kalpana chawla birth anniversary: ਅੱਜ ਦੇ ਦਿਨ ਯਾਨੀ 17 ਮਾਰਚ 1962 ਨੂੰ ਭਾਰਤ ਦੀ ਮਹਾਨ ਧੀ ਕਲਪਨਾ ਚਾਵਲਾ ਦਾ ਜਨਮ ਹਰਿਆਣਾ ਦੇ ਕਰਨਾਲ ਜ਼ਿਲ੍ਹੇ ‘ਚ ਹੋਇਆ ਸੀ। ਕਲਪਨਾ ਨੇ ਪੂਰੀ ਦੁਨੀਆ ‘ਚ ਭਾਰਤ ਦਾ ਨਾਮ ਰੌਸ਼ਨ ਕੀਤਾ। ਕਲਪਨਾ ਦੀ ਜਨਮ ਤਾਰੀਖ ਨੂੰ ਲੈ ਕੇ ਵੀ ਰੌਚਕ ਕਿੱਸਾ ਹੈ। ਵੈਸੇ ਤਾਂ ਕਲਪਨਾ ਦਾ ਜਨਮ 17 ਮਾਰਚ 1962 ਨੂੰ ਹੋਇਆ ਸੀ ਪਰ ਕਾਗਜ਼ਾਂ ‘ਚ ਉਨ੍ਹਾਂ ਦੀ ਜਨਮ ਤਾਰੀਖ 1 ਜੁਲਾਈ 1961 ਦਰਜ ਕਰਵਾਈ ਗਈ। ਇਸ ਪਿੱਛੇ ਕਾਰਨ ਸੀ ਕਿ ਸਕੂਲ ‘ਚ ਉਨ੍ਹਾਂ ਦਾ ਬਿਨ੍ਹਾਂ ਪਰੇਸ਼ਾਨੀ ਦਾਖਲਾ ਹੋ ਸਕੇ। ਇਸ ਤੋਂ ਬਾਅਦ ਕਲਪਨਾ ਚਾਵਲਾ 1982 ‘ਚ ਉਹ ਅਮਰੀਕਾ ਗਈ। ਜਿੱਥੇ ਉਨ੍ਹਾਂ ਯੂਨੀਵਰਸਿਟੀ ਆਫ ਟੈਕਸਾਸ ‘ਚ ਏਅਰੋਸਪੇਸ ਇੰਜਨੀਅਿੰਗ ‘ਚ ਮਾਸਟਰ ਡਿਗਰੀ ਕੀਤੀ।
ਕਲਪਨਾ ਪਹਿਲਾ ਭਾਰਤੀ ਮਹਿਲਾ ਸੀ ਜੋ ਨਾਸਾ ‘ਚ ਪੁਲਾੜ ਯਾਤਰੀ ਦੇ ਤੌਰ ‘ਤੇ ਸ਼ਾਮਲ ਹੋਈ। 1 ਫਰਵਰੀ 2003 ਨੂੰ ਪੁਲਾੜ ‘ਚ 16 ਦਿਨ ਬਿਤਾਉਣ ਤੋਂ ਬਾਅਦ ਜਦੋਂ ਕਲਪਨਾ ਚਾਵਲਾ 6 ਸਾਥੀਆਂ ਨਾਲ ਵਾਪਸ ਧਰਤੀ ਤੇ ਪਰਤ ਰਹੀ ਸੀ ਤਾਂ ਉਨ੍ਹਾਂ ਦਾ ਯਾਨ ਹਾਦਸਾਗ੍ਰਸਤ ਹੋ ਗਿਆ ਸੀ। ਇਸ ਘਟਨਾ ‘ਚ ਕਲਪਨਾ ਸਮੇਤ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਤੇ ਫਲੋਰਿਡਾ ਦੇ ਪੁਲਾੜ ਸਪੇਸ ਸਟੇਸ਼ਨ ਦਾ ਝੰਡਾ ਅੱਧਾ ਝੁਕਾ ਦਿੱਤਾ ਗਿਆ ਸੀ। ਦੇਸ਼ ਦੀ ਧੀ ਨੂੰ ਦੁਨੀਆ ਅੱਜ ਵੀ ਯਾਦ ਕਰਦੀ ਹੈ। ਕਲਪਨਾ ਚਾਵਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਤੀ ਅਤੇ ਪਾਇਲਟ ਜੀਨ ਹੈਰਿਸਨ ਕੁੱਝ ਸਮਾਂ ਲਈ ਡਿਪ੍ਰੈਸ਼ਨ ਵਿੱਚ ਚਲੇ ਗਏ ਸਨ। ਇਹ ਉਹ ਪਾਇਲਟ ਸਨ ਜਿਨ੍ਹਾਂ ਨਾਲ ਕਲਪਨਾ ਦੀ ਮੁਲਾਕਾਤ ਪਾਇਲਟ ਟ੍ਰੇਨਿੰਗ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਸਤੀ ਵਧਦੇ-ਵਧਦੇ ਰਿਸ਼ਤੇ ਤੱਕ ਪਹੁੰਚੀ ਅਤੇ ਦਸੰਬਰ 1983 ਵਿੱਚ ਦੋਨਾਂ ਨੇ ਵਿਆਹ ਕਰਵਾ ਲਿਆ।