shakuntala devi death anniversary: ਸ਼ੁਕੰਤਲਾ ਦੇਵੀ ਦਾ ਜਨਮ 4 ਨਵੰਬਰ 1929 ਨੂੰ ਬੰਗਲੌਰ ਵਿਖੇ ਹੋਇਆ ਸੀ ਅਤੇ ਉਹਨਾਂ ਨੂੰ ਮਨੁੱਖੀ ਕੰਪਿਊਟਰ ਕਿਹਾ ਜਾਂਦਾ ਹੈ। ਉਹਨਾਂ ਦੇ ਵਿਲੱਖਣ ਗੁਣਾਂ ਦੀ ਪਹਿਚਾਣ 1982 ਦੇ ਗਿਨੀਜ਼ੀ ਬੁੁਕ ਰਿਕਾਰਡ ਵਿੱਚ ਨਾਮ ਦਰਜ ਕਰਨ ਨਾਲ ਹੋਈ। ਅੱਜ ਦੇ ਸਮੇਂ ‘ਚ ਜਦ ਹਰ ਕੋਈ ਛੋਟੇ ਤੋਂ ਛੋਟੋ ਜੋੜ ਲਈ ਕੈਲਕੂਲੇਟਰ ਤੇ ਨਿਰਭਰ ਕਰਦਾ ਹੈ ਕਿ ਉਹ ਬਿਨ੍ਹਾਂ ਮਦਦ ਤੋਂ ਜੋੜ ਨਹੀਂ ਕਰ ਸਕਦੇ ਹਨ। ਉੱਥੇ ਹੀ ਕੁੱਝ ਸਾਲ ਪਹਿਲਾਂ ਭਾਰਤ ਦੀ ਮਨੁੱਖੀ ਕੰਪਿਊਟਰ ਸ਼ਕੁੰਤਲਾ ਦੇਵੀ ਔਖੀ ਤੋਂ ਔਖੀ ਗਣਿਤ ਦੀ ਗਿਣਤੀ ਨੂੰ ਆਸਾਨੀ ਨਾਲ ਹੱਲ ਕਰਕੇ ਕੁੱਝ ਹੀ ਸਕਿੰਟਾਂ ਵਿੱਚ ਉਸਦਾ ਜਵਾਬ ਦੇ ਦਿੰਦੀ ਸੀ।
ਦੂਜੇ ਪਾਸੇ ਸ਼ੁਕੰਤਲਾ ਦੇਵੀ ਨੇ ਆਪਣੇ ਵਿਲੱਖਣਾ ਗੁਣਾ ਦਾ ਪ੍ਰਦਰਸ਼ਨ 1950 ਲੰਡਨ ਅਤੇ 1976 ਵਿੱਚ ਨਿਉਯਾਰਕ ਵਿੱਚ ਕੀਤਾ। 1988 ਉਹ ਵਾਪਸ ਅਮਰੀਕਾ ਗਈ ਜਿੱਥੇ ਪ੍ਰੋਫੈਸਰ ਆਰਥਰ ਜੈਨਸ਼ਨ ਨੇ ਆਪ ਦੇ ਗੁਣਾ ਦੀ ਪ੍ਰੀਖਿਆ ਲਈ ਅਤੇ ਸ਼ੁਕੰਤਲਾ ਦੇਵੀ ਨੂੰ ਮਾਨਤਾ ਦਿੱਤੀ। 61,629,8753 ਅਤੇ 170,859,3757 ਆਪ ਨੇ ਹੱਲ ਕੀਤਾ ਤਾਂ ਆਰਥਰ ਜੈਨਸ਼ਨ ਹੈਰਾਨ ਹੋ ਗਿਆ।
ਦੱਸਣਯੋਗ ਹੈ ਕਿ 18 ਜੂਨ 1980 ਨੂੰ ਸ਼ੁਕੰਤਲਾ ਦੇਵੀ ਨੇ 13-ਅੰਕਾ ਦੇ ਦੋ ਨੰਬਰ 7,686,369,774,870 × 2,465,099,745,779 ਨੂੰ ਗੁਣਾ ਕੀਤਾ ਜਿਸ ਦਾ ਉਤਰ ਸੀ 18,947,668,177,995,426,462,773,730 ਜਿਸ ਤੇ ਆਪ ਨੇ ਸਿਰਫ 28 ਸੈਕਿੰਡ ਦਾ ਸਮਾਂ ਲਾਇਆ। ਇਸ ਘਟਨਾ ਨੂੰ ਗਿਨੀਜ਼ ਬੁਕ ਰਿਕਾਰਡ ਵਿੱਚ 1982 ਵਿੱਚ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਅਪ੍ਰੈਲ 2013 ‘ਚ ਸ਼ੁਕੰਤਲਾ ਦੇਵੀ ਨੂੰ ਸਾਹ ਅਤੇ ਛਾਤੀ ਵਿੱਚ ਦਰਦ ਦੇ ਕਾਰਨ ਬੰਗਲੌਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ 21 ਅਪ੍ਰੈਲ 2013 ਨੂੰ ਦੇਹਾਂਤ ਹੋ ਗਿਆ ਅਤੇ ਉਨ੍ਹਾਂ ਦੀ ਇੱਕ ਧੀ ਵੀ ਹੈ।