ਜ਼ਿਲ੍ਹਾ ਜੇਲ੍ਹ ਸੰਗਰੂਰ ਵਿੱਚੋਂ ਵੀਰਵਾਰ ਨੂੰ ਜੇਲ੍ਹ ਵਿਚੋਂ ਦੋ ਕੈਦੀ ਖੇਤ ਵਿੱਚ ਕੰਮ ਕਰਦੇ ਫ਼ਰਾਰ ਹੋਏ ਸਨ। ਉਸ ਦੇ ਚੱਲਦੇ ਅੱਜ ਆਈਜੀ ਜੇਲ੍ਹ ਨੇ ਦੌਰਾ ਕੀਤਾ ਅਤੇ ਜਿਹੜੇ ਚਾਰ ਜੇਲ੍ਹ ਮੁਲਾਜ਼ਮਾਂ ਦੀ ਉੱਥੇ ਤੈਨਾਤੀ ਸੀ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ 28 ਮਈ ਦਿਨ ਵੀਰਵਾਰ ਸੰਗਰੂਰ ਜੇਲ੍ਹ ‘ਚੋ 2 ਕੈਦੀਆਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇੱਕ ਪੁਲਿਸ ਅਧਿਕਾਰੀ ਦੇ ਅਨੁਸਾਰ ਕੈਦੀ ਜੇਲ੍ਹ ਦੇ ਬਗੀਚੇ ਵਿੱਚ ਕੰਮ ਕਰ ਰਹੇ ਸਨ ਅਤੇ ਅਚਾਨਕ ਜੇਲ੍ਹ ਵਿਚੋਂ ਫ਼ਰਾਰ ਹੋ ਗਏ। ਪੁਲਿਸ ਭਾਰੀ ਫੋਰਸ ਨਾਲ ਖੇਤਾਂ ਵਿੱਚ ਕੈਦੀਆਂ ਦੀ ਭਾਲ ਵਿੱਚ ਲੱਗੀ ਹੋਈ ਸੀ।