autralia student visa: ਆਸਟ੍ਰਲੀਆ ਨੇ ਜਿੱਥੇ ਵਿਦਿਆਰਥੀਆਂ ਤੇ ਲੰਬੇ ਸਮੇਂ ਲਈ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਨੂੰ ਐਂਟਰੀ ‘ਚ ਛੋਟ ਦੇਣ ਦੀ ਗੱਲ ਕੀਤੀ ਹੈ, ਉੱਥੇ ਤਾਇਵਾਨ ਨੇ ਅਗਲੇ ਹਫ਼ਤੇ ਤੋਂ ਅਜਿਹੇ ਦੇਸ਼ਾਂ ਦੇ ਕਾਰੋਬਾਰੀ ਯਾਤਰੀਆਂ ਨੂੰ ਆਉਣ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਹੈ, ਜਿੱਥੇ ਇਨਫੈਕਸ਼ਨ ਦਾ ਜੋਖ਼ਮ ਘੱਟ ਰਿਹਾ ਹੈ। ਦੂਜੇ ਪਾਸੇ ਫਰਾਂਸ ‘ਚ ਦੁਨੀਆ ਦੇ ਸੱਤ ਅਜੂਬਿਆਂ ‘ਚ ਸ਼ਾਮਲ ਐਫਿਲ ਟਾਵਰ ਨੂੰ 25 ਜੂਨ ਤੋਂ ਦੁਬਾਰਾ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਫਿਲਹਾਲ ਲੋਕਾਂ ਨੂੰ ਪਹਿਲੀ ਤੇ ਦੂਜੀ ਮੰਜ਼ਿਲ ‘ਤੇ ਜਾਣ ਦੀ ਇਜਾਜ਼ਤ ਮਿਲੇਗੀ। ਦੱਸਣਯੋਗ ਹੈ ਕਿ ਦੂਜੇ ਵਿਸ਼ਵ ਯੁੱਗ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਏਨੇ ਦਿਨਾਂ ਲਈ ਟਾਵਰ ਨੂੰ ਬੰਦ ਕੀਤਾ ਗਿਆ।
ਆਸਟ੍ਰੇਲੀਆ ਦੇ ਵਪਾਰ ਮੰਤਰੀ ਸਾਈਮਨ ਬਰਮਿੰਘਮ ਨੇ ਬੁੱਧਵਾਰ ਨੂੰ ਕਿਹਾ ਕਿ ਕੌਮਾਂਤਰੀ ਯਾਤਰੀਆਂ ਲਈ ਫਿਲਹਾਲ ਅਗਲੇ ਸਾਲ ਤੋਂ ਪਹਿਲਾਂ ਸਰਹੱਦ ਖੋਲ੍ਹੇ ਜਾਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਵਿਦਿਆਰਥੀਆਂ ਤੇ ਲੰਬੇ ਸਮੇਂ ਤਕ ਦੇਸ਼ ‘ਚ ਰਹਿਣ ਲਈ ਆਉਣ ਵਾਲੇ ਯਾਤਰੀਆਂ ਨੂੰ ਛੋਟ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਅਜਿਹੇ ਲੋਕਾਂ ਨੂੰ ਆਸਟ੍ਰੇਲੀਆ ‘ਚ ਐਂਟਰੀ ਤੋਂ ਬਾਅਦ ਘਟੋ-ਘੱਟ 14 ਦਿਨਾਂ ਤਕ ਕੁਆਰੰਟਾਈਨ ਹੋਣਾ ਹੋਵੇਗਾ।