AIMIM twitter account: ਰਾਜਨੀਤਿਕ ਪਾਰਟੀ ਆਲ ਇੰਡੀਆ ਮਜਲਿਸ-ਏ-ਇਤਹਾਦੁਲ-ਮੁਸਲਿਮਿਨ (ਏਆਈਐਮਆਈਐਮ) ਦਾ ਅਧਿਕਾਰਤ ਟਵਿੱਟਰ ਅਕਾਊਂਟ ਐਤਵਾਰ ਨੂੰ ਹੈਕ ਹੋ ਗਿਆ। ਹੈਕਰਸ ਨੇ ਅਕਾਉਂਟ ਦਾ ਨਾਮ ਬਦਲ ਕੇ Elon Musk ਕਰ ਦਿੱਤਾ। ਹਾਲਾਂਕਿ, ਇਹ ਹੈਕ ਤੋਂ ਕੁਝ ਘੰਟਿਆਂ ਬਾਅਦ ਬਹਾਲ ਹੋ ਗਿਆ ਸੀ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਹੈਦਰਾਬਾਦ ਵਿੱਚ ਦਿੱਤੀ।
ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ ਐਤਵਾਰ ਦੁਪਹਿਰ ਨੂੰ ਹੈਕ ਕੀਤੇ ਗਏ ਏਆਈਐਮਆਈਐਮ ਦਾ ਟਵਿੱਟਰ ਅਕਾਊਂਟ ਮੁੜ ਬਹਾਲ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ ਟਵਿੱਟਰ ਅਕਾਉਂਟ ਨੂੰ 9 ਦਿਨ ਪਹਿਲਾਂ ਇਸੇ ਤਰ੍ਹਾਂ ਹੈਕ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿਚ ਮੁੜ ਬਹਾਲ ਕਰ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਐਤਵਾਰ ਨੂੰ ਦੁਪਹਿਰ 1 ਵਜੇ ਦੁਬਾਰਾ ਖਾਤਾ ਹੈਕ ਕਰ ਦਿੱਤਾ ਗਿਆ। ਹੈਕਰਾਂ ਨੇ ਏਆਈਐਮਆਈਐਮ ਨੂੰ ‘ਐਲਨ ਮਸਕ’ ਨਾਲ ਤਬਦੀਲ ਕਰ ਦਿੱਤਾ ਅਤੇ ਟੇਸਲਾ ਦੇ ਸੀਈਓ ਐਲਨ ਮਸਕ ਦੀ ਤਸਵੀਰ ਲਗਾਈ।
ਪਾਰਟੀ ਦੇ ਇਕ ਬੁਲਾਰੇ ਨੇ ਕਿਹਾ, “ਨੌਂ ਦਿਨ ਪਹਿਲਾਂ ਵੀ ਏਆਈਐਮਆਈਐਮ ਦਾ ਅਧਿਕਾਰਤ ਟਵਿੱਟਰ ਅਕਾਊਂਟ ਹੈਕ ਕਰ ਦਿੱਤਾ ਗਿਆ ਸੀ, ਜਿਸ ਨੂੰ ਬਾਅਦ ਵਿਚ ਅਸੀਂ ਟਵਿੱਟਰ ਨਾਲ ਗੱਲ ਕਰਕੇ ਮੁੜ ਬਹਾਲ ਕਰ ਦਿੱਤਾ। ਹੁਣ ਇਕ ਵਾਰ ਫਿਰ ਅਕਾਉਂਟ ਹੈਕ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸੋਮਵਾਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇਗੀ।