ਬ੍ਰਿਟੇਨ ਦੇ ਵੇਸਟ ਮਿਡਲੈਂਡਸ ਵਿਚ ਭਾਰਤ ਦੀ ਇਕ ਬਜ਼ੁਰਗ ਸਿੱਖ ਮਹਿਲਾ ਲੰਬੇ ਸਮੇਂ ਤੋਂ ਦੇਸ਼ ਨਿਕਾਲੇ ਦੀ ਧਮਕੀ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਨੂੰ ਆਪਣੇ ਭਾਈਚਾਰੇ ਅੰਦਰ ਕਾਫੀ ਸਮਰਥਨ ਮਿਲ ਰਿਹਾ ਹੈ ਜਿਸ ਨੇ ਦੇਸ਼ ਵਿਚ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹੁਣ ਉਸ ਦੇ ਭਾਈਚਾਰੇ ਦੇ ਹਜ਼ਾਰਾਂ ਲੋਕ ਉਸ ਖਿਲਾਫ ਲੜਾਈ ਲੜ ਰਹੇ ਹਨ।
ਜੁਲਾਈ 2020 ਵਿਚ ‘ਚੇਂਜ ਡਾਟ ਓਆਰਜੀ’ ‘ਤੇ ਇਕ ਪਟੀਸ਼ਨ ਸ਼ੁਰੂ ਕੀਤੀ ਗਈ ਸੀ। ਇਸ ਪਟੀਸ਼ਨ ‘ਤੇ 65 ਹਜ਼ਾਰ ਤੋਂ ਵੱਧ ਲੋਕ ਹਸਤਾਖਰ ਕਰ ਚੁੱਕੇ ਹਨ। ਪਟੀਸ਼ਨ ਵਿਚ ਦੱਸਿਆ ਗਿਆ ਸੀ ਕਿ ਗੁਰਮੀਤ ਕੌਰ (78 ਸਾਲਾ) 2009 ਵਿਚ ਬ੍ਰਿਟੇਨ ਆਈ ਸੀ। ਇਨ੍ਹੀਂ ਦਿਨੀਂ ਸਥਾਨਕ ਸਿੱਖ ਭਾਈਚਾਰਾ ਵਿਧਵਾ ਮਹਿਲਾ ਨਾਲ ਰੈਲੀਆਂ ਕਰ ਰਿਹਾ ਹੈ। ਇਸ ਲਈ ਸੋਸ਼ਲ ਮੀਡੀਆ ‘ਤੇ ‘ਵੀ ਆਲ ਆਰ ਗੁਰਮੀਤ’ ਵੀ ਟ੍ਰੈਂਡ ਕਰ ਰਿਹਾ ਹੈ।
ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਗੁਰਮੀਤ ਕੌਰ ਦਾ ਬ੍ਰਿਟੇਨ ਵਿਚ ਕੋਈ ਪਰਿਵਾਰ ਨਹੀਂ ਹੈ। ਪੰਜਾਬ ਪਰਤਣ ‘ਤੇ ਇਥੇ ਵੀ ਉਨ੍ਹਾਂ ਦਾ ਕੋਈ ਪਰਿਵਾਰ ਨਹੀਂ ਹੈ। ਇਸ ਲਈ ਸਮੇਥਵਿਕ ਦੇ ਸਥਾਨਕ ਸਿੱਖ ਭਾਈਚਾਰੇ ਨੇ ਉਨ੍ਹਾਂ ਨੂੰ ਗੋਦ ਲਿਆ ਹੈ। ਗੁਰਮੀਤ ਨੇ ਇਥੇ ਰਹਿਣ ਲਈ ਅਰਜ਼ੀ ਦਿੱਤੀ ਸੀ ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਗੁਰਮੀਤ ਕੌਰ ਕੁਝ ਵੀ ਨਹੀਂ ਹੈ ਪਰ ਉਹ ਇਕ ਦਿਆਲੂ ਮਹਿਲਾ ਹੈ। ਉਹ ਹਮੇਸ਼ਾ ਚੰਗਾ ਕੰਮ ਕਰਦੀ ਹੈ, ਜੋ ਉਹ ਕਰ ਸਕਦੀ ਹੈ। ਉਨ੍ਹਾਂ ਦੇ ਜ਼ਿਆਦਾਤਰ ਦਿਨ ਸਥਾਨਕ ਗੁਰਦੁਆਰੇ ਵਿਚ ਸਵੈ-ਸੇਵਾ ਕਰਦੇ ਹੋਏ ਬੀਤਦੇ ਹਨ।
ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਗੁਰਮੀਤ ਕੌਰ ਅਜੇ ਵੀ ਪੰਜਾਬ ਵਿਚ ਆਪਣੇ ਪਿੰਡ ਦੇ ਲੋਕਾਂ ਦੇ ਸੰਪਰਕ ਵਿਚ ਹੈ ਅਤੇ ਉਹ ਇਥੋਂ ਫਿਰ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਨ ਵਿਚ ਸਮਰੱਥ ਹੋਵੇਗਾ। ‘ਚੇਂਜ ਡਾਟ ਓਆਰਜੀ’ ‘ਤੇ ਪਟੀਸ਼ਨ ਨੂੰ ਬ੍ਰਸ਼ਸਟ੍ਰੋਕ ਕਮਿਊਨਿਟੀ ਪ੍ਰਾਜੈਕਟ ਦੇ ਇਮੀਗ੍ਰੇਸ਼ਨ ਐਡਵਾਇਜਰ ਸਲਮਾਨ ਮਿਰਜਾ ਨੇ ਸ਼ੁਰੂ ਕੀਤਾ ਸੀ। ਉਹ ਕਹਿੰਦੇ ਹਨ ਕਿ ਗੁਰਮੀਤ ਲਈ ਦੇਸ਼ ਨਿਕਾਲਾ ਇਕ ਸਜ਼ਾ ਦੀ ਤਰ੍ਹਾਂ ਹੈ। ਪੰਜਾਬ ਦੇ ਪਿੰਡ ਵਿਚ ਉਨ੍ਹਾਂ ਦਾ ਘਰ ਬੁਰੀ ਹਾਲਤ ਵਿਚ ਹੈ ਜਿਸ ‘ਤੇ ਕੋਈ ਛੱਤ ਵੀ ਨਹੀਂ ਹੈ। ਉਨ੍ਹਾਂ ਨੂੰ ਉਸ ਪਿੰਡ ਵਿਚ ਜੀਵਨ ਬਿਤਾਉਣ ਤੇ ਭੋਜਨ ਤੇ ਹੋਰ ਸਾਧਨ ਲੱਭਣੇ ਪੈਣਗੇ ਜਿਥੇ ਉਹ ਪਿਛਲੇ 11 ਸਾਲਾਂ ਤੋਂ ਨਹੀਂ ਗਈ ਹੈ।
ਇਹ ਵੀ ਪੜ੍ਹੋ : ਭਲਕੇ ਗੁਰਪੁਰਬ ਮੌਕੇ ‘ਆਪ’ ਸਰਕਾਰ ਵੱਲੋਂ ਸ਼ੁਰੂ ਕੀਤੀ ਜਾਵੇਗੀ ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ
ਗੁਰਮੀਤ ਕੌਰ ਪਹਿਲੀ ਵਾਰ 2009 ਵਿਚ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਬ੍ਰਿਟੇਨ ਆਈ ਸੀ ਤੇ ਸ਼ੁਰੂਆਤ ਵਿਚ ਆਪਣੇ ਪੁੱਤਰ ਨਾਲ ਰਹਿ ਰਹੀ ਸੀ। ਬਾਅਦ ਵਿਚ ਉਹ ਪਰਿਵਾਰ ਤੋਂ ਵੱਖ ਹੋ ਗਈ। ਉਦੋਂ ਤੋਂ ਉਹ ਇਥੇ ਅਜਨਬੀ ਲੋਕਾਂ ਦੀ ਦਇਆ ਦੇ ਭਰੋਸੇ ਜੀਵਨ ਬਿਤਾ ਰਹੀ ਹੈ। ਉਨ੍ਹਾਂ ਨੂੰ ਆਪਣੇ ਸਿੱਖ ਭਾਈਚਾਰੇ ਤੋਂ ਵੱਡੇ ਪੈਮਾਨੇ ‘ਤੇ ਸਮਰਥਨ ਮਿਲ ਰਿਹਾ ਹੈ। ਉਹ ਗੁਰਦੁਆਰੇ ਵਿਚ ਸਵੈ-ਸੇਵਾ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –