ਰੋਹਿਤ ਸ਼ੈੱਟੀ ਦੀ ਕਾਪ ਯੂਨੀਵਰਸ ਵੈੱਬ ਸੀਰੀਜ਼ ‘ਇੰਡੀਅਨ ਪੁਲਿਸ ਫੋਰਸ’ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਹੌਂਸਲਾ ਰੱਖੋ, ਕਿਉਂਕਿ ਇਸ ਵਾਰ ਕੁਝ ਵੱਡਾ ਹੋਣ ਵਾਲਾ ਹੈ। ਜੋ ਟੀਜ਼ਰ ਰਿਲੀਜ਼ ਕੀਤਾ ਗਿਆ ਹੈ, ਉਸ ‘ਚ ਸ਼ਿਲਪਾ ਸ਼ੈੱਟੀ, ਵਿਵੇਕ ਓਬਰਾਏ ਅਤੇ ਸਿਧਾਰਥ ਮਲਹੋਤਰਾ ਪੁਲਸ ਦੀ ਵਰਦੀ ਪਹਿਨੇ, ਹੱਥਾਂ ‘ਚ ਬੰ.ਦੂਕ ਫੜ ਕੇ ਕਾਰ ਨਾਲ ਸਟੰਟ ਕਰਦੇ ਨਜ਼ਰ ਆ ਰਹੇ ਹਨ।

Indian Police Force trailer
ਇਹ ਵੈੱਬ ਸੀਰੀਜ਼ 19 ਜਨਵਰੀ ਨੂੰ ਅਮੇਜ਼ਨ ਪ੍ਰਾਈਮ ‘ਤੇ ਰਿਲੀਜ਼ ਲਈ ਤਿਆਰ ਹੈ। ਹੁਣ ਸਿਰਫ ਟ੍ਰੇਲਰ ਆਉਣਾ ਬਾਕੀ ਹੈ। ਟੀਜ਼ਰ ਦੀ ਸ਼ੁਰੂਆਤ ਮੁੰਬਈ ‘ਚ ਹੋਏ ਬੰ.ਬ ਧਮਾ.ਕਿਆਂ ਨਾਲ ਹੁੰਦੀ ਹੈ। ਸ਼ਿਲਪਾ ਸ਼ੈੱਟੀ, ਸਿਧਾਰਥ ਮਲਹੋਤਰਾ ਅਤੇ ਵਿਵੇਕ ਓਬਰਾਏ ਇਹ ਪਤਾ ਲਗਾਉਣ ਲਈ ਫੋਰਸਾਂ ਨਾਲ ਜੁੜਦੇ ਹਨ ਕਿ ਇਹਨਾਂ ਧਮਾਕਿਆਂ ਦਾ ਮਾਸਟਰਮਾਈਂਡ ਕੌਣ ਹੈ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਐਕਸ਼ਨ, ਸਸਪੈਂਸ, ਥ੍ਰਿਲ ਅਤੇ ਡਰਾਮੇ ਨਾਲ ਭਰਪੂਰ ਇਸ ਵੈੱਬ ਸੀਰੀਜ਼ ਦਾ ਟੀਜ਼ਰ ਜ਼ਬਰਦਸਤ ਲੱਗ ਰਿਹਾ ਹੈ। ਸੀਰੀਜ਼ ਕਾਫ਼ੀ ਆਕਰਸ਼ਕ ਲੱਗ ਰਹੀ ਹੈ। ਲੱਗਦਾ ਹੈ ਕਿ ਇਹ ਦਰਸ਼ਕਾਂ ਦਾ ਕਾਫੀ ਮਨੋਰੰਜਨ ਕਰੇਗੀ। ਇਹ ਵੈੱਬ ਸੀਰੀਜ਼ ਉਨ੍ਹਾਂ ਸਾਰੇ ਭਾਰਤੀ ਪੁਲਿਸ ਅਧਿਕਾਰੀਆਂ ਦੇ ਨਾਮ ‘ਤੇ ਹੈ ਜਿਨ੍ਹਾਂ ਨੇ ਨਿਰਸਵਾਰਥ ਸੇਵਾ ਦੇ ਕੇ ਭਾਰਤ ਦੇ ਹਰ ਨਾਗਰਿਕ ਦੀ ਰੱਖਿਆ ਕੀਤੀ ਹੈ।
























