Yuri Gagarin birth anniversary: ਅੱਜ ਦਾ ਦਿਨ ਯਾਨੀ 9 ਮਾਰਚ ਕੁੱਝ ਮਸ਼ਹੂਰ ਹਸਤੀਆਂ ਦੇ ਜਨਮਦਿਨ ਦੇ ਤੌਰ ਤੇ ਇਤਿਹਾਸ ‘ਚ ਦਰਜ ਹੈ। ਦੱਸਣਯੋਗ ਹੈ ਕਿ ਅੱਜ ਦੇ ਦਿਨ ਸਪੇਸ ‘ਚ ਪਹਿਲੀ ਵਾਰ ਕਦਮ ਰੱਖਣ ਵਾਲੇ ਯੂਰੀ ਗਾਗਰਿਨ ਦਾ ਜਨਮ 1934 ‘ਚ ਹੋਇਆ ਸੀ। ਯੂਰੀ ਗਾਗਰਿਨ ਇੱਕ ਰੂਸੀ ਸੋਵੀਅਤ ਪਾਇਲਟ ਅਤੇ ਕਾਸਮੋਨਾਟ ਸੀ। ਉਹ 12 ਅਪ੍ਰੈਲ 1961 ਨੂੰ ਵੋਸਤੋਕ 1 ਨਾਂ ਦੇ ਸਪੇਸਕਰਾਫਟ ਵਿੱਚ ਬਾਹਰੀ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਮਨੁੱਖ ਸੀ। ਇਸ ਨੇ 108 ਘੰਟੇ ਵਿੱਚ ਧਰਤੀ ਦੇ ਆਲੇ-ਦੁਆਲੇ ਪੁਲਾੜ ਵਿੱਚ ਚੱਕਰ ਪੂਰਾ ਕੀਤਾ ਸੀ। ਇਸ ਤੋਂ ਬਾਅਦ 27 ਮਾਰਚ 1968 ਨੂੰ ਵਿਸ਼ਵ ਦੇ ਇਸ ਪਹਿਲੇ ਪੁਲਾੜ ਯਾਤਰੀ ਯੂਰੀ ਗਗਾਰਿਨ ਦੀ ਕੇਵਲ 34 ਸਾਲ ਦੀ ਉਮਰ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ।