Sarla Thakral Success Story: ਸਰਲਾ ਠਕਰਾਲ ਹਵਾਈ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਸੀ। 1936 ਵਿੱਚ 21 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਜਹਾਜ਼ ਉਡਾਉਣ ਦਾ ਲਾਈਸੈਂਸ ਹਾਸਲ ਕੀਤਾ ਅਤੇ ਜਿਪਸੀ ਮੌਥ ਨਾਂ ਦਾ ਜਹਾਜ਼ ਉਡਾਇਆ। ਮੁੱਢਲਾ ਲਾਈਸੈਂਸ ਪ੍ਰਾਪਤ ਕਰਨ ਤੋਂ ਬਾਅਦ ਇਸਨੇ ਪਹਿਲੇ 1000 ਘੰਟੇ ਦੀ ਉਡਾਣ ਲਾਹੌਰ ਫ਼ਲਾਇੰਗ ਕਲੱਬ ਦੇ ਜਹਾਜ਼ ਉੱਤੇ ਕੀਤੀ। ਇਸਦਾ ਪਤੀ ਪੀ. ਡੀ. ਸ਼ਰਮਾ ਅਜਿਹੇ ਪਰਿਵਾਰ ਨਾਲ ਸਬੰਧਿਤ ਸੀ ਜਿਸ ਵਿੱਚ 9 ਹਵਾਈ ਜਹਾਜ਼ ਚਾਲਕ ਸੀ ਅਤੇ ਜਿਨ੍ਹਾਂ ਨੇ ਸਰਲਾ ਨੂੰ ਉਤਸ਼ਾਹਿਤ ਕੀਤਾ। ਇਹ ਪਹਿਲੀ ਭਾਰਤੀ ਨਾਗਰਿਕ ਸੀ ਜਿਸਨੂੰ ਹਵਾਲੀ ਮੇਲ ਦੇ ਚਾਲਕ ਦਾ ਲਾਈਸੈਂਸ ਮਿਲਿਆ।
ਇਹ ‘ਏ’ ਲਾਈਸੈਂਸ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਸੀ ਜਦੋਂ ਇਸਨੇ 1000 ਘੰਟਿਆਂ ਦੀ ਉਡਾਣ ਪੂਰੀ ਕੀਤੀ। ਆਪਣੇ ਜੀਵਨ ਵਿੱਚ ਸਫਲਤਾਵਾਂ ਹਾਸਲ ਕਰਨ ਵਾਲੀ ਸਰਲਾ ਠਕਰਾਲ ਦਾ 15 ਮਾਰਚ 2008 ਨੂੰ ਦੇਹਾਂਤ ਹੋ ਗਿਆ ਪਰ ਉਨ੍ਹਾਂ ਦੀ ਇਹ ਪ੍ਰੇਰਣਾਦਾਇਕ ਕਹਾਣੀ ਸਾਹਸ ਅਤੇ ਆਤਮ ਵਿਸ਼ਵਾਸ ਦੀ ਇੱਕ ਵਿਲੱਖਣ ਕਹਾਣੀ ਹੈ। ਉਨ੍ਹਾਂ ਦੀ ਜਿੰਦਗੀ ਦਾ ਸੰਘਰਸ਼ ਅਤੇ ਉਸ ਤੋਂ ਬਾਅਦ ਮਿਲੀ ਸਫਲਤਾ ਅੱਗੇ ਆਉਣ ਵਾਲੀ ਔਰਤਾਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ।