america india brazil corona updates: ਕੋਰੋਨਾ ਵਾਇਰਸ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਅਜੇ ਵੀ ਕਾਇਮ ਹੈ। ਦੁਨੀਆਂ ਦੇ ਤਿੰਨ ਦੇਸ਼ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਭਾਰਤ ਵਿੱਚ ਕੋਰੋਨਾ ਕੇਸਾਂ ਅਤੇ ਮੌਤਾਂ ਦੀ ਗਿਣਤੀ ਰਿਕਾਰਡ ਦੇ ਪੱਧਰ ਤੇ ਵੱਧ ਰਹੀ ਹੈ। ਪਿੱਛਲੇ 24 ਘੰਟਿਆਂ ਵਿੱਚ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਵਿੱਚ ਕ੍ਰਮਵਾਰ 46600, 97654 ਅਤੇ 44215 ਨਵੇਂ ਕੇਸ ਦਰਜ ਕੀਤੇ ਗਏ ਹਨ, ਜਦਕਿ ਕ੍ਰਮਵਾਰ 1094, 1202 ਅਤੇ 899 ਮੌਤਾਂ ਹੋਈਆਂ ਹਨ। ਹਰ ਰੋਜ਼ ਭਾਰਤ ਵਿੱਚ ਸਭ ਤੋਂ ਵੱਧ ਕੋਰੋਨਾ ਕੇਸ ਆ ਰਹੇ ਹਨ ਅਤੇ ਮੌਤ ਦੀ ਗਿਣਤੀ ਵੀ ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ। ਇਹ ਡਾਟਾ ਵਰਲਡ ਮੀਟਰ, ਕੋਰੋਨਾ ਇਨਫੈਕਸ਼ਨ ਦੀ ਨਿਗਰਾਨੀ ਕਰਨ ਵਾਲੀ ਇੱਕ ਵੈਬਸਾਈਟ ਤੋਂ ਲਿਆ ਗਿਆ ਹੈ। ਵਰਲਡ ਮੀਟਰ ਅਨੁਸਾਰ ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 12 ਸਤੰਬਰ ਨੂੰ ਸਵੇਰੇ ਤੱਕ 66 ਲੱਖ 36 ਹਜ਼ਾਰ ਹੋ ਗਈ, ਜਿਸ ਵਿੱਚੋਂ 1 ਲੱਖ 97 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿੱਚ 46 ਲੱਖ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ ਅਤੇ ਇਨ੍ਹਾਂ ਵਿੱਚੋਂ 77 ਹਜ਼ਾਰ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਬ੍ਰਾਜ਼ੀਲ ਵਿੱਚ ਸੰਕਰਮਣ ਦੀ ਕੁੱਲ ਸੰਖਿਆ 42 ਲੱਖ 83 ਹਜ਼ਾਰ ਤੋਂ ਪਾਰ ਹੋ ਗਈ ਹੈ, ਇੱਥੇ ਇੱਕ ਲੱਖ 30 ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ। ਬ੍ਰਾਜ਼ੀਲ ਵਿੱਚ ਮੌਤ ਦੀ ਦਰ ਸਭ ਤੋਂ ਵੱਧ ਹੈ।
ਅਮਰੀਕਾ ਵਿੱਚ ਹੁਣ ਤੱਕ 39 ਲੱਖ 17 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਇੱਥੇ 25 ਲੱਖ 20 ਹਜ਼ਾਰ ਐਕਟਿਵ ਕੇਸ ਹਨ ਅਰਥਾਤ ਇਹ ਲੋਕ ਅਜੇ ਵੀ ਵਾਇਰਸ ਨਾਲ ਸੰਕਰਮਿਤ ਹਨ। ਭਾਰਤ ਵਿੱਚ ਰਿਕਵਰੀ ਦੀ ਦਰ 80ਫ਼ੀਸਦੀ ਹੈ, ਭਾਵ ਪੀੜਤਾਂ ਵਿੱਚੋਂ ਕੁੱਲ 36 ਲੱਖ ਲੋਕ ਠੀਕ ਹੋ ਚੁੱਕੇ ਹਨ। 9 ਲੱਖ 58 ਹਜ਼ਾਰ ਤੋਂ ਵੱਧ ਐਕਟਿਵ ਕੇਸ ਹਨ, ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ, ਦੁਨੀਆ ਦੇ ਤੀਜੇ ਸਭ ਤੋਂ ਪ੍ਰਭਾਵਿਤ ਦੇਸ਼ ਬ੍ਰਾਜ਼ੀਲ ‘ਚ ਸਰਗਰਮ ਕੇਸ 6.22 ਲੱਖ ਹਨ ਅਤੇ ਠੀਕ ਹੋਏ ਹੋਏ ਲੋਕਾਂ ਦੀ ਗਿਣਤੀ 35.30 ਲੱਖ ਤੋਂ ਜ਼ਿਆਦਾ ਹੈ। ਵਰਲਡਮੀਟਰ ਦੇ ਅਨੁਸਾਰ, ਵਿਸ਼ਵ ਭਰ ਵਿੱਚ ਹੁਣ ਤੱਕ 2 ਕਰੋੜ 86 ਲੱਖ ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ਵਿੱਚੋਂ 9 ਲੱਖ 18 ਹਜ਼ਾਰ 973 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ, ਜਦਕਿ 2 ਕਰੋੜ 5 ਲੱਖ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਪੂਰੀ ਦੁਨੀਆਂ ਵਿੱਚ 71 ਲੱਖ ਤੋਂ ਵੱਧ ਐਕਟਿਵ ਕੇਸ ਹਨ।