ਫਿਰੋਜ਼ਪੁਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਪਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਕਿਉਂਕਿ ਉਸ ਦੀ ਪਤਨੀ ਦੇ ਹੋਰਨਾਂ ਮਰਦਾਂ ਨਾਲ ਨਾਜਾਇਜ਼ ਸਬੰਧ ਸਨ। ਜਾਣਕਾਰੀ ਮੁਤਾਬਕ ਮ੍ਰਿਤਕ ਪੇਸ਼ੇ ਵਜੋਂ ਡਰਾਈਵਰ ਸੀ ਤੇ ਜ਼ਿਆਦਾਤਰ ਘਰੋਂ ਬਾਹਰ ਹੀ ਰਹਿੰਦਾ ਸੀ। ਪਤੀ ਨੇ ਬਹੁਤ ਵਾਰ ਪਤਨੀ ਨੂੰ ਸਮਝਾਇਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ ਤੇ ਜਿਸ ਕਾਰਨ ਪਤੀ ਨੇ ਪ੍ਰੇਸ਼ਾਨ ਹੋ ਕੇ ਖੌਫਨਾਕ ਕਦਮ ਚੁੱਕ ਲਿਆ। ਮਰਨ ਤੋਂ ਪਹਿਲਾਂ ਨੌਜਵਾਨ ਨੇ ਵੀਡੀਓ ਵੀ ਬਣਾਈ, ਜਿਸ ਵਿਚ ਉਸ ਨੇ ਆਪਣੀ ਮੌਤ ਲਈ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ।
ਮ੍ਰਿਤਕ ਨੌਜਵਾਨ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਟਰੱਕ ਡਰਾਈਵਰ ਸੀ ਜ਼ਿਆਦਾ ਸਮਾਂ ਘਰ ਤੋਂ ਬਾਹਰ ਰਹਿੰਦਾ ਸੀ ਉਸ ਦੇ ਪਿੱਛੋਂ ਪਤਨੀ ਨੇ ਗੈਰ-ਮਰਦਾਂ ਨਾਲ ਸਬੰਧ ਬਣਾ ਲਏ ਤੇ ਉਹ ਵਿਅਕਤੀ ਬੰਦ ਕਮਰੇ ਦੀਆਂ ਇਤਰਾਜ਼ਯੋਗ ਵੀਡੀਓ ਬਣਾ ਕੇ ਮ੍ਰਿਤਕ ਸੁਖਵਿੰਦਰ ਸਿੰਘ ਨੂੰ ਭੇਜਦਾ ਸੀ। ਇਸ ਸ਼ਰਮਨਾਕ ਕਦਮ ਨੂੰ ਨਾ ਸਹਾਰਦੇ ਹੋਏ ਨੌਜਵਾਨ ਨੇ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਵੀ ਪੜ੍ਹੋ : ਗੂਗਲ ਨੇ ਭਾਰਤ ‘ਚ ਲਾਂਚ ਕੀਤਾ Gemini ਮੋਬਾਈਲ ਐਪ, ਘੰਟਿਆਂ ਦਾ ਕੰਮ ਕਰੇਗਾ ਸਕਿੰਟਾਂ ‘ਚ
ਪੁਲਿਸ ਵੱਲੋਂ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਫਿਰੋਜ਼ਪੁਰ ਦੇ ਪਿੰਡ ਮਿੱਠੇ ਦਾ ਰਹਿਣ ਵਾਲਾ ਸੀ । ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕ ਦੀ ਪਤਨੀ ਤੇ 4 ਹੋਰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਸੁਖਵਿੰਦਰ ਸਿੰਘ ਨੂੰ ਪ੍ਰੇਸ਼ਾਨ ਕਰਦੇ ਸਨ।