ਬ੍ਰਿਟੇਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੋਂ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਬਰਮਿੰਘਮ ਦੀਵਾਲੀਆ ਹੋ ਚੁੱਕਾ ਹੈ। ਬਰਮਿੰਘਮ ਸਿਟੀ ਕੌਂਸਲ ਨੇ ਖੁਦ ਇਸ ਨੂੰ ਕਬੂਲ ਕੀਤਾ ਹੈ। ਸ਼ਹਿਰ ਵਿਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਖਰਚਿਆਂ ‘ਤੇ ਤਤਕਾਲ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਗਈ ਹੈ।
ਬ੍ਰਿਟੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬਰਮਿੰਘਮ ਨੇ ਕੁੱਲ 954 ਮਿਲੀਅਨ ਡਾਲਰ ਦੇ ਬਰਾਬਰ ਤਨਖਾਹ ਦੇ ਦਾਅਵੇ ਜਾਰੀ ਹੋਣ ਦੇ ਬਾਅਦ ਸਾਰੇ ਗੈਰ-ਜ਼ਰੂਰੀ ਖਰਚੇ ਬੰਦ ਕਰ ਦਿੱਤੇ ਤੇ ਖੁਦ ਨੂੰ ਦੀਵਾਲੀਆ ਐਲਾਨ ਦਿੱਤਾ। ਸਾਫ ਸ਼ਬਦਾਂ ਵਿਚ ਸਮਝੀਏ ਤਾਂ ਬਰਮਿੰਘਮ ਸਿਟੀ ਕੌਂਸਲ ਕੋਲ ਜਿੰਨੇ ਵੀ ਵਿੱਤੀ ਸਾਧਨ ਹਨ, ਉਨ੍ਹਾਂ ਤੋਂ ਜ਼ਿਆਦਾ ਉਸ ਮਿਆਦ ਅੰਦਰ ਖਰਚ ਹੋ ਗਿਆ। ਵੱਡਾ ਕਾਰਨ ਹੈ ਕਿ ਸ਼ਹਿਰ ਨੇ ਖੁਦ ਨੂੰ ਦੀਵਾਲੀਆ ਐਲਾਨਦੇ ਹੋਏ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਖਰਚਿਆਂ ‘ਤੇ ਰੋਕ ਲਗਾ ਦਿੱਤੀ ਹੈ।
ਬਰਮਿੰਘਮ ਸਿਟੀ ਕੌਂਸਲ ਵੱਲੋਂ ਦਾਇਰ ਕੀਤੇ ਗਏ ਨੋਟਿਸ ਵਿਚ ਸਾਫ ਕਿਹਾ ਗਿਆ ਹੈ ਕਿ ਨਵੇਂ ਬਰਾਬਰ ਤਨਖਾਹ ਦਾਅਵਿਆਂ ਦੀ ਸੰਭਾਵਿਤ ਲਾਗਤ 650 ਮਿਲੀਅਨ ਪੌਂਡ (ਲਗਭਗ 816 ਮਿਲੀਅਨ ਡਾਲਰ ਤੇ 760 ਮਿਲੀਅਨ ਪੌਂਡ (ਲਗਭਗ 954 ਮਿਲੀਅਨ ਡਾਲਰ) ਦੇ ਵਿਚ ਹੋਵੇਗੀ ਜਦੋਂ ਕਿ ਕੌਂਸਲ ਕੋਲ ਇਸ ਨੂੰ ਕਵਰ ਕਰਨ ਲਈ ਲੋੜੀਂਦੇ ਸਾਧਨ ਮੌਜੂਦ ਨਹੀਂ ਹਨ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਇਕ ਹੋਰ ਉਪਰਾਲਾ, ਅਧਿਆਪਕਾਂ ਨੂੰ ਹਰ ਮਹੀਨੇ ਟਰਾਂਸਫਰ ਪਾਲਿਸੀ ‘ਚ ਦਿੱਤੀ ਇਹ ਸਹੂਲਤ
ਵਿੱਤੀ ਸਾਲ 2023-24 ਲਈ ਸ਼ਹਿਰ ਨੂੰ ਹੁਣ 87 ਮਿਲੀਅਨ ਪੌਂਡ (109 ਮਿਲੀਅਨ ਅਮਰੀਕੀ ਡਾਲਰ) ਦੇ ਘਾਟੇ ਦਾ ਅਨੁਮਾਨ ਹੈ। ਰਿਪੋਰਟ ਮੁਤਾਬਕ ਬਰਮਿੰਘਮ 10 ਲੱਖ ਤੋਂ ਵੱਧ ਲੋਕਾਂ ਨੂੰ ਸੇਵਾਵਾਂ ਦਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: