Hotels in Punjab will : ਕੋਵਿਡ-19 ਕਾਰਨ ਲਗਭਗ ਡੇਢ ਮਹੀਨੇ ਤੋਂ ਸੂਬੇ ਵਿਚ ਲੌਕਡਾਊਨ ਚੱਲ ਰਿਹਾ ਹੈ। ਲੌਕਡਾਊਨ ਕਾਰਨ ਸੂਬੇ ਦੇ ਸਾਰੇ ਹੋਟਲ, ਰੈਸਟੋਰੈਂਟ ਬੰਦ ਹਨ ਤਾਂ ਜੋ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਨੂੰ ਕੰਟਰੋਲ ਕੀਤਾ ਜਾ ਸਕੇ। ਪੰਜਾਬ ਸਰਕਾਰ ਵਲੋਂ ਹੋਟਲਾਂ ਵਿਚ ਵੀ ਕੁਆਰੰਟਾਈਨ ਸੁਵਿਧਾ ਸ਼ੁਰੂ ਕੀਤੀ ਗਈ ਹੈ। ਜਲੰਧਰ ਦੇ 6 ਹੋਟਲਾਂ ਨੂੰ ਫਿਲਹਾਲ ਕੁਆਰੰਟਾਈਨ ਸੈਂਟਰ ਵਜੋਂ ਇਸਤੇਮਾਲ ਕਰਨ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਵਿਚ ਲਗਭਗ 148 ਕਮਰੇ ਹਨ ਪਰ ਹੋਟਲਾਂ ਨੂੰ ਕੁਆਰੰਟਾਈਨ ਕਰਨ ਦਾ ਖਰਚਾ ਲੋਕਾਂ ਨੂੰ ਖੁਦ ਹੀ ਚੁੱਕਣਾ ਪਵੇਗਾ। ਥੋੜ੍ਹੇ ਦਿਨਾਂ ਬਾਅਦ ਵਿਦੇਸ਼ਾਂ ‘ਚ ਰਹਿਣ ਵਾਲੇ ਪੰਜਾਬੀਆਂ ਵਾਪਸ ਸੂਬੇ ਵਿਚ ਆ ਰਹ ਹਨ। ਉਹ ਸਰਕਾਰ ਵਲੋਂ ਬਣਾਏ ਗਏ ਕੁਆਰੰਟਾਈਨ ਸੈਂਟਰਾਂ ਵਿਚ ਰਹਿਣ ਤੋਂ ਗੁਰੇਜ਼ ਕਰਦੇ ਹਨ। ਇਸ ਲਈ ਸਰਕਾਰ ਵਲੋਂ ਜਲੰਧਰ ਦੇ ਇਨ੍ਹਾਂ 6 ਹੋਟਲਾਂ ਨੂੰ ਕੁਆਰੰਟਾਈਨ ਸੈਂਟਰ ਵਜੋਂ ਵਰਤਿਆ ਜਾਵੇਗਾ। ਸੰਗਰੂਰ ਵਿਚ ਵੀ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ 10 ਹੋਟਲਾਂ ਨੂੰ ਕੁਆਰੰਟਾਈਨ ਸੈਂਟਰ ਵਿਚ ਬਦਲਿਆ ਗਿਆ ਹੈ। ਕੋਵਿਡ-19 ਦੇ ਵਧਦੇ ਪ੍ਰਕੋਪ ਨੂੰ ਰੋਕਣ ਲਈ ਸੂਬੇ ਤੋਂ ਬਾਹਰੋਂ ਆਏ ਵਿਅਕਤੀਆਂ ਨੂੰ ਕੁਆਰੰਟਾਈਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ।
ਜਿਲ੍ਹਾ ਮੈਜਿਸਟ੍ਰੇਟ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜਾਂ ਦੀ ਗਿਣਤੀ ਵਧਣ ਕਾਰਨ ਸ੍ਰੀ ਮਸਤੂਆਣਾ ਸਾਹਿਬ ਨੂੰ ਵੀ ਕੁਆਰੰਟਾਈਨ ਸੈਂਟਰ ਵਜੋਂ ਵਰਤਿਆ ਜਾ ਰਿਹਾ ਹੈ। ਜਿਹੜੇ ਵਿਅਕਤੀ ਸ੍ਰੀ ਮਸਤੂਆਣਾ ਸਾਹਿਬ ਕੁਆਰੰਟਾਈਨ ਸੈਂਟਰ ਵਿਚ ਨਹੀਂ ਰਹਿਣਾ ਚਾਹੁੰਦੇ ਉਹ ਇਨ੍ਹਾਂ ਹੋਟਲਾਂ ਦੀ ਵਰਤੋਂ ਕਰ ਸਕਦੇ ਹਨ ਪਰ ਇਸ ਦਾ ਸਾਰਾ ਖਰਚਾ ਸਰਕਾਰ ਨਹੀਂ ਸਗੋਂ ਉਸ ਵਿਅਕਤੀ ਵਲੋਂ ਚੁੱਕਿਆ ਜਾਵੇਗਾ ਜੋ ਹੋਟਲ ਨੂੰ ਕੁਆਰੰਟਾਈਨ ਸੈਂਟਰ ਵਜੋਂ ਇਸਤੇਮਾਲ ਕਰਨਾ ਚਾਹੁੰਦਾ ਹੈ। ਹੋਟਲਾਂ ‘ਚ ਕੁਆਰੰਟੀਨ ਹੋਣ ਦੇ ਇਛੁੱਕ ਲੋਕਾਂ ਲਈ ਸ਼ਰਤ ਇਹ ਹੈ ਕਿ ਇੱਥੇ ਉਨ੍ਹਾਂ ਨੂੰ ਸਾਰਾ ਖਰਚਾ ਖੁਦ ਚੁੱਕਣਾ ਪਵੇਗਾ। ਯਾਨੀ ਕਿ ਲੋਕ ਆਪਣੇ ਖਰਚ ‘ਤੇ ਹੋਟਲ ‘ਚ ਕੁਆਰੰਟੀਨ ਹੋ ਸਕਦੇ ਹਨ।