ‘ਚ ਲੋਕ ਸਭਾ ਚੋਣਾਂ ਹੋਈਆਂ। 16 ਮਈ 1996 ਤੱਕ ਪੀਵੀ ਨਰਸਿਮ੍ਹਾ ਰਾਓ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ ਪਰ 16 ਮਈ 1997 ਆਉਣ ਤੱਕ ਦੇਸ਼ ਨੇ 4 ਪ੍ਰਧਾਨਮੰਤਰੀ ਦੇਖੇ ਸਨ।
ਪੀਵੀ ਨਾਰਸਿਮ੍ਹਾ ਰਾਓ ਤੋਂ ਬਾਅਦ ਅਟਲ ਬਿਹਾਰੀ ਬਾਜਪਾਈ ਨੇ ਸਹੁੰ ਲਈ ਤੇ ਸਿਰਫ 13 ਦਿਨ ਬਾਅਦ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ। ਉਨ੍ਹਾਂ ਦੇ ਅਸਤੀਫੇ ਤੋਂ 3 ਦਿਨ ਬਾਅਦ ਐੱਚ. ਡੀ. ਦੇਵਗੌੜਾ ਨੇ ਸਹੁੰ ਲਈ।10 ਮਹੀਨੇ ਬਾਅਦ ਉਨ੍ਹਾਂ ਨੂੰ ਵੀ ਅਸਤੀਫਾ ਦੇਣਾ ਪਿਆ। ਦੇਵਗੌੜਾ ਦੇ ਅਸਤੀਫੇ ਤੋਂ 10 ਦਿਨ ਬਾਅਦ ਇੰਦਰ ਕੁਮਾਰ ਗੁਜਰਾਲ ਨੇ ਸਹੁੰ ਲਈ ਸੀ। ਉਨ੍ਹਾਂ ਨੂੰ ਵੀ 6 ਮਹੀਨੇ ਬਾਅਦ ਅਸਤੀਫਾ ਦੇਣਾ ਪਿਆ ਸੀ। ਇਸ ਤੋਂ ਬਾਅਦ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮਾਰਚ 1998 ‘ਚ ਇੱਕ ਵਾਰ ਫਿਰ ਅਟਲ ਬਿਹਾਰੀ ਬਾਜਪਾਈ ਪ੍ਰਧਾਨਮੰਤਰੀ ਬਣੇ।