ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬੁੱਧਰਾਰ ਰਾਤ 9.30 ਵਜੇ ਟ੍ਰੇਨ ਹਾਈਜੈਕ ਖਤਮ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ 33 ਬਲੂਚ ਲੜਾਕਿਆਂ ਨੂੰ ਮਾਰ ਡਿਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਸਾਰੇ ਬੰਧਕਾਂ ਨੂੰ ਰਿਹਾਅ ਕਰਾ ਲਿਆ ਗਿਆ ਹੈ। ਰਿਪੋਰਟ ਮੁਤਾਬਕ ਟ੍ਰੇਨ ਵਿਚ ਯਾਤਰਾ ਕਰ ਰਹੇ 27 ਆਫ ਡਿਊਟੀ ਪਾਕਿਸਤਾਨੀ ਸੈਨਿਕ ਮਾਰੇ ਗਏ ਹਨ ਜਦੋਂ ਕਿ 1 ਸੈਨਿਕ ਰੈਸਕਿਊ ਆਪ੍ਰੇਸ਼ਨ ਦੌਰਾਨ ਮਾਰਿਆ ਗਿਆ। ਟ੍ਰੇਨ ਹਾਈਜੈਕ ਕਰਨ ਵਾਲੀ ਬਲੂਚ ਲਿਬਰੇਸ਼ਨ ਆਰਮੀ ਦਾ ਦਾਅਵਾ ਹੈ ਕਿ ਉਸ ਨੇ ਦੋ ਦਿਨ ਵਿਚ 100 ਤੋਂ ਵੱਧ ਪਾਕਿਸਤਾਨੀ ਸੈਨਿਕਾਂ ਨੂੰ ਢੇਰ ਕੀਤਾ ਹੈ।
ਦੱਸ ਦੇਈਏ ਕਿ ਬਲੂਚ ਆਰਮੀ ਨੇ ਮੰਗਲਵਾਰ ਦੁਪਹਿਰ 1 ਵਜੇ ਜਾਫਰ ਐਕਸਪ੍ਰੈਸ ਦੇ 450 ਯਾਤਰੀਆਂ ਨੂੰ ਬੰਧਕ ਬਣਾਇਆ ਸੀ। ਇਨ੍ਹਾਂ ਨੂੰ ਛੁਡਾਉਣ ਦਾ ਆਪ੍ਰੇਸ਼ਨ ਲਗਭਗ 36 ਘੰਟੇ ਚੱਲਿਆ। ਪਾਕਿਸਤਾਨੀ ਆਰਮੀ ਅਫਸਰ ਨੇ ਦੱਸਿਆ ਕਿ 346 ਬੰਧਕਾਂ ਨੂੰ ਛੁਡਾ ਲਿਆ ਗਿਆ ਹੈ।
BLA ਨੇ ਜੇਲ੍ਹ ਵਿਚ ਬੰਦ ਬਲੂਚ ਵਰਕਰਾਂ, ਰਾਜਨੀਤਕ ਕੈਦੀਆਂ, ਗਾਇਬ ਲੋਕਾਂ, ਲੜਾਕਿਆਂ ਤੇ ਵੱਖਵਾਦੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ। ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ ਦਿੱਤਾ। ਹਮਲੇ ਦੇ ਕੁਝ ਘੰਟੇ ਬਾਅਦ ਹੀ ਪਾਕਿਸਤਾਨੀ ਫੌਜ ਨੇ ਯਾਤਰੀਆਂ ਦੀ ਰਿਹਾਈ ਲਈ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ। ਲੜਾਕਿਆਂ ‘ਤੇ ਡ੍ਰੋਨ ਤੇ ਹੈਲੀਕਾਪਟਰ ਨਾਲ ਹਮਲਾ ਕੀਤਾ। ਪਾਕਿਸਤਾਨ ਦੇ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਅਸੀਂ ਅਜਿਹੇ ਲੋਕਾਂ ਨਾਲ ਸਮਝੌਤਾ ਨਹੀਂ ਕਰਾਂਗੇ ਜਿਨ੍ਹਾਂ ਨੇ ਬੇਕਸੂਰ ਯਾਤਰੀਆਂ ‘ਤੇ ਫਾਇਰਿੰਗ ਕੀਤੀ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ, ਬਜਟ ਸੈਸ਼ਨ ਦੀਆਂ ਤਾਰੀਕਾਂ ਦਾ ਵੀ ਹੋ ਸਕਦੈ ਐਲਾਨ
ਪਾਕਿਸਤਾਨੀ ਸੈਨਾ ਨੇ ਬੁੱਧਵਾਰ ਸਵੇਰੇ 150 ਬੰਧਕਾਂ ਨੂੰ ਛੁਡਾਉਣ ਦੀ ਗੱਲ ਕਹੀ, ਸ਼ਾਮ ਹੋਣ ਤੱਕ 190 ਬੰਧਕਾਂ ਨੂੰ ਰਿਹਾਅ ਕਰਾ ਲਿਆ ਗਿਆ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਮਾਰੇ ਗਏ ਲੋਕਾਂ ਲਈ ਹਮਦਰਦੀ ਜ਼ਾਹਿਰ ਕੀਤੀ। ਪਾਕਿਸਤਾਨੀ ਸੈਨਾ ਨੇ ਦਾਅਵਾਕੀਤਾ ਕਿ 33 ਬਲੂਚ ਲੜਾਕੇ ਮਾਰੇ ਗਏਹਨ ਤੇ ਸਾਰੇ ਬੰਧਕਾਂ ਨੂੰ ਰਿਹਾਅ ਕਰਾ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
