ਵਿਦੇਸ਼ ਵਿੱਚ ਪੜ੍ਹਨ ਤੇ ਉੱਥੇ ਜਾ ਕੇ ਵਸਣ ਵਿਦਿਆਰਥੀਆਂ ਦੇ ਲਈ ਇੱਕ ਖਬਰ ਸਾਹਮਣੇ ਆਈ ਹੈ। ਇੱਕ ਪਾਸੇ ਜਿੱਥੇ ਕੈਨੇਡਾ ਨੇ GIC ਫੀਸ 10 ਹਜ਼ਾਰ ਤੋਂ ਵਧਾ ਕੇ 20,635 ਡਾਲਰ ਕਰ ਦਿੱਤੀ ਹੈ, ਹੁਣ ਉੱਥੇ ਹੀ ਹੁਣ ਆਸਟ੍ਰੇਲੀਆ ਨੇ ਵੀ ਸਟੂਡੈਂਟ ਵੀਜ਼ਾ ਨਿਯਮਾਂ ਵਿੱਚ ਸਖਤੀ ਦਾ ਆਦੇਸ਼ ਦਿੱਤਾ ਹੈ। ਦਰਅਸਲ, ਆਸਟ੍ਰੇਲੀਆ ਹੁਣ ਮਾਈਗ੍ਰੈਂਟ ਪਾਲਿਸੀ ਸਖਤ ਕਰਨ ਜਾ ਰਿਹਾ ਹੈ।

Australia announces changes to visa rules
ਆਸਟ੍ਰੇਲੀਆ ਨੇ ਸੋਮਵਾਰ ਨੂੰ ਕਿਹਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਲੋਅ ਸਕਿਲਡ ਕਾਮਿਆਂ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰੇਗਾ। ਜਿਸ ਨਾਲ ਅਗਲੇ ਦੋ ਸਾਲਾਂ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਿੱਚ ਅੱਧੀ ਕਮੀ ਆ ਸਕਦੀ ਹੈ, ਕਿਉਂਕਿ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸੁਧਾਰ ਕਰਨਾ ਚਾਹੁੰਦੀ ਹੈ। ਨਵੀਆਂ ਨੀਤੀਆਂ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥਾਈਂ ਨੂੰ ਅੰਗਰੇਜ਼ੀ ਪ੍ਰੀਖਿਆਵਾਂ ਵਿੱਚ ਉੱਚ ਰੇਟਿੰਗ ਹਾਸਿਲ ਕਰਨ ਦੀ ਜ਼ਰੂਰਤ ਹੋਵੇਗੀ ਤੇ ਇੱਕ ਵਿਦਿਆਰਥੀ ਦੇ ਦੂਜੇ ਵੀਜ਼ਾ ਅਰਜ਼ੀ ‘ਤੇ ਜ਼ਿਆਦਾ ਜਾਂਚ ਹੋਵੇਗੀ, ਜਿਸ ਕਾਰਨ ਉਨ੍ਹਾਂ ਦਾ ਵੀਜ਼ਾ ਆਉਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ।
ਇਹ ਵੀ ਪੜ੍ਹੋ: ਪਟਿਆਲਾ ‘ਚ ਗਾਇਕ ਸਤਿੰਦਰ ਸਰਤਾਜ ਦੇ ਚਲਦੇ ਸ਼ੋਅ ਨੂੰ ਪੁਲਿਸ ਨੇ ਕਰਵਾਇਆ ਬੰਦ, ਇਹ ਸੀ ਵਜ੍ਹਾ
ਇਹ ਫੈਸਲਾ 2022-23 ਵਿੱਚ ਨੈੱਟ ਇਮੀਗ੍ਰੇਸ਼ਨ ਦੇ ਰਿਕਾਰਡ 510,000 ਤਕ ਪਹੁੰਚਣ ਦੀ ਉਮੀਦ ਤੋਂ ਬਾਅਦ ਆਇਆ ਹੈ। ਅਧਿਕਾਰਤ ਅੰਕੜਿਆਂ ਨੇ ਤੋਂ ਪਤਾ ਚੱਲਿਆ ਹੈ ਕਿ 2024-25 ਤੇ 2025-26 ਵਿੱਚ ਇਸ ਦੇ ਡਿੱਗ ਕੇ ਲਗਪਗ ਇੱਕ ਚੌਥਾਈ ਮਿਲੀਅਨ ਹੋਣ ਦਾ ਅਨੁਮਾਨ ਹੈ, ਜੋ ਮੋਟੇ ਤੌਰ ‘ਤੇ ਪ੍ਰੀ-ਕੋਵਿਡ ਲੈਵਲਜ਼ ਦਾ ਅਨੁਰੂਪ ਹੈ। ਇਸ ਸਬੰਧੀ ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਅਰ ਓ’ਨੀਲ ਨੇ ਸੋਮਵਾਰ ਨੂੰ ਸਰਕਾਰ ਦੀ ਨਵੀਂ ਮਾਈਗ੍ਰੇਸ਼ਨ ਰਣਨੀਤੀ ਦੇ ਰਸਮੀ ਰਿਲੀਜ਼ ਤੋਂ ਪਹਿਲਾਂ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਪ੍ਰਣਾਲੀ ‘ਚ ਸਭ ਤੋਂ ਵਧੀਆ ਸੰਤੁਲਨ ਬਣਾਉਣ ਲਈ ਚੌਵੀ ਘੰਟੇ ਕੰਮ ਕੀਤਾ ਹੈ।

Australia announces changes to visa rules
ਦੱਸ ਦੇਈਏ ਕਿ ਆਸਟ੍ਰੇਲੀਆ ਨੇ ਪਿਛਲੇ ਸਾਲ ਆਪਣੀ ਸਾਲਾਨਾ ਪਰਵਾਸ ਗਿਣਤੀ ਨੂੰ ਵਧਾਇਆ ਤਾਂ ਜੋ ਪ੍ਰਮੁੱਖ ਕਾਰੋਬਾਰਾਂ ਨੂੰ ਮੁਲਾਜ਼ਮਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਭਰਤੀ ਕਰਨ ਵਿੱਚ ਮਦਦ ਮਿਲ ਸਕੇ, ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਸੀਮਾ ‘ਤੇ ਸਖਤ ਕੰਟਰੋਲ ਹੋਇਆ ਤੇ ਲਗਵੱਗ ਦੋ ਸਾਲਾਂ ਤੱਕ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਦੇਸ਼ ਤੋਂ ਬਾਹਰ ਰੱਖਿਆ ਗਿਆ।
ਵੀਡੀਓ ਲਈ ਕਲਿੱਕ ਕਰੋ : –