ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਬ੍ਰਿਟੇਨ ਵਿੱਚ ‘ਏਸ਼ੀਆਈ ਅਮੀਰਾਂ ਦੀ ਸੂਚੀ 2022’ ਵਿੱਚ ਸ਼ਾਮਿਲ ਹੋ ਗਏ ਹਨ । ਇਸ ਸੂਚੀ ਵਿੱਚ ਹਿੰਦੂਜਾ ਪਰਿਵਾਰ ਨੂੰ ਸਿਖਰ ‘ਤੇ ਰੱਖਿਆ ਗਿਆ ਹੈ । ਸੁਨਕ ਅਤੇ ਅਕਸ਼ਤਾ ਮੂਰਤੀ 790 ਕਰੋੜ ਪੌਂਡ ਦੀ ਅਨੁਮਾਨਿਤ ਸੰਪਤੀ ਦੇ ਨਾਲ ਸੂਚੀ ਵਿੱਚ 17ਵੇਂ ਸਥਾਨ ‘ਤੇ ਹਨ । ਅਕਸ਼ਾਤਾ ਮੂਰਤੀ ਦੇ ਪਿਤਾ ਐਨ.ਆਰ ਨਰਾਇਣ ਮੂਰਤੀ ਭਾਰਤੀ ਆਈਟੀ ਕੰਪਨੀ ਇਨਫੋਸਿਸ ਦੇ ਸਹਿ-ਸੰਸਥਾਪਕ ਹਨ।
ਇਸ ਸਾਲ ਦੀ ਸੂਚੀ ਵਿੱਚ ਸ਼ਾਮਿਲ ਏਸ਼ੀਆਈ ਅਮੀਰਾਂ ਦੀ ਕੁੱਲ ਜਾਇਦਾਦ 113.2 ਅਰਬ ਪੌਂਡ ਹੈ, ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 13.5 ਅਰਬ ਪੌਂਡ ਜ਼ਿਆਦਾ ਹੈ। ਹਿੰਦੂਜਾ ਪਰਿਵਾਰ ਲਗਾਤਾਰ ਅੱਠਵੀਂ ਵਾਰ ਇਸ ਸੂਚੀ ਵਿੱਚ ਸਿਖਰ ‘ਤੇ ਹੈ। ਉਸਦੀ ਕੁੱਲ ਜਾਇਦਾਦ 30.5 ਬਿਲੀਅਨ ਪੌਂਡ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ ਨਾਲੋਂ 3 ਅਰਬ ਪੌਂਡ ਜ਼ਿਆਦਾ ਹੈ । ਲੰਡਨ ਦੇ ਮੇਅਰ ਸਾਦਿਕ ਖਾਨ ਨੇ ਬੁੱਧਵਾਰ ਰਾਤ ਵੈਸਟਮਿੰਸਟਰ ਪਾਰਕ ਪਲਾਜ਼ਾ ਹੋਟਲ ਵਿੱਚ 24ਵੇਂ ਸਾਲਾਨਾ ਏਸ਼ੀਅਨ ਬਿਜ਼ਨੈੱਸ ਐਵਾਰਡ ਦੌਰਾਨ ਹਿੰਦੂਜਾ ਗਰੁੱਪ ਦੇ ਸਹਿ-ਚੇਅਰਮੈਨ ਗੋਪੀਚੰਦ ਹਿੰਦੂਜਾ ਦੀ ਬੇਟੀ ਰਿਤੂ ਛਾਬੜੀਆ ਨੂੰ ‘ਏਸ਼ੀਆਈ ਅਮੀਰਾਂ ਦੀ ਸੂਚੀ 2022’ ਦੀ ਕਾਪੀ ਭੇਟ ਕੀਤੀ ।
ਦੱਸ ਦੇਈਏ ਕਿ ਇਸ ਸਾਲ ਦੀ ਏਸ਼ੀਆਈ ਅਮੀਰਾਂ ਦੀ ਸੂਚੀ ਵਿੱਚ ਯੂਕੇ ਦੇ 16 ਅਰਬਪਤੀ ਸ਼ਾਮਿਲ ਹਨ, ਜੋ ਪਿਛਲੇ ਸਾਲ ਦੀ ਤੁਲਨਾ ਵਿੱਚ ਇੱਕ ਜ਼ੇਦਾ ਹੈ। ਲੈਕੇਸਟਰ ਦੇ ਡਚੀ ਦੇ ਚਾਂਸਲਰ ਨੇ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਰਿਸ਼ੀ ਸੁਨਕ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਹਰ ਸਾਲ ਬ੍ਰਿਟਿਸ਼ ਏਸ਼ੀਆਈ ਭਾਈਚਾਰੇ ਦਾ ਕੱਦ ਵੱਧ ਰਿਹਾ ਹੈ। ਇਹ ਵਿਅਕਤੀਗਤ ਰੂਪ ਨਾਲ ਮੇਰੇ ਲਈ ਹੈਰਾਨੀ ਦੀ ਗੱਲ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: