ਮੈਲਬੌਰਨ : ਆਸਟਰੇਲੀਆ ‘ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਆਸਟਰੇਲੀਆ ਵਿਖੇ ਇੱਕ 34 ਸਾਲਾ ਪੰਜਾਬੀ ਵਿਅਕਤੀ ਦੀ ਗੱਡੀ ’ਤੇ ਕੰਟਰੋਲ ਗੁਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਸ ਹਾਦਸੇ ਵਿਚ ਉਸ ਦੇ 2 ਬੱਚਿਆਂ ਸਣੇ 4 ਹੋਰ ਲੋਕ ਜ਼ਖ਼ਮੀ ਹੋ ਗਏ। ਜਦੋਂ ਇਹ ਹਾਦਸਾ ਵਾਪਰਿਆ, ਉਦੋਂ ਸੁਖਦੀਪ ਸਿੰਘ ਆਪਣੀ ਪਤਨੀ, 2 ਬੱਚਿਆਂ ਅਤੇ 1 ਦੋਸਤ ਨਾਲ 4 ਦਸੰਬਰ ਨੂੰ ਵਿਕਟੋਰੀਆ ਰਾਜ ਦੇ ਮਾਊਂਟ ਕੌਟਰੇਲ ਦੇ ਪੱਛਮੀ ਉਪਨਗਰ ਵਿੱਚ ਕਾਰ ਵਿੱਚ ਸਫ਼ਰ ਕਰ ਰਹੇ ਸਨ।
ਵਿਕਟੋਰੀਆ ਪੁਲਿਸ ਦਾ ਮਨਣਾ ਹੈ ਕਿ 5 ਸਵਾਰੀਆਂ ਵਾਲਾ ਵਾਹਨ ਸ਼ਾਮ 4 ਵਜੇ ਤੋਂ ਠੀਕ ਬਾਅਦ ਡੋਹਰਟੀਜ਼ ਰੋਡ ਤੋਂ ਲੰਘਿਆ ਸੀ ਅਤੇ ਵਾਹਨ ਨੇ ਕਈ ਵਾਰ ਪਲਟੀ ਖਾਦੀਆਂ।” ਪੁਲਿਸ ਨੇ ਬਿਆਨ ਵਿੱਚ ਕਿਹਾ ਗਿਆ ਹੈ, “ਇੱਕ ਪੁਰਸ਼ ਯਾਤਰੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਇਸ ਦੇ ਨਾਲ ਹੀ ਇੱਕ ਮਹਿਲਾ ਯਾਤਰੀ ਸਣੇ 2 ਬੱਚਿਆਂ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ।”
ਇਹ ਵੀ ਪੜ੍ਹੋ : ਹਿਮਾਚਲ ਚੋਣ ਨਤੀਜੇ: ਭਾਜਪਾ 30 ਅਤੇ ਕਾਂਗਰਸ 35 ਸੀਟਾਂ ਨਾਲ ਅੱਗੇ, ‘AAP’ ਰਹੀ ਪਿੱਛੇ
ਪੁਲਿਸ ਨੇ ਦੱਸਿਆ ਕਿ ਉਹ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੇ ਹਨ। ਇਸ ਮਾਮਲੇ ਦੀ ਜਾਂਚ ਵਿਕਟੋਰੀਆ ਦੀ ਕੋਰੋਨਰ ਕੋਰਟ ਵੱਲੋਂ ਵੀ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਦੁਰਘਟਨਾ ਸਬੰਧੀ ਕੋਈ ਜਾਣਕਾਰੀ ਰੱਖਣ ਵਾਲਿਆਂ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਲਈ ਬੇਨਤੀ ਕੀਤੀ ਹੈ। ਇਸ ਦੌਰਾਨ ਪਰਿਵਾਰਕ ਦੋਸਤਾਂ ਨੇ ਸੁਖਦੀਪ ਦੇ ਪਰਿਵਾਰ ਦੇ ਬਚੇ ਹੋਏ ਮੈਂਬਰਾਂ ਲਈ ਇੱਕ GoFundMe ਫੰਡਰੇਜ਼ਰ ਦਾ ਆਯੋਜਨ ਕੀਤਾ ਹੈ। ਉਹ $100,000 ਇਕੱਠਾ ਕਰਨ ਦੀ ਉਮੀਦ ਕਰ ਰਹੇ ਹਨ, ਜਿਸ ਵਿੱਚ ਅੰਤਿਮ ਸੰਸਕਾਰ ਦੀ ਲਾਗਤ ਤੋਂ ਇਲਾਵਾ ਉਸਦੇ ਮਾਤਾ-ਪਿਤਾ ਨੂੰ ਆਸਟ੍ਰੇਲੀਆ ਲਿਆਉਣ ਅਤੇ ਉਸਦੀ ਪਤਨੀ ਅਤੇ ਬੱਚਿਆਂ ਦਾ ਸਮਰਥਨ ਕਰਨਾ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਸੁਖਦੀਪ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਫੰਡਰੇਜ਼ਰ ਪੇਜ ਵਿੱਚ ਲਿਖਿਆ ਹੈ ਕਿ, “ਉਸਦੀ ਪਤਨੀ ਅਤੇ ਬੱਚੇ ਇਸ ਭਿਆਨਕ ਹਾਦਸੇ ਤੋਂ ਬਚ ਗਏ ਹਨ ਅਤੇ ਵਿਕਟੋਰੀਆ ਦੀ ਐਂਬੂਲੈਂਸ ਨੇ ਸਮੇਂ ਸਿਰ ਮਦਦ ਕਰਕੇ ਉਹਨਾਂ ਨੂੰ ਬਚਾ ਲਿਆ ਹੈ ਪਰ ਉਹ ਬਹੁਤ ਦੁਖੀ ਹਨ, ਕਿਉਂਕਿ ਉਹਨਾਂ ਨੇ ਆਪਣੇ ਘਰ ਦੇ ਥੰਮ੍ਹ ਅਤੇ ਇੱਕਲੇ ਕਮਾਉਣ ਵਾਲੇ ਨੂੰ ਗੁਆ ਦਿੱਤਾ ਹੈ।”
ਵੀਡੀਓ ਲਈ ਕਲਿੱਕ ਕਰੋ -: