ਮੰਗਲਵਾਰ ਦੇਰ ਰਾਤ ਪੈਂਟਾਗਨ, ਜਿਸ ਨੂੰ ਅਮਰੀਕਾ ਦਾ ਸੁਰੱਖਿਆ ਹੈਡਕੁਆਰਟਰ ਕਿਹਾ ਜਾਂਦਾ ਹੈ, ਦੇ ਨੇੜੇ ਮੈਟਰੋ ਬੱਸ ਪਲੇਟਫਾਰਮ ‘ਤੇ ਅੰਨ੍ਹੇਵਾਹ ਗੋਲੀਬਾਰੀ ਹੋਈ ਹੈ। ਇਸ ਦੌਰਾਨ ਪੈਂਟਾਗਨ ਪੁਲਿਸ ਅਧਿਕਾਰੀ ਦੀ ਵੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਾਲਾਂਕਿ, ਪੁਲਿਸ ਨੇ ਹਮਲਾਵਰ ਨੂੰ ਵੀ ਮਾਰ ਦਿੱਤਾ ਹੈ।
ਗੋਲੀਬਾਰੀ ਦੀ ਘਟਨਾ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਫਿਲਹਾਲ ਪੈਂਟਾਗਨ ਨੇ ਇਹ ਨਹੀਂ ਦੱਸਿਆ ਕਿ ਅੰਨ੍ਹੇਵਾਹ ਗੋਲੀਬਾਰੀ ਅਤੇ ਪੁਲਿਸ ਮੁਲਾਜ਼ਮ ਦੀ ਹੱਤਿਆ ਦੇ ਵਿੱਚ ਕੀ ਸੰਬੰਧ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਤਾਲਾਬੰਦੀ ਲਗਾਈ ਗਈ ਸੀ ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਪੈਂਟਾਗਨ ਫੋਰਸ ਪ੍ਰੋਟੈਕਸ਼ਨ ਏਜੰਸੀ ਦੇ ਮੁਖੀ ਵੁਡਰੋ ਨੇ ਕਿਹਾ, ” ਸਵੇਰੇ 10.37 ਵਜੇ ਮੈਟਰੋ ਬੱਸ ਪਲੇਟਫਾਰਮ ‘ਤੇ ਇੱਕ ਪੁਲਿਸ ਅਧਿਕਾਰੀ ‘ਤੇ ਹਮਲਾ ਕੀਤਾ ਗਿਆ। ਗੋਲੀਬਾਰੀ ਹੋਈ ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ। ਹੁਣ ਸਾਰਾ ਖੇਤਰ ਸੁਰੱਖਿਅਤ ਕਰ ਦਿੱਤਾ ਗਿਆ ਹੈ। ਐਫਬੀਆਈ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।”
ਇਹ ਵੀ ਪੜ੍ਹੋ : Tokyo Olympics : ਮਹਿਲਾ ਹਾਕੀ ‘ਚ ਵੀ ਟੁੱਟਿਆ ਗੋਲਡ ਦਾ ਸੁਪਨਾ, ਹੁਣ Bronze ਮੈਡਲ ਲਈ ਲੜਨਗੀਆਂ ਦੇਸ਼ ਦੀਆ ਧੀਆਂ
ਪੈਂਟਾਗਨ ਤੋਂ ਥੋੜ੍ਹੀ ਦੂਰੀ ‘ਤੇ ਵ੍ਹਾਈਟ ਹਾਊਸ ਹੈ ਜਿੱਥੇ ਅਮਰੀਕੀ ਰਾਸ਼ਟਰਪਤੀ ਰਹਿੰਦੇ ਹਨ। ਗੋਲੀਬਾਰੀ ਦੇ ਸਮੇਂ ਰਾਸ਼ਟਰਪਤੀ ਜੋ ਬਿਡੇਨ ਵ੍ਹਾਈਟ ਹਾਊਸ ਵਿਖੇ ਰੱਖਿਆ ਸਕੱਤਰ Lloyd Austin ਅਤੇ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲਿ ਨਾਲ ਮੁਲਾਕਾਤ ਕਰ ਰਹੇ ਸਨ। ਘਟਨਾ ਵਾਲੀ ਥਾਂ ਪੈਂਟਾਗਨ ਦਾ ਮੁੱਖ ਪ੍ਰਵੇਸ਼ ਦੁਆਰ ਹੈ, ਜਿੱਥੋਂ ਹਰ ਰੋਜ਼ ਹਜ਼ਾਰਾਂ ਲੋਕ ਆਉਂਦੇ ਜਾਂਦੇ ਹਨ। ਇਸ ਤੋਂ ਬਾਅਦ ਫਿਰ ਸਵੇਰੇ ਕਰੀਬ 9 ਵਜੇ ਇੱਕ ਆਦਮੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਹ ਵੀ ਦੇਖੋ : ਜਿਥੇ ਡਾਕਟਰ ਦੇ ਜਾਂਦੇ ਐ ਜਵਾਬ, ਓਥੇ ਗੁਰੂ ਸਾਹਿਬ ਦਾ ਇਹ ਜੋੜਾ ਸਾਹਿਬ ਦਿਖਾਉਂਦਾ ਕਰਾਮਾਤ