india 3 injections for corona: ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਤੇ ਭਾਰਤ ਹਜੇ ਵੀ ਇਸ ਨਾਲ ਨਿਪਟਨ ‘ਚ ਅਸਮਰੱਥ ਨਜ਼ਰ ਆ ਰਿਹਾ ਹੈ। ਅਜਿਹੇ ‘ਚ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ , ਦੇਸ਼ ਦੀਆਂ ਤਿੰਨ ਵੱਡੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਕੋਰੋਨਾ ਵਾਇਰਸ ਦੇ ਟੀਕੇ ਤਿਆਰ ਕੀਤੇ ਹਨ ਜਿਨ੍ਹਾਂ ਨੂੰ ਭਾਰਤ ਵਿਚ ਕਲੀਨੀਕਲ ਟ੍ਰਾਇਲ ਕਰਵਾਉਣ ਦੀ ਮਨਜ਼ੂਰੀ ਵੀ ਮਿਲ ਗਈ ਹੈ। ਕੇਂਦਰ ਸਰਕਾਰ ਨੇ ਤਿੰਨੋਂ ਕੰਪਨੀਆਂ ਨੂੰ ਜੰਗੀ ਪੱਧਰ ‘ਤੇ ਟੀਕੇ ਤਿਆਰ ਕਰਨ ਲਈ ਕਿਹਾ ਹੈ।
ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ) ਡਾ.ਜੀ.ਜੀ. ਸੋਮਾਨੀ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਹਫ਼ਤੇ ਹੀ, ਕੇਂਦਰ ਸਰਕਾਰ ਨੇ ਦੇਸ਼ ਦੀਆਂ ਤਿੰਨ ਦਵਾਈ ਕੰਪਨੀਆਂ ਨੂੰ ਕੋਰੋਨਾ ਵਾਇਰਸ ਵਿਰੁੱਧ ਲੜਨ ਵਾਲੇ ਟੀਕਿਆਂ ਦੇ ਕਲੀਨਿਕਲ ਟਰਾਇਲ ਕਰਵਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਫਾਸਟ੍ਰੈਕ ਦੇ ਤਹਿਤ ਟੀਕੇ ਤਿਆਰ ਕਰਨ ਲਈ ਕਿਹਾ ਗਿਆ ਹੈ। ਤਾਂ ਜੋ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਨੂੰ ਜਲਦੀ ਤੋਂ ਜਲਦੀ ਬਚਾਇਆ ਜਾ ਸਕੇ।
ਇਸ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਕੰਪਨੀਆਂ ਗਲੇਨਮਾਰਕ, ਕੈਡੀਲਾ ਹੈਲਥਕੇਅਰ (Cadila Healthcare) ਅਤੇ ਸੀਰਮ ਇੰਸਟੀਟਿਊਟ ਆਫ ਇੰਡੀਆ (Serum Institute of India) ਨੇ ਕੋਰੋਨਾ ਵਾਇਰਸ ਨਾਲ ਲੜਨ ਦੇ ਟੀਕੇ ਤਿਆਰ ਕੀਤੇ ਹਨ। ਤਿੰਨੋਂ ਟਿੱਕੇ ਰਿਸਰਚ ਦੌਰਾਨ ਕੋਰੋਨਾ ਵਾਇਰਸ ਦੇ ਵਿਰੁੱਧ ਕਾਫ਼ੀ ਪ੍ਰਭਾਵਸ਼ਾਲੀ ਪਾਏ ਗਏ ਹਨ। ਹੁਣ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਟੀਕਿਆਂ ਦੀ ਪਛਾਣ ਕਰਨ ਅਤੇ ਇਨ੍ਹਾਂ ਨੂੰ ਭਾਰਤ ਦੇ ਹਸਪਤਾਲਾਂ ‘ਚ ਦਾਖਲ ਮਰੀਜ਼ਾਂ ‘ਤੇ ਇਸਤੇਮਾਲ ਕਰਨ।ਸੁਰੱਖਿਆ ਜਾਂਚ ਵਿਚ ਸਫਲ ਦਵਾਈਆਂ ਨੂੰ ਦੇਸ਼ ਵਿਚ ਟੀਕੇ ਬਣਾਉਣ ਦੀ ਆਗਿਆ ਦਿੱਤੀ ਜਾਏਗੀ।
ਤੁਹਾਨੂੰ ਦੱਸ ਦੇਈਏ ਕਿ ਸੀਰਮ (ਪੁਣੇ) ਆਕਸਫੋਰਡ ਯੂਨੀਵਰਸਿਟੀ ਵਿੱਚ ਤਿਆਰ ChAdOx1 ਦਾ ਕਲੀਨਿਕਲ ਟ੍ਰਾਇਲ ਭਾਰਤ ‘ਚ ਕਰੇਗਾ। ਇਸ ਤੋਂ ਇਲਾਵਾ ਗਲੇਨਮਾਰਕ ਨੇ ‘Favipiravir’ ਨਾਮ ਦੀ ਦਵਾਈ ਤਿਆਰ ਕੀਤੀ ਹੈ। ਕੈਡੀਲਾ ਹੈਲਥਕੇਅਰ ਨੇ ਇਸ ਵਾਇਰਸ ਨੂੰ ਖਤਮ ਕਰਨ ਲਈ ਅਲਫ਼ਾ -2 ਬੀ ਨਾਮਕ ਟੀਕਾ ਵੀ ਤਿਆਰ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਹਫਤੇ ਤੋਂ, ਇਨ੍ਹਾਂ ਸਾਰੇ ਟੀਕਿਆਂ ਦੇ ਟਰਾਇਲ ਸ਼ੁਰੂ ਹੋ ਜਾਣਗੇ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .