apple in china: ਲੋਕਾਂ ਦੀ ਪਸੰਦੀਦਾ ਕੰਪਨੀ ਐਪਲ ਨੇ ਚੀਨ ਨੂੰ ਝਟਕਾ ਦਿੱਤਾ ਹੈ। ਜਾਣਕਾਰੀ ਅਨੁਸਾਰ ਐਪਲ ਨੇ ਚਾਈਨੀਜ਼ ਐਪ ਸਟੋਰ ਤੋਂ 29,800 ਐਪ ਹਟਾ ਦਿੱਤੀਆਂ ਹਨ। ਜਿਹਨਾਂ ‘ਚ ਖਾਸ ਤੌਰ ‘ਤੇ ਹਜ਼ਾਰਾਂ ਵੀਡੀਓ ਗੇਮ ਸ਼ਾਮਲ ਹਨ। ਇਹ ਕਾਰਵਾਈ ਕਰਨ ਮਗਰ ਚੀਨੀ ਮੋਬਾਈਲ ਗੇਮਿੰਗ ਕਾਨੂੰਨ ਨੂੰ ਪੂਰਾ ਕਰਨ ‘ਚ ਅਸਮਰਥਾ ਇਸਦਾ ਕਾਰਨ ਦੱਸਿਆ ਗਿਆ। ਦੱਸ ਦੇਈਏ ਕਿ ਚੀਨ ਨੇ ਸਾਲ 2016 ‘ਚ ਇਸ ਕਾਨੂੰਨ ਨੂੰ ਪੇਸ਼ ਕੀਤਾ ਸੀ।
ਰਿਪੋਰਟ ਅਨੁਸਾਰ ਐਪਲ ਥ੍ਰਡ ਪਾਰਟੀ ਦੇ ਐਪਸ ਲਈ ਨਵੇਂ ਸਕੇਲ ਦੀ ਵਰਤੋਂ ਕਰਦੀ ਹੈ ਪਰ ਚੀਨ ‘ਚ ਇਸ ਲਈ ਸੈਂਸਰਸ਼ਿਪ ਏਜੰਸੀ ਤੋਂ ਲਾਇਸੈਂਸ ਲੈਣ ਦੀ ਲਾਜ਼ਮੀ ਹੈ। ‘PAID’ ਐਪਸ ਲਈ ਲਾਇਸੈਂਸ ਜ਼ਰੂਰੀ ਹੋ ਜਾਂਦਾ ਹੈ। ਅਜਿਹੇ ਲਾਇਸੈਂਸ ਲਈ ਕਈ ਵਾਰ ਕਈ ਮਹੀਨਿਆਂ ਦਾ ਸਮਾਂ ਵੀ ਲੱਗ ਜਾਂਦਾ ਹੈ। ਇੱਕ ਮੀਡਿਆ ਰਿਪੋਰਟ ਅਨੁਸਾਰ 26 ਹਜ਼ਾਰ ਗੇਮਿੰਗ ਐਪ ਬਿਨ੍ਹਾਂ ਲਾਈਸੈਂਸ ਤੋਂ ਹੀ ਸਨ। ਮਹੀਨਿਆਂ ਦਾ ਸਮਾਂ ਲੈਣ ਵਾਲੀ ਐਪਲੀਕੇਸ਼ਨ ਪ੍ਰਵਾਨਗੀ ਪਹਿਲਾਂ ਵੀ ਚੀਨ ਫੱਸ ਚੁੱਕਾ ਹੈ ਅਤੇ ਪਿਛਲੇ ਮਹੀਨੇ ਵੀ 2500 ਐਪਸ ‘ਤੇ ਗਾਜ ਡਿੱਗ ਚੁੱਕੀ ਹੈ।