ਆਸਟ੍ਰੇਲੀਅਨ ਫੈਡਰਲ ਸਰਕਾਰ ਨੇ ਨਵੰਬਰ ਤੋਂ ਆਸਟ੍ਰੇਲੀਅਨ ਨਾਗਰਿਕਾਂ, ਸਥਾਈ ਵਸਨੀਕਾਂ, ਨਿਊਜ਼ੀਲੈਂਡ ਨਾਗਰਿਕਾਂ ਅਤੇ ਉਨ੍ਹਾਂ ਦੇ ਯੋਗ ਮਾਪਿਆਂ ਲਈ, ਕੋਵਿਡ-19 ਟੀਕਿਆਂ ਦੀਆਂ ਦੋਨੋਂ ਖੁਰਾਕਾਂ ਲਵਾ ਚੁੱਕੇ ਹਨ, ਲਈ ਆਪਣੀਆਂ ਕੌਮਾਂਤਰੀ ਸਰਹੱਦਾਂ ਖੋਲ੍ਹਣ ਦਾ ਐਲਾਨ ਕੀਤਾ ਹੈ। ਆਜ਼ਾਦੀ ਦੇ ਰੋਡਮੈਪ ਵਿੱਚ ਪਿਛਲੇ 18 ਮਹੀਨਿਆਂ ਤੋਂ ਸਰਕਾਰ ਤੋਂ ਚੰਗੀ ਉਮੀਦ ਲਾਈ ਬੈਠੇ ਅਸਥਾਈ ਵੀਜ਼ਾਂ ਧਾਰਕਾਂ, ਵਰਕ ਵੀਜ਼ਾ ਧਾਰਕਾਂ, ਕੌਮਾਤਰੀ ਵਿਦਿਆਰਥੀਆਂ ਤੇ ਸੈਲਾਨੀਆਂ ਬਾਰੇ ਫਿਲਹਾਲ ਕੋਈ ਐਲਾਨ ਨਹੀਂ ਕੀਤਾ ਗਿਆ।
ਸਿਡਨੀ ਵਿੱਚ 1 ਨਵੰਬਰ ਨੂੰ ਨਾਗਰਿਕਾਂ, ਵਸਨੀਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਆਸਟਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਖੁੱਲ੍ਹਣ ਦੇ ਨਾਲ, ਸਰਕਾਰ ਵਧੇਰੇ ਯਾਤਰੀਆਂ ਨੂੰ ਦੇਸ਼ ਵਿੱਚ ਆਉਣ ਦੀ ਆਗਿਆ ਦੇਣ ਦੀ ਯੋਜਨਾ ‘ਤੇ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਵੀਰਵਾਰ ਨੂੰ ਦੱਸਿਆ, ਇਸ ਤੋਂ ਪਹਿਲਾਂ ਸਰਕਾਰ ਅੰਤਰਰਾਸ਼ਟਰੀ ਸੈਲਾਨੀਆਂ ਦਾ ਸਵਾਗਤ ਕਰੇ, ਸਰਕਾਰ ਵੇਖਣਾ ਚਾਹੁੰਦੀ ਹੈ ਕਿ ਸ਼ੁਰੂਆਤੀ ਸਰਹੱਦ ਦੁਬਾਰਾ ਖੋਲ੍ਹਣ ਦਾ ਤਰੀਕਾ ਕਿਵੇਂ ਚੱਲਦਾ ਹੈ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਦੱਸ ਦਈਏ ਕਿ ਦਸੰਬਰ ਮਹੀਨੇ ਕਵਾਂਟਦ ਏਅਰਲਾਇਨ ਦੇ ਨਾਲ-ਨਾਲ ਹੋਰ ਏਅਰਲਾਇਨਾਂ ਆਟ੍ਰੇਲੀਆ ਉਡਾਣਾਂ ਦੁਬਾਰਾ ਸ਼ੁਰੂ ਕਰਨਗੀਆਂ। ਵਾਪਸ ਆਉਣ ਵਾਲੇ ਨਾਗਰਿਕਾਂ ਨੂੰ ਘਰ ਵਿੱਚ 7 ਦਿਨ ਇਕਾਂਤਵਾਸ ਹੋਣਾ ਲਾਜ਼ਮੀ ਹੋਵੇਗਾ।