27 ਮਾਰਚ 1977 ਨੂੰ ਸਪੇਨ ਦੇ ਟੈਨਰਾਈਫ ਦੇ ਰਨਵੇਅ ਤੇ ਦੋ ਬੋਇੰਗ 747 ਆਪਸ ਵਿੱਚ ਭਿੜ ਗਏ ਸਨ। ਇਸ ਹਾਦਸੇ ਵਿੱਚ 583 ਲੋਕਾਂ ਦੀ ਮੌਤ ਹੋਈ ਸੀ। ਇਸ ਹਾਦਸੇ ਨੂੰ ਅੱਜ ਵੀ ਦੁਨੀਆਂ ਦੇ ਸਭ ਤੋਂ ਭਿਆਨਕ ਜਹਾਜ਼ ਹਾਦਸੇ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਸ ਹਾਦਸੇ ਵਿੱਚ ਸ਼ਾਮਿਲ ਪੈਨ ਅਮਰੀਕੀ ਵਰਲਡ ਏਅਰਵੇਜ ਦੀ ਫਲਾਈਟ ‘ਚ ਸਵਾਰ 61 ਲੋਕਾਂ ਦੀ ਜਾਨ ਹੀ ਬਚੀ ਸੀ। KLM ਦੀ ਫਲਾਈਟ 4805 ਨੇ ਐਮਸਟਰਡਮ ਤੋਂ ਯਾਤਰਾ ਸ਼ੁਰੂ ਕੀਤੀ ਸੀ ਅਤੇ ਪੈਨ ਅਮਰੀਕੀ ਫਲਾਈਟ 1736 ਨੇ ਲਾਸ ਐਂਜਲਿਸ ਇੰਟਰਨੈਸ਼ਨਲ ਏਅਰਪੋਰਟ ਤੋਂ ਯਾਤਰਾ ਸ਼ੁਰੂ ਕੀਤੀ ਸੀ।
ਦੋਨਾਂ ਹੀ ਜਹਾਜ਼ਾਂ ਨੂੰ ਸਪੇਨ ਦੇ ਗਰਾਨ ਕੈਨਰੀਆ ਏਅਰਪੋਰਟ ਜਾਣਾ ਸੀ, ਜੋ ਕੈਨੇਰੀ ਆਈਲੈਂਡ ਦਾ ਇੱਕ ਹਿੱਸਾ ਹੈ। ਦਰਅਸਲ ਦੋਨਾਂ ਜਹਾਜ਼ਾਂ ਨੂੰ ਜਿਸ ਲਾਸ ਪਾਮੋਜ ਏਅਰਪੋਰਟ ਤੇ ਜਾਣਾ ਸੀ ਉੱਥੇ ਪੈਸੇਂਜਰ ਏਰੀਆ ‘ਚ ਇੱਕ ਬਲਾਸਟ ਹੋਇਆ ਸੀ। ਇਸ ਤੋਂ ਬਾਅਦ ਏਅਰਪੋਰਟ ਨੂੰ ਬੰਦ ਕਰਕੇ ਟ੍ਰੈਫਿਕ ਡਾਇਵਰਟ ਕੀਤਾ ਗਿਆ ਸੀ। ਜਿਆਦਾਤਰ ਜਹਾਜ਼ਾਂ ਨੂੰ ਟੈਨਰਾਈਫ ਭੇਜਿਆ ਗਿਆ ਜਿੱਥੇ ਇੱਕ ਹੀ ਵਿਅਕਤੀ ਟ੍ਰੈਫਿਕ ਕੰਟਰੋਲ ਕਰ ਰਿਹਾ ਸੀ। ਜਦੋਂ ਗਰਾਨ ਕੈਨੇਰੀਆ ਦਾ ਏਅਰਪੋਰਟ ਖੁੱਲਿਆ ਤਾਂ ਜਹਾਜ਼ਾਂ ਵਿੱਚ ਟੈਨਰਾਈਫ ਤੋਂ ਜਲਦੀ ਤੋਂ ਜਲਦੀ ਨਿਕਲਣ ਦੀ ਭੱਜ ਦੌੜ ਮਚ ਗਈ।