businessman sentenced to 18 years in prison: ਚੀਨ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਲੋਚਨਾ ਕਰਨਾ ਇੱਕ ਵਪਾਰੀ ਨੂੰ ਬਹੁਤ ਮਹਿੰਗਾ ਪਿਆ ਹੈ। ਅਸਟੇਟ ਕੰਪਨੀ ਦੇ ਸਾਬਕਾ ਪ੍ਰਧਾਨ ਜਿਨ੍ਹਾਂ ਨੇ ਚੀਨ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਦੇ ਰਾਸ਼ਟਰਪਤੀ ਦੇ ਤਰੀਕਿਆਂ ਦੀ ਜਨਤਕ ਤੌਰ ‘ਤੇ ਆਲੋਚਨਾ ਕੀਤੀ ਸੀ, ਉਸ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਰਕਾਰ ਨੇ ਖ਼ੁਦ ਉਨ੍ਹਾਂ ਦੀ ਸਜ਼ਾ ਦੇ ਸੰਬੰਧ ਵਿੱਚ ਫੈਸਲੇ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ ਰੇਨ ਜ਼ਿਕਿਆਂਗ ਸੈਂਸਰਸ਼ਿਪ ਸਮੇਤ ਕਈ ਮੁੱਦਿਆਂ ‘ਤੇ ਬੋਲਣ ਲਈ ਚਰਚਾ ਵਿੱਚ ਸੀ। ਹਾਲ ਹੀ ਵਿੱਚ, ਉਸ ਦਾ ਲੇਖ ਵਿੱਚ ਬਹੁਤ ਚਰਚਾ ‘ਚ ਸੀ ਜਿਸ ਵਿੱਚ ਉਸ ਨੇ ਰਾਸ਼ਟਰਪਤੀ ਜਿਨਪਿੰਗ ਉੱਤੇ ਮਹਾਂਮਾਰੀ ਨੂੰ ਸਹੀ ਤਰ੍ਹਾਂ ਨਾਲ ਨਾ ਸੰਭਾਲਣ ਦਾ ਦੋਸ਼ ਲਗਾਇਆ ਸੀ। ਉਸ ਨੇ ਜਿਨਪਿੰਗ ਨੂੰ ‘ਜੋਕਰ’ ਵੀ ਕਹਿ ਦਿੱਤਾ ਸੀ। ਉਦੋਂ ਤੋਂ ਹੀ ਉਹ ਲਾਪਤਾ ਸੀ। ਰੇਨ ਨੂੰ ਸਥਾਨਕ ਅਦਾਲਤ ਨੇ ਸਜ਼ਾ ਸੁਣਾਈ ਹੈ। ਉਸਨੂੰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਦਫ਼ਤਰ ਦੀ ਦੁਰਵਰਤੋਂ ਦਾ ਦੋਸ਼ੀ ਠਹਿਰਾਇਆ ਗਿਆ ਹੈ ਅਤੇ 18 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
TAGbusinessman sentenced to 18 years in prison latest international news latest news china xi jinping