Yuri Gagarin in Space: 12 ਅਪ੍ਰੈਲ 1967 ‘ਚ ਮਾਸਕੋ ਵਿੱਚ ਸਵੇਰ ਦੇ 9:37 ਵਜੇ ਹੋਏ ਸੀ ਤੇ ਪੂਰਾ ਸੋਵੀਅਤ ਯੂਨੀਅਨ ਉਸ ਸਮੇਂ ਅਸਮਾਨ ਵੱਲ ਦੇਖ ਰਿਹਾ ਸੀ। ਜਿਵੇਂ ਹੀ ਵਾਸਟੌਕ 1 ਲਾਂਚ ਹੋਇਆ ਤਾਂ ਸਾਰਿਆਂ ਨੇ ਖੁਸ਼ੀ ਮਨਾਈ। ਪਹਿਲੀ ਵਾਰ ਕਿਸੇ ਇਨਸਾਨ ਨੇ ਸਪੇਸ ਵਿੱਚ ਕਦਮ ਰੱਖਿਆ ਅਤੇ ਇਸ ਨਾਲ ਯੂਰੀ ਗਾਗਰਿਨ ਦਾ ਨਾਮ ਵੀ ਇਤਿਹਾਸ ‘ਚ ਦਰਜ ਹੋ ਗਿਆ। ਯੂਰੀ 108 ਮਿੰਟ ਬਾਅਦ ਵਾਪਸ ਧਰਤੀ ਤੇ ਆਏ ਅਤੇ ਪੂਰੀ ਦੁਨੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। 1934 ‘ਚ ਪੈਦਾ ਹੋਏ ਯੂਰੀ ਇੱਕ ਤਰਖਾਣ ਦੇ ਪੁੱਤਰ ਸਨ ਅਤੇ ਯੂਰੀ ਕਰੀਬ 6 ਸਾਲ ਸਨ ਜਦੋਂ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਉਨ੍ਹਾਂ ਦੇ ਘਰ ਤੇ ਇੱਕ ਨਾਜ਼ੀ ਅਧਿਕਾਰੀ ਨੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ 2 ਸਾਲ ਤੱਕ ਇੱਕ ਝੋਪੜੀ ‘ਚ ਰਹਿਣਾ ਪਿਆ ਸੀ।
ਇਸ ਤੋਂ ਬਾਅਦ ਜਦੋਂ ਉਹ 16 ਸਾਲਾਂ ਦੇ ਹੋਏ ਤਾਂ ਉਹ ਮਾਸਕੋ ਚਲੇ ਗਏ। ਉੱਥੇ ਉਨ੍ਹਾਂ ਨੂੰ ਸਰਾਤੋਵ ਦਾ ਇੱਕ ਤਕਨੀਕੀ ਸਕੂਲ ‘ਚ ਜਾਣ ਦਾ ਮੌਕਾ ਮਿਲਿਆ ਤੇ ਫਿਰ ਉਨ੍ਹਾਂ ਨੇ ਮਨ ‘ਚ ਅਸਮਾਨ ਛੂਹਣ ਦਾ ਸੁਪਨਾ ਪਲਿਆ। 1955 ‘ਚ ਉਨ੍ਹਾਂ ਨੇ ਪਹਿਲੀ ਵਾਰ ਇਕੱਲੇ ਜਹਾਜ਼ ਉਡਾਇਆ ਅਤੇ 1957 ‘ਚ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਫਾਈਟਰ ਪਾਇਲਟ ਬਣ ਗਏ ਸੀ। 1957 ‘ਚ ਹੀ ਸੋਵੀਅਤ ਯੂਨੀਅਨ ਨੇ ਪਹਿਲੀ ਸੈਟੇਲਾਈਟ ਸਪੂਤਨਿਕ 1 ਸਪੇਸ ‘ਚ ਸਥਾਪਿਤ ਕੀਤਾ ਸੀ। ਇਸ ਤੋਂ ਬਾਅਦ ਇਹ ਸੋਚਿਆ ਗਿਆ ਕਿ ਹੁਣ ਇਨਸਾਨ ਨੂੰ ਸਪੇਸ ‘ਚ ਭੇਜਿਆ ਜਾਵੇਗਾ ਅਤੇ ਇਸ ਦੌਰਾਨ ਪੂਰੇ ਦੇਸ਼ ਤੋਂ ਐਪਲੀਕੇਸ਼ਨ ਮੰਗੇ ਗਏ ਅਤੇ ਹਜ਼ਾਰਾਂ ਲੋਕਾਂ ਤੋਂ ਸਖਤ ਮਾਨਸਿਕ ਤੇ ਸਰੀਰਕ ਪ੍ਰੀਖਿਆ ਲਈ ਗਈ ਅਤੇ ਫਿਰ 19 ਲੋਕਾਂ ਦੀ ਚੋਣ ਕੀਤੀ ਗਈ ਅਤੇ ਯੂਰੀ ਗਾਗਰਿਨ ਵੀ ਉਨ੍ਹਾਂ ‘ਚੋ ਇੱਕ ਸੀ।