100yearold carrier pigeon message: ਇਹ ਕਾਰੋਬਾਰ ਹੋਵੇ, ਵਪਾਰ ਦਾ ਖੇਤਰ ਜਾਂ ਜ਼ਿੰਦਗੀ ਦਾ ਨਿੱਜੀ ਪਹਿਲੂ, ਹਰ ਕੋਈ ਡਾਕ ਦੀ ਉਡੀਕ ਕਰਦਾ ਹੈ। ਮੇਲ ਜਾਂ ਸੰਦੇਸ਼ ਭੇਜਣ ਦੇ ਢੰਗ ਭਾਵੇਂ ਸਮੇਂ ਦੇ ਨਾਲ ਬਦਲ ਗਏ ਹਨ। ਕਬੂਤਰਾਂ ਨਾਲ ਸ਼ੁਰੂ ਹੋਈ ਡਾਕ ਦੀ ਇਹ ਯਾਤਰਾ ਅੱਜ ਈ-ਮੇਲ ‘ਤੇ ਪਹੁੰਚ ਗਈ ਹੈ। ਆਧੁਨਿਕ ਸੰਚਾਰ ਦੇ ਢੰਗਾਂ ਦੇ ਬਾਵਜੂਦ, ਭਾਰਤੀ ਡਾਕ ਵਿਭਾਗ ਦੀ ਮਹੱਤਤਾ ਘੱਟ ਨਹੀਂ ਹੋਈ ਹੈ ਅਤੇ ਅੱਜ ਵੀ ਲੋਕ ਰਵਾਇਤੀ ਡਾਕ ਪ੍ਰਣਾਲੀ ਦੀ ਵਰਤੋਂ ਕਰ ਰਹੇ ਹਨ। ਜਦੋਂ ਡਾਕ ਦੀਆਂ ਆਧੁਨਿਕ ਸਾਧਨ ਸਹੂਲਤਾਂ ਨਹੀਂ ਸਨ, ਓਦੋਂ ਸਿਰਫ ਕਬੂਤਰ ਦੂਤ ਵਜੋਂ ਸੇਵਾ ਕਰਦੇ ਸਨ। ਚਿੱਠੀ ਨੂੰ ਕਬੂਤਰ ਰਾਹੀਂ ਪਹੁੰਚਾਉਣ ਲਈ, ਉਸ ਨੂੰ ਇੱਕ ਛੋਟੀ ਜਿਹੀ ਟਿਊਬ ‘ਚ ਰੱਖ ਕੇ ਕਬੂਤਰ ਦੇ ਪੈਰਾਂ ਵਿੱਚ ਬੰਨ੍ਹਿਆ ਜਾਂਦਾ ਸੀ ਅਤੇ ਫਿਰ ਉਸ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਜਾਂਦੇ ਸੀ। ਕੋਈ ਫ਼ਰਕ ਨਹੀਂ ਪੈਂਦਾ ਸੀ ਕਿ ਇਹ ਰਸਤਾ ਕਿੰਨਾ ਲੰਬਾ ਹੈ, ਕਿਉਂਕ ਕਬੂਤਰ ਕਦੇ ਵੀ ਨਹੀਂ ਭਟਕਦੇ ਸੀ। ਦੂਜੇ ਵਿਸ਼ਵ ਯੁੱਧ ਵਿੱਚ ਫੌਜਾਂ ਦੁਆਰਾ ਸਿਰਫ ਕਬੂਤਰਾਂ ਰਾਹੀਂ ਹੀ ਆਪਣੇ ਗੁਪਤ ਸੰਦੇਸ਼ ਕੰਟਰੋਲ ਰੂਮ ਵਿੱਚ ਭੇਜੇ ਜਾਂਦੇ ਸੀ।
ਪਰ ਹੁਣ ਇੱਕ ਖ਼ਬਰ ਫਰਾਂਸ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਜੋੜੇ ਨੂੰ ਇੱਕ ਛੋਟਾ ਕੈਪਸੂਲ ਮਿਲਿਆ ਹੈ ਜਿਸ ਵਿੱਚ ਸੁਨੇਹਾ ਦਿੱਤਾ ਗਿਆ ਸੀ, ਜਿਸ ਨੂੰ ਇੱਕ ਪਰੂਸੀ ਸੈਨਿਕ ਦੁਆਰਾ ਲੱਗਭਗ 100 ਸਾਲ ਪਹਿਲਾਂ ਇੱਕ ਮੈਸੇਂਜਰ ਕਬੂਤਰ ਦੁਆਰਾ ਭੇਜਿਆ ਗਿਆ ਸੀ। ਇਂਜਰਸਾਈਮ ਦੇ ਉਸ ਸਿਪਾਹੀ ਦੁਆਰਾ ਜਰਮਨੀ ਦੇ ਵਿੱਚ ਲਿਖੇ ਗਏ ਸੰਦੇਸ਼ ‘ਤੇ ਲਿਖੀ ਗਈ ਤਰੀਕ 16 ਜੁਲਾਈ 1910 ਜਾਂ 1916 ਹੈ। ਇਸ ਸੰਦੇਸ਼ ਦੇ ਮਿਲਣ ਤੋਂ ਬਾਅਦ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਇਸ ਸੰਦੇਸ਼ ਨੂੰ ਹਮੇਸ਼ਾ ਲਈ ਇੱਕ ਅਜਾਇਬ ਘਰ ਵਿੱਚ ਪ੍ਰਦਰਸ਼ਨੀ ਦੇ ਲਈ ਰੱਖਿਆ ਜਾਵੇਗਾ।