ਭਾਰਤ ਵਿੱਚ ਡਾਇਬਟੀਜ਼ ਦੀ ਇੱਕ ਵੱਡੀ ਸਮੱਸਿਆ ਹੈ ਅਤੇ ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਮੁਤਾਬਕ ਸਾਲ 2015 ਵਿੱਚ ਭਾਰਤ ‘ਚ ਡਾਇਬਟੀਜ਼ ਦੇ 6 ਕਰੋੜ 91 ਲੱਖ ਮਾਮਲੇ ਸਾਹਮਣੇ ਆਏ ਸਨ। ਡਾਇਬਟੀਜ਼ ਵਿੱਚ ਕਿਸੇ ਵਿਅਕਤੀ ‘ਚ ਸ਼ੁਗਰ ਦਾ ਲੈਵਲ ਬਹੁਤ ਵੱਧ ਜਾਂਦਾ ਹੈ। ਟਾਇਬਟੀਜ਼ 2 ਤਰ੍ਹਾਂ ਦੀ ਹੁੰਦਾ ਹੈ-ਟਾਈਪ 1 ਅਤੇ ਟਾਈਪ 2 ਡਾਇਬਟੀਜ਼। ਦੋਵੇ ਤਰ੍ਹਾਂ ਦੀ ਡਾਇਬਟੀਜ਼ ਦਾ ਸਬੰਧ ਸਰੀਰ ਦੇ ਹਾਰਮੋਨ ਇੰਸੁਲਿਨ ਨਾਲ ਜੁੜਿਆ ਹੁੰਦਾ ਹੈ। ਇੰਸੁਲਿਨ ਪੈਂਕ੍ਰਿਆਸ ਨਾਂ ਦੇ ਅੰਗ ਤੋਂ ਪੈਦਾ ਹੁੰਦਾ ਹੈ। ਪੈਂਕ੍ਰਿਆਸ ਢਿੱਡ ਦੇ ਪਿੱਛੇ ਹੁੰਦਾ ਹੈ। ਇੰਸੁਲਿਨ ਸਰੀਰ ਵਿੱਚ ਸ਼ੁਗਰ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ।
ਟਾਈਪ 1 ਡਾਇਬਟੀਜ਼ ਉਦੋਂ ਹੁੰਦਾ ਹੈ ਜਦੋਂ ਸਰੀਰ ਵਿੱਚ ਇੰਸੁਲਿਨ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨਸ਼ਟ ਹੋ ਜਾਂਦੀਆਂ ਹਨ ਅਤੇ ਟਾਈਪ 2 ਡਾਇਬਟੀਜ਼ ਉਦੋਂ ਹੁੰਦਾ ਹੈ ਜਦੋਂ ਸਰੀਰ ਲੋੜ ਮੁਤਾਬਿਕ ਇੰਸੁਲਿਨ ਉਤਪਾਦਿਤ ਕਰਨਾ ਬੰਦ ਕਰ ਦਿੰਦਾ ਹੈ ਜਾਂ ਕੋਸ਼ਿਕਾਵਾਂ ਇੰਸੁਲਿਨ ‘ਤੇ ਪ੍ਰਤੀਕਿਰਿਆ ਨਹੀਂ ਦਿੰਦੀ। ਦੂਜੇ ਪਾਸੇ ਇਨਸੂਲਿਨ ਦੀ ਖੋਜ ਤੋਂ ਪਹਿਲਾਂ ਡਾਇਬਟੀਜ਼ ਦੇ ਮਰੀਜ ਮੌਤ ਨੂੰ ਉਡੀਕਦੇ ਰਹਿੰਦੇ ਸਨ ਅਤੇ ਫਿਰ 1923 ‘ਚ ਡਾਇਬਟੀਜ਼ ਦੇ ਮਰੀਜ਼ਾਂ ਲਈ ਇਨਸੁਲਿਨ ਬਾਜ਼ਾਰ ‘ਚ ਉਪਲੱਬਧ ਹੋਇਆ ਸੀ।