ਦੇਸ਼ ਵਿੱਚ ਮੁੜ ਲਾਕਡਾਊਨ ਦੇ ਹਾਲਾਤ ਬਣ ਰਹੇ ਹਨ। ਕਾਰਨ ਇਹ ਹੈ ਕਿ ਲੋਕਾਂ ਨੇ ਪਿਛਲੇ ਸਾਲ ਦੇ ਭਿਆਨਕ ਹਾਲਾਤ ਤੋਂ ਸਬਕ ਨਹੀਂ ਲਿਆ ਅਤੇ ਲਗਾਤਰ ਲਾਪਰਵਾਹੀ ਵਰਤੀ। ਇਸ ਦੌਰਾਨ ਅੱਜ ਜਨਤਾ ਕਰਫਿਊ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਕੋਰੋਨਾ ਦੇ ਵਧਦੇ ਪ੍ਰਕੋਪ ਦੌਰਾਨ 22 ਮਾਰਚ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ ਅਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। PM ਮੋਦੀ ਦੀ ਅਪੀਲ ਤੇ ਪੂਰਾ ਦੇਸ਼ ਰੁਕ ਗਿਆ ਸੀ। ਸ਼ਾਮ ਦੇ ਸਮੇਂ ਪੂਰੇ ਦੇਸ਼ ਨੇ ਤਾਲੀ ਅਤੇ ਥਾਲੀ ਵਜਾ ਕੇ ਕੋਰੋਨਾ ਖਿਲਾਫ ਲੜਾਈ ‘ਚ ਜੁਟੇ ਡਾਕਟਰਾਂ ਅਤੇ ਸਿਹਤ ਕਰਮੀਆਂ ਦਾ ਸਨਮਾਨ ਕੀਤਾ ਸੀ।
ਦੱਸਣਯੋਗ ਹੈ ਕਿ ਭਾਰਤ ਵਿੱਚ ਬੀਤੇ ਸਾਲ ਯਾਨੀ 30 ਜਨਵਰੀ ਨੂੰ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। ਚੀਨ ਦੀ ਯੂਨੀਵਰਸਿਟੀ ਤੋਂ ਪਰਤੇ ਕੇਰਲ ਦੇ ਇੱਕ ਵਿਦਿਆਰਥੀ ਵਿੱਚ ਕੋਰੋਨਾ ਇਨਫੈਕਸ਼ਨ ਮਿਲੀ ਸੀ। ਇਸ ਤੋਂ ਬਾਅਦ ਵੇਖਦੇ ਹੀ ਵੇਖਦੇ ਇਸ ਵਾਇਰਸ ਨੇ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। pm ਮੋਦੀ ਦੇ ਕਹਿਣ ਤੇ 135 ਕਰੋੜ ਦੇਸ਼ਵਾਸੀਆਂ ਨੇ ਜਨਤਾ ਕਰਫਿਊ ਦਾ ਪਾਲਣ ਕੀਤਾ ਪਰ ਇਸਦੇ ਬਾਅਦ ਵੀ ਹਾਲਾਤ ਕੰਟਰੋਲ ਵਿੱਚ ਨਹੀਂ ਆਏ। ਇਸ ਤੋਂ ਬਾਅਦ 24 ਮਾਰਚ ਨੂੰ Lockdown 1.0 ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਦੌਰਾਨ ਲੋਕ ਖਾਣ-ਪੀਣ ਦੀਆਂ ਚੀਜ਼ਾਂ ਲਈ ਤਰਸ ਰਹੇ ਹਨ ਅਤੇ ਸਭ ਤੋਂ ਜ਼ਿਆਦਾ ਬੁਰਾ ਹਾਲ ਉਨ੍ਹਾਂ ਲੋਕਾਂ ਦਾ ਹੋਇਆ ਜੋ ਦਿਹਾੜੀ-ਮਜਦੂਰੀ ਕਰਦੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਭਰਦੇ ਸਨ।