ਅੱਜ ਦੇ ਦਿਨ ਸਾਲ 1912 ਵਿੱਚ ਟਾਈਟੈਨਿਕ ਜਹਾਜ਼ ਆਪਣੇ ਪਹਿਲਾਂ ਅਤੇ ਆਖਰੀ ਸਫਰ ਤੇ ਨਿਕਲਿਆ ਸੀ। ਬ੍ਰਿਟੇਨ ਦੇ ਸਾਉਥੈਮਪਟਨ ਬੰਦਰਗਾਹ ਤੋਂ ਨਿਊਯਾਰਕ ਦੇ ਸਫਰ ਤੇ ਨਿਕਲਿਆ ਇਹ ਜਹਾਜ 14 ਅਪ੍ਰੈਲ 1912 ਨੂੰ ਉੱਤਰੀ ਅਟਲਾਂਟਿਕ ਮਹਾਂਨਗਰ ‘ਚ ਇੱਕ ਪਹਾੜ ਨਾਲ ਟਕਰਾ ਕੇ ਦੋ ਟੁਕੜਿਆਂ ਵਿੱਚ ਟੁੱਟ ਗਿਆ। ਇਸ ਹਾਦਸੇ ਵਿੱਚ 1500 ਤੋਂ ਜ਼ਿਆਦਾ ਲੋਕ ਮਾਰੇ ਗਏ। ਦੱਸਣਯੋਗ ਹੈ ਕਿ 1997 ਵਿੱਚ ਇਸ ਜਹਾਜ ਤੇ ਇੱਕ ਫਿਲਮ ਵੀ ਬਣੀ ਜਿਸਨੇ ਇਸ ਜਹਾਜ ਨੂੰ ਮਸ਼ਹੂਰ ਕਰ ਦਿੱਤਾ। ਟਾਈਟੈਨਿਕ ਨੂੰ 20ਵੀ ਸਦੀ ਦੀ ਸ਼ੁਰੂਆਤ ਵਿੱਚ ਇੰਗਲੈਂਡ ਦੀ ਜਹਾਜ ਬਣਾਉਣ ਵਾਲੀ ਕੰਪਨੀ ਵਾਈਟ ਸਟਾਰ ਲਾਈਨ ਨੇ ਬਣਾਇਆ ਸੀ।
ਇਸਨੂੰ ਬਣਾਉਣ ਦਾ ਕੰਮ 1909 ਵਿੱਚ ਸ਼ੁਰੂ ਹੋਇਆ ਸੀ ਅਤੇ 1912 ਵਿੱਚ ਇਸਨੂੰ ਪੂਰਾ ਕਰ ਲਿਆ ਗਿਆ। 2 ਅਪ੍ਰੈਲ 1912 ਨੂੰ ਇਸਦੀ ਸਮੁੰਦਰੀ ਟੈਸਟਿੰਗ ਕੀਤੀ ਗਈ ਸੀ। 10 ਅਪ੍ਰੈਲ 1912 ਨੂੰ ਇਹ ਆਪਣੇ ਪਹਿਲਾਂ ਸਫਰ ਤੇ ਨਿਕਲਿਆ ਸੀ। ਇਸ ਤੋਂ ਬਾਅਦ 14-15 ਅਪ੍ਰੈਲ ਦੀ ਰਾਤ ਜਹਾਜ ਸਮੁੰਦਰ ਵਿੱਚ ਬਰਫ ਦੇ ਇੱਕ ਪਹਾੜ ਨਾਲ ਟਕਰਾ ਗਿਆ। ਇਸ ਹਾਦਸੇ ਨੂੰ ਲੈ ਕੇ ਕਈ ਸਵਾਲ ਵੀ ਉੱਠੇ ਕਿ ਜਹਾਜ਼ ਦੇ ਕੈਪਟਨ ਨੇ ਬਰਫ ਦੇ ਪਹਾੜ ਹੋਣ ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕੀਤਾ ਤੇ ਜਹਾਜ਼ ਦੀ ਸਪੀਡ ਘੱਟ ਨਹੀਂ ਕੀਤੀ। ਇਹ ਵੀ ਕਿਹਾ ਜਾਂਦਾ ਸੀ ਕਿ ਜਹਾਜ਼ ‘ਚ 3 ਦਿਨ ਤੋਂ ਅੱਗ ਲੱਗੀ ਹੋਈ ਸੀ ਤੇ ਇਸਦੀ ਜਾਣਕਾਰੀ ਜਹਾਜ਼ ਦੇ ਕੈਪਟਨ ਤੇ ਜਹਾਜ਼ ਦੇ ਕੁੱਝ ਮੈਂਬਰਾਂ ਨੂੰ ਪਹਿਲਾ ਹੀ ਸੀ ਪਰ ਉਹਨਾਂ ਨੇ ਇਹ ਗੱਲ ਸੀ ਲੁਕੋ ਲਈ।