ਮਸ਼ਹੂਰ ਸਿਤਾਰ ਵਾਦਕ ਪੰਡਿਤ ਰਵੀਸ਼ੰਕਰ ਦਾ ਜਨਮ 7 ਅਪ੍ਰੈਲ 1920 ਨੂੰ ਵਾਰਾਨਸੀ ਦੇ ਇੱਕ ਬੰਗਾਲੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਮ ਰਵਿੰਦਰ ਸ਼ੰਕਰ ਚੌਧਰੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਮ ਬਦਲ ਕੇ ਰਵੀਸ਼ੰਕਰ ਕਰ ਲਿਆ। ਰਵੀ ਸ਼ੰਕਰ ਨੂੰ ਘਰ ‘ਚ ਹੀ ਸੰਗੀਤ ਦਾ ਮਾਹੌਲ ਮਿਲਿਆ। ਉਨ੍ਹਾਂ ਦੇ ਭਰਾ ਪੰਡਿਤ ਉਦੈਸ਼ੰਕਰ ਮਸ਼ਹੂਰ ਡਾਂਸਰ ਸਨ। ਡਾਂਸ ਦੇ ਮਾਹੌਲ ਨੂੰ ਦੇਖਦੇ ਹੋਏ ਰਵੀ ਸ਼ੰਕਰ ਵੀ ਆਪਣੇ ਭਰਾ ਦੇ ਡਾਂਸ ਗਰੁੱਪ ‘ਚ ਸ਼ਾਮਿਲ ਹੋਏ। ਇਸ ਦੌਰਾਨ ਉਨ੍ਹਾਂ ਦਾ ਸਿਤਾਰ ਤੇ ਧਿਆਨ ਗਿਆ ਅਤੇ ਇਸ ਸੰਗੀਤ ਨਾਲ ਉਹ ਜੁੜ ਗਏ ਅਤੇ ਉਸ ਸਮੇਂ ਉਨ੍ਹਾਂ ਦੀ ਉਮਰ ਕਰੀਬ 18 ਸਾਲ ਦੀ ਸੀ।
ਇਸ ਦੌਰਾਨ ਉਹ ਸੰਗੀਤ ਨਾਲ ਇੰਝ ਜੁੜੇ ਕਿ ਉਨ੍ਹਾਂ ਨੇ ਡਾਂਸ ਤੇ ਬਾਕੀ ਸਭ ਛੱਡ ਕੇ ਸੰਗੀਤ ਸਿੱਖਣ ਤੇ ਧਿਆਨ ਦਿੱਤਾ। ਦੱਸਣਯੋਗ ਹੈ ਕਿ ਉਨ੍ਹਾਂ ਨੇ ਮਹਾਨ ਕਲਾਕਾਰ ਅਲਾਉਦੀਨ ਖਾਨ ਤੋਂ ਸਿਤਾਰ ਸਿੱਖਿਆ ਤੇ ਉਸ ਸਮੇਂ ਦੁਨੀਆਂ ‘ਚ ਰੌਕ ਪੌਪ ਮਿਊਜ਼ਿਕ ਦਾ ਦੌਰ ਸੀ। ਪੰਡਤ ਰਵੀ ਸ਼ੰਕਰ ਹਮੇਸ਼ਾ ਕਹਿੰਦੇ ਸਨ ਕਿ ਸਿਤਾਰ ਨਾਲ ਉਨ੍ਹਾਂ ਦਾ ਨਿਜੀ ਤੇ ਮਾਨਸਿਕ ਰਿਸ਼ਤਾ ਵੀ ਹੈ। ਦੱਸਣਯੋਗ ਹੈ ਕਿ ਵਿਦੇਸ਼ ਯਾਤਰਾ ਦੌਰਾਨ ਵੀ ਉਹ 2 ਟਿਕਟ ਲੈਂਦੇ ਸਨ ਤੇ ਨਾਲ ਵਾਲੀ ਸੀਟ ਤੇ ਉਹ ਸੁਰ ਸ਼ੰਕਰ ਯਾਨੀ ਉਨ੍ਹਾਂ ਦਾ ਸਿਤਾਰ ਰੱਖਦੇ ਸਨ। ਇਸ ਤੋਂ ਇਲਾਵਾ ਇੱਕ ਕਿੱਸਾ ਹਮੇਸ਼ਾ ਦੱਸਿਆ ਜਾਂਦਾ ਹੈ ਕਿ ਜਦੋਂ ਬਨਾਰਸ ਦੇ ਇੱਕ ਪ੍ਰੋਗਰਾਮ ‘ਚ ਉਨ੍ਹਾਂ ਨੇ ਮਹਿਲਾ ਤੇ ਨਾਰਾਜ਼ਗੀ ਜਤਾਈ ਸੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਸਵੈਟਰ ਬੁਣ ਸੀ ਤੇ ਮਹਿਲਾ ਨੂੰ ਦੇਖ ਕੇ ਰਵੀਸ਼ੰਕਰ ਨੇ ਸਿਤਾਰ ਬਜਾਉਣਾ ਬੰਦ ਕਰ ਦਿੱਤਾ ਅਤੇ ਕਿਹਾ ਕਿ ਜਾਂ ਤਾ ਉਂਗਲੀਆਂ ਤੁਹਾਡੀਆਂ ਚੱਲਣਗੀਆਂ ਜਾਂ ਮੇਰੀਆਂ। ਦੱਸਣਯੋਗ ਹੈ ਕਿ ਸਿਤਾਰ ਤੇ ਵਾਦਕ ਦੀਆਂ ਉਂਗਲੀਆਂ ਬਹੁਤ ਤੇਜੀ ਨਾਲ ਚਲਦੀਆਂ ਹਨ ਉਦੋਂ ਸੰਗੀਤ ਮਨ ਮੋਹਨਦਾ ਹੈ।