ਅੱਜ ਰਾਜਸਥਾਨ ਦਿਵਸ ਹੈ। 1949 ਵਿੱਚ ਅੱਜ ਹੀ ਦੇ ਦਿਨ 22 ਰਿਆਸਤਾਂ ਨੂੰ ਮਿਲਾਕੇ ਰਾਜਸਥਾਨ ਬਣਾਇਆ ਗਿਆ। ਖੇਤਰਫਲ ਦੇ ਲਿਹਾਜ਼ ਨਾਲ ਇਹ ਦੇਸ਼ ਦਾ ਸਭ ਤੋਂ ਵੱਡਾ ਰਾਜ ਹੈ ਅਤੇ ਜਨਸੰਖਿਆ ਦੇ ਲਿਹਾਜ਼ ਨਾਲ ਰਾਜਸਥਾਨ ਦੇਸ਼ ਦਾ 7ਵਾਂ ਸਭ ਵੱਡਾ ਰਾਜ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਨੂੰ ਮਹਾਰਾਜਾ ਸਵਾਈ ਜੈ ਸਿੰਘ ਨੇ ਬਣਾਇਆ ਸੀ। ਰਾਜਸਥਾਨ ਦੀ ਪੱਛਮੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਆਜ਼ਾਦੀ ਤੋਂ ਪਹਿਲਾ ਰਾਜਸਥਾਨ ਨੂੰ ਰਾਜਪੁਤਾਨਾ ਨਾਮ ਨਾਲ ਜਾਣਿਆ ਜਾਂਦਾ ਸੀ। ਪੂਰੇ ਰਾਜਪੁਤਾਨਾ ਵਿੱਚ 19 ਰਿਆਸਤਾਂ ਅਤੇ 3 ਠਿਕਾਣੇ ਸਨ।
ਇਸ ਤੋਂ ਬਾਅਦ 30 ਮਾਰਚ 1949 ਨੂੰ ਰਾਜਸਥਾਨ ਬਣਿਆ। ਦੂਜੇ ਪਾਸੇ 22 ਰਿਆਸਤਾਂ ਅਤੇ ਠਿਕਾਣਿਆਂ ‘ਚ ਇੱਕ ਰਿਆਸਤ ਅਜਮੇਰ ਮੇਰਵਾੜਾ ਪ੍ਰਾਂਤ ਨੂੰ ਛੱਡ ਕੇ ਸਾਰਿਆਂ ਤੇ ਦੇਸ਼ੀ ਰਾਜਾ-ਮਹਾਰਾਜਾ ਦਾ ਹੀ ਰਾਜ ਸੀ। ਅਜਮੇਰ – ਮੇਰਵਾੜਾ ਪ੍ਰਾਂਤ ਤੇ ਅੰਗਰੇਜਾਂ ਦਾ ਕਬਜ਼ਾ ਸੀ। ਇਸ ਕਾਰਨ ਇਹ ਸਿੱਧੇ ਹੀ ਆਜਾਦ ਭਾਰਤ ਵਿੱਚ ਆ ਜਾਂਦੀ ਪਰ ਬਾਕੀ 21 ਰਿਆਸਤਾਂ ਨੂੰ ਮਿਲਾਕੇ ਰਾਜਸਥਾਨ ਬਣਾਇਆ ਜਾਣਾ ਸੀ। ਇਨ੍ਹਾਂ ਰਿਆਸਤਾਂ ਦੇ ਹਾਕਮਾਂ ਦੀ ਮੰਗ ਸੀ ਕਿ ਉਹ ਸਾਲਾਂ ਤੋਂ ਆਪਣੇ ਰਾਜਾਂ ਦਾ ਸ਼ਾਸਨ ਚਲਾਉਂਦੇ ਆ ਰਹੇ ਹੈ ਤੇ ਉਨ੍ਹਾਂ ਨੂੰ ਇਸਦਾ ਤਜਰਬਾ ਹੈ, ਇਸ ਕਾਰਨ ਉਨ੍ਹਾਂ ਦੀ ਰਿਆਸਤ ਨੂੰ ਆਜਾਦ ਰਾਜ ਦਾ ਦਰਜ ਦੇ ਦਿੱਤਾ ਜਾਵੇ।