home remedies dry cough during corona period: ਕੋਰੋਨਾ ਦਾ ਕਹਿਰ ਅਜੇ ਤੱਕ ਪੂਰੀ ਤਰਾਂ ਨਾਲ ਥਮਿਆ ਨਹੀਂ ਹੈ।ਇਸਦੇ ਕਾਰਨ ਹਰ ਕਿਸੇ ਦੀ ਜ਼ਿੰਗਦੀ ‘ਤੇ ਗਹਿਰਾ ਅਸਰ ਪਿਆ ਹੈ।ਅਜਿਹੇ ‘ਚ ਹਲਕਾ ਬੁਖਾਰ ਜਾਂ ਖਾਂਸੀ ਹੋਣ ‘ਤੇ ਵੀ ਡਰ ਲਗਣ ਲਗਦਾ ਹੈ ਕਿ ਕਿਤੇ ਕੋਰੋਨਾ ਤਾਂ ਨਹੀਂ ਹੋ ਗਿਆ ਹੈ।ਦੂਜੇ ਪਾਸੇ ਸੁੱਕੀ ਖਾਂਸੀ ਕੋਰੋਨਾ ਦਾ ਹੀ ਇੱਕ ਸੰਕੇਤ ਹੈ।ਅਜਿਹੇ ‘ਚ ਕੋਰੋਨਾ ਕਾਲ ‘ਚ ਸੁੱਕੀ ਖੰਘ ਹੋਣਾ ਇੱਕ ਚੰਗਾ ਸੰਕੇਤ ਨਹੀਂ ਹੈ।ਇਸ ਪ੍ਰੇਸ਼ਾਨੀ ‘ਚ ਵਿਅਕਤੀ ਨੂੰ ਸਿਰਫ ਖੰਘ ਆਉਂਦੀ ਹੈ ਅਤੇ ਬਲਗਮ ਨਹੀਂ।ਹਾਂ ਇਸਤੋਂ ਇਲਾਵਾ ਗਲੇ ‘ਚ ਜਲਨ, ਖਰਾਬ ਅਤੇ ਦਰਦ ਹੁੰਦਾ ਹੈ।ਅਜਿਹੇ ‘ਚ ਜੋ ਲੋਕ ਇਸ ਤੋਂ ਪ੍ਰੇਸ਼ਾਨ ਹਨ ਉਹ ਇਸ ਤੋਂ ਛੁਟਕਾਰਾ ਪਾਉਣ ਲਈ ਕੁਝ ਆਯੁਰਵੈਦਿਕ ਨੁਸਖਿਆਂ ਨੂੰ ਅਪਣਾ ਸਕਦੇ ਹਨ।ਚਲੋ ਅੱਜ ਤੁਹਾਨੂੰ ਤੁਹਾਡੀ ਸੁੱਕੀ ਖੰਘ ਤੋਂ ਰਾਹਤ ਪਾਉਣ ਦੇ ਕੁਝ ਉਪਾਅ ਦੱਸਦੇ ਹਾਂ-
ਸੁੱਕੀ ਖੰਘ ਹੋਣ ਦੇ ਕਾਰਨ-
- ਵਧਦਾ ਪ੍ਰਦੂਸ਼ਣ
- ਧੂੜ-ਮਿੱਟੀ ਦੇ ਕਣ ਨੱਕ ਅਤੇ ਗਲੇ ‘ਚ ਜਾਣਾ
- ਵਧੇਰੇ ਮਸਾਲੇਦਾਰ ਅਤੇ ਤਲਿਆ ਹੋਇਆ ਭੋਜਨ ਖਾਣਾ
- ਕਿਸੇ ਚੀਜ਼ ਤੋਂ ਨੱਕ ਅਤੇ ਗਲੇ ‘ਚ ਐਲਰਜੀ ਹੋਣ ਕਾਰਨ
- ਫੇਫੜਿਆਂ ਦੇ ਕੈਂਸਰ ਤੋਂ ਪੀੜਤ ਵਿਅਕਤੀ ਨੂੰ ਸੁੱਕੀ ਖੰਘ ਵਧੇਰੇ ਰਹਿੰਦੀ ਹੈ।
ਸ਼ਹਿਦ-ਅਯੁਰਵੈਦ ‘ਚ ਸ਼ਹਿਦ ਨੂੰ ਔਸ਼ਧੀ ਸਵਰੂਪ ਮੰਨਿਆ ਜਾਂਦਾ ਹੈ।ਇਸਦੀ ਵਰਤੋਂ ਕਰਨ ਨਾਲ ਗਲੇ ਸਬੰਧੀ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ।ਇਸ ਤੋਂ ਇਲਾਵਾ ਇਮਊਨਿਟੀ ਤੇਜ ਹੋਣ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।ਇਸਦੇ ਲਈ ਦਿਨ ‘ਚ 3-4 ਵਾਰ 1 ਛੋਟਾ ਚਮਚ ਸ਼ਹਿਦ ਖਾਉ।ਇਸ ਤੋਂ ਇਲਾਵਾ ਰਾਤ ਨੂੰ ਸੋਣ ਤੋਂ ਪਹਿਲਾਂ ਗੁਨਗੁਨੇ ਦੁੱਧ ‘ਚ ਸਵਾਦ ਅਨੁਸਾਰ ਸ਼ਹਿਦ ਮਿਲਾ ਕੇ ਵਰਤੋਂ ਕਰੋ।ਇਸ ਨਾਲ ਤੁਹਾਨੂੰ ਜਲਦ ਹੀ ਆਰਾਮ ਮਿਲੇਗਾ।
ਅਦਰਕ ਅਤੇ ਸ਼ਹਿਦ: ਅਦਰਕ ‘ਚ ਐਂਟੀ-ਆਕਸੀਡਂੈਟ,ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਔਸ਼ਧੀ ਹੁਣ ਹੁੰਦੇ ਹਨ।ਅਜਿਹੇ ‘ਚ ਤੁਸੀਂ ਖੰਘ ਨੂੰ ਰੋਕਣ ਲਈ ਇਸਦੀ ਵਰਤੋਂ ਕਰ ਸਕਦੀ ਹੈ।ਇਸਦੇ ਲਈ ਅਦਰਕ ਦੇ 1 ਇੰਚ ਟੁਕੜੇ ਨੂੰ ਗੈਸ ‘ਤੇ ਹਲਕਾ ਪਕਾ ਲਉ।ਇਸ ਤੋਂ ਬਾਅਦ ਸ਼ਹਿਦ ਮਿਲਾ ਕੇ ਚੰਗੇ ਤਰ੍ਹਾਂ ਚੱਬ ਕੇ ਖਾਉ।ਜੇਕਰ ਤੁਸੀਂ ਇਸ ਨੂੰ ਖਾ ਨਹੀਂ ਸਕਦੇ ਤਾਂ ਇਸ ਨੂੰ ਚਾਹ ‘ਚ ਮਿਲਾ ਕੇ ਪੀ ਸਕਦੇ ਹੋ।ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।
ਗਰਾਰੇ: ਸੁੱਕੀ ਖੰਘ, ਗਲਾ ਖਰਾਬ ਆਦਿ ਸਮੱਸਿਆ ‘ਚ ਗਰਾਰੇ ਕਰਨਾ ਲਾਭਦਾਇਕ ਮੰਨਿਆ ਜਾਂਦਾ ਹੈ।ਇਸਦੇ ਲਈ ਗੁਨਗੁਨੇ ਪਾਣੀ ‘ਚ ਸੇਂਧਾ ਨਮਕ ਮਿਲਾ ਕੇ ਦਿਨ ‘ਚ 2 ਵਾਰ ਗਰਾਰੇ ਕਰੋ।ਇਸ ਨੂੰ ਤੁਸੀਂ ਸਵੇਰੇ ਉਠਣ ਦੇ ਤੁਰੰਤ ਬਾਅਦ ਅਤੇ ਸੌਣ ਤੋਂ ਪਹਿਲਾਂ ਕਰ ਸਕਦੇ ਹੋ।ਇਸ ਨਾਲ ਖੰਘ, ਗਲਾ ਦਰਦ, ਖਾਰਿਸ਼ ਆਦਿ ਸਮੱਸਿਆ ਤੋਂ ਆਰਾਮ ਮਿਲੇਗਾ।ਜੇਕਰ ਇਸਨੂੰ ਭੋਜਨ ਦੇ ਤੁਰੰਤ ਬਾਅਦ ਕਰਨ ਤੋਂ ਬਚਣਾ ਚਾਹੀਦਾ।
ਕਾਲੀ ਮਿਰਚ ਅਤੇ ਸ਼ਹਿਦ:ਕਾਲੀ ਮਿਰਚ ਅਤੇ ਸ਼ਹਿਦ ‘ਚ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰਾ ਹੁੰਦੀ ਹੈ।ਇਸਦੀ ਵਰਤੋਂ ਕਰਨ ਨਾਲ ਸੁੱਕੀ ਖੰਘ ਤੋਂ ਆਰਾਮ ਮਿਲਦਾ ਹੈ।ਨਾਲ ਹੀ ਇਮਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ।ਅਜਿਹੇ ‘ਚ ਵਾਰ ਵਾਰ ਬੀਮਾਰੀਆਂ ਦੀ ਚਪੇਟ ‘ਚ ਆਉਣ ਦਾ ਖਤਰਾ ਘੱਟ ਰਹਿੰਦਾ ਹੈ।ਇਸਦੇ ਲਈ 1 ਛੋਟਾ ਚਮਚ ਸ਼ਹਿਦ ‘ਚ 1/4 ਛੋਟਾ ਚਮਚ ਕਾਲੀ ਮਿਰਚ ਪਾਉਡਰ ਮਿਲਾ ਕੇ ਪਾਣੀ ਦੇ ਨਾਲ ਵਰਤੋਂ ਕਰੋ।ਦਿਨ ‘ਚ 3 ਵਾਰ ਇਸ ਨੂੰ ਖਾਣ ਨਾਲ ਕੁਝ ਹੀ ਦਿਨਾਂ ‘ਚ ਆਰਾਮ ਮਿਲੇਗਾ।