ਭਾਰਤੀ ਮੂਲ ਦੀ ਸ਼੍ਰੀ ਸੈਣੀ ਨੇ ਮਿਸ ਵਰਲਡ ਅਮਰੀਕਾ 2021 ਦਾ ਖਿਤਾਬ ਜਿੱਤਿਆ। ਸ੍ਰੀ ਦੇ ਬਚਪਨ ਦੇ ਕਰੀਬ 4 ਸਾਲ ਅਬੋਹਰ ਬੀਤੇ ਹਨ ਜਿੱਥੇ ਉਸਦੇ ਨਾਨਕੇ ਹਨ। ਸ਼੍ਰੀ ਸੈਣੀ ਦਾ ਜਨਮ ਲੁਧਿਆਣਾ ਵਿਖੇ ਹੋਇਆ ਸੀ। ਸ੍ਰੀ ਸੈਣੀ ਪਹਿਲੀ ਭਾਰਤੀ ਹੈ। ਜਿਸ ਨੇ ਇਹ ਖ਼ਿਤਾਬ ਜਿੱਤਿਆ ਹੈ। ਸ੍ਰੀ ਸੈਣੀ ਦੀ ਇਸ ਉਪਲੱਬਧੀ ਤੇ ਉਸਦੇ ਨਾਨਕੇ ਘਰ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਦੇ ਨਾਨਾ ਨਾਨੀ ਬੇਹੱਦ ਖੁਸ਼ ਹੈ।
ਸ੍ਰੀ ਸੈਣੀ ਦੇ ਨਾਨੇ ਵਿਜੈ ਲਕਸ਼ਮੀ ਸਚਦੇਵਾ ਅਤੇ ਨਾਨਾ ਤਿਲਕ ਰਾਜ ਸਚਦੇਵਾ ਨੇ ਦੱਸਿਆ ਕਿ ਛੋਟੇ ਹੁੰਦੇ ਸ੍ਰੀ ਕਾਫ਼ੀ ਨਟਖਟ ਸੀ। ਸ੍ਰੀ ਸੈਣੀ ਨੂੰ ਪਿਆਰ ਦੇ ਨਾਲ ‘ ਚਿੜੀਆ ਵੀ ਬੁਲਾਇਆ ਜਾਂਦਾ ਸੀ। ਸ੍ਰੀ ਦੇ ਨਾਨੇ ਨੇ ਦੱਸਿਆ ਕਿ ਕਰੀਬ ਪੰਜ ਸਾਲ ਤੱਕ ਸ੍ਰੀ ਉਨ੍ਹਾਂ ਦੇ ਕੋਲ ਅਬੋਹਰ ਵਿਖੇ ਰਹੀ ਅਤੇ ਪਹਿਲਾਂ ਤੋਂ ਹੀ ਉਸ ਦਾ ਸੁਭਾਅ ਬੇਹੱਦ ਨਰਮ ਅਤੇ ਲੋਕਾਂ ਦੀ ਮਦਦ ਕਰਨ ਵਾਲਾ ਸੀ, ਆਪਣੇ ਖਿਡੌਣੇ ਦੂਸਰੇ ਬੱਚਿਆਂ ਨੂੰ ਦੇ ਕੇ ਉਸ ਨੂੰ ਖੁਸ਼ੀ ਮਹਿਸੂਸ ਹੁੰਦੀ ਸੀ।
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਉਨ੍ਹਾਂ ਕਿਹਾ ਕਿ ਭਾਰਤ ਦੇ ਵਿੱਚੋਂ ਜਾ ਕੇ ਅਮਰੀਕਾ ਦੇ ਵਿੱਚ ਆਪਣੇ ਆਪ ਨੂੰ ਇਸ ਪੱਧਰ ਤਕ ਲਿਆਉਣਾ ਕੋਈ ਛੋਟੀ ਗੱਲ ਨਹੀਂ ਹੈ ।ਉਨ੍ਹਾਂ ਕਿਹਾ ਕਿ ਜੋ ਖੁਸ਼ੀ ਅੱਜ ਉਨ੍ਹਾਂ ਨੂੰ ਮਿਲੀ ਹੈ ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।