ਭਾਰਤ ਵੱਲੋਂ ਅਫਗਾਨਿਸਤਾਨ ‘ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਪੱਧਰ ਦੀ ਗੱਲਬਾਤ ਕਰਨ ਦੇ ਸਵਾਲ ‘ਤੇ ਪਾਕਿਸਤਾਨ ਦੇ ਐੱਨਐੱਸਏ ਮੋਈਦ ਯੂਸਫ ਨੇ ਕਿਹਾ ਹੈ ਕਿ ਉਹ ਇਸ ਗੱਲਬਾਤ ‘ਚ ਹਿੱਸਾ ਨਹੀਂ ਲੈਣਗੇ। ਇਕ ਪੱਤਰਕਾਰ ਵੱਲੋਂ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ, ”ਮੈਂ ਨਹੀਂ ਜਾਵਾਂਗਾ। ਵਿਗਾੜਨ ਵਾਲਾ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਸਕਦਾ।” ਮੋਇਦ ਯੂਸਫ ਦੀ ਇਸ ਵੀਡੀਓ ਨੂੰ ਪਾਕਿਸਤਾਨ ਸਰਕਾਰ ਦੇ ਡਿਜੀਟਲ ਮੀਡੀਆ ਵਿੰਗ ਦੇ ਜਨਰਲ ਮੈਨੇਜਰ ਇਮਰਾਨ ਗ਼ਜ਼ਾਲੀ ਨੇ ਟਵੀਟ ਕੀਤਾ ਹੈ।
ਖਬਰਾਂ ਹਨ ਕਿ ਭਾਰਤ ਦੇ NSA ਅਜੀਤ ਡੋਭਾਲ ਦੀ ਅਗਵਾਈ ‘ਚ 10-13 ਨਵੰਬਰ ਦਰਮਿਆਨ ਅਫਗਾਨਿਸਤਾਨ ਬਾਰੇ ਗੱਲਬਾਤ ਹੋਣ ਜਾ ਰਹੀ ਹੈ, ਜਿਸ ‘ਚ ਪਾਕਿਸਤਾਨ ਅਤੇ ਚੀਨ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਨੇ ਇਸ ਗੱਲਬਾਤ ਵਿੱਚ ਰੂਸ, ਈਰਾਨ, ਉਜ਼ਬੇਕਿਸਤਾਨ ਅਤੇ ਤਜ਼ਾਕਿਸਤਾਨ ਨੂੰ ਵੀ ਸੱਦਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: